ਐਲਕ ਗਰੋਵ ਦੀ ਮੇਅਰ ਬੌਬੀ ਸਿੰਘ-ਐਲਨ ਨੇ ਸਾਕਾ ਨਕੋਦਰ ਦੇ 37 ਵੇਂ ਸ਼ਹੀਦੀ ਦਿਹਾੜੇ ਮੌਕੇ 4 ਫ਼ਰਵਰੀ ਨੂੰ ਸਾਕਾ ਨਕੋਦਰ ਦਿਵਸ ਵਜੋਂ ਮਾਨਤਾ ਦਿੱਤੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਕੈਲੀਫੋਰਨੀਆ: ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਸ਼ਹਿਰ ਐਲਕ ਗਰੋਵ ਦੀ ਮੇਅਰ ਬੌਬੀ ਸਿੰਘ-ਐਲਨ ਨੇ ਸਾਕਾ ਨਕੋਦਰ ਦੇ 37 ਵੇਂ ਸ਼ਹੀਦੀ ਦਿਹਾੜੇ ਮੌਕੇ 4 ਫ਼ਰਵਰੀ ਨੂੰ ਸਾਕਾ ਨਕੋਦਰ ਦਿਵਸ ਵਜੋਂ ਮਾਨਤਾ ਦਿੰਦਿਆਂ ਘੋਸ਼ਣਾ ਪੱਤਰ ਜਾਰੀ ਕੀਤਾ ਹੈ।
ਘੋਸ਼ਣਾ ਪੱਤਰ ਵਿੱਚ ਲਿਖਿਆ ਹੈ ਕਿ 4 ਫ਼ਰਵਰੀ 1986 ਨੂੰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਸ਼ਾਂਤਮਈ ਰੋਸ ਮਾਰਚ ਤੇ ਪੰਜਾਬ ਪੁਲਿਸ ਵਲੋਂ ਨਿਹੱਥੇ ਸਿੱਖ ਨੌਜਵਾਨਾਂ ਰਵਿੰਦਰ ਸਿੰਘ, ਬਲਧੀਰ ਸਿੰਘ, ਝਿਲਮਣ ਸਿੰਘ ਅਤੇ ਹਰਮਿੰਦਰ ਸਿੰਘ ਨੂੰ ਕਤਲ ਕਰ ਦਿੱਤਾ ਸੀ ਅਤੇ ਸਿੱਖ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਦੱਸ ਗੁਰੂ ਸਾਹਿਬਾਨ ਦੀ ਜਾਗਤ ਜੋਤ ਮੰਨਦੇ ਹਨ। ਇਸ ਦੁਖਦਾਈ ਘਟਨਾ ਨੂੰ ਵਾਪਰੇ 37 ਸਾਲਾਂ ਤੋਂ ਵੱਧ ਸਮੇਂ ਵਿੱਚ, ਪੀੜਤ ਪਰਿਵਾਰ ਸੱਚਾਈ, ਨਿਆਂ, ਜਵਾਬਦੇਹੀ ਅਤੇ ਨਿਬੇੜੇ ਲਈ ਲੜਨ ਦੇ ਆਪਣੇ ਯਤਨਾਂ ਵਿੱਚ ਅਡੋਲ ਰਹੇ, ਜਦੋਂ ਕਿ ਸਾਰੇ ਲੋਕਾਂ ਵਿੱਚ ਆਪਸੀ ਸਮਝ ਅਤੇ ਸਤਿਕਾਰ ਨੂੰ ਉਤਸ਼ਾਹਿਤ ਕਰਨ ਲਈ ਸਵੀਕਾਰਤਾ ਅਤੇ ਸ਼ਮੂਲੀਅਤ ਦੇ ਸਿਧਾਂਤਾਂ ਨੂੰ ਸਾਂਝਾ ਕਰਨਾ ਜਾਰੀ ਰੱਖਿਆ। ਹਰ ਸਾਲ, ਦੁਨੀਆ ਭਰ ਦੇ ਭਾਈਚਾਰੇ ਅਤੇ ਸੰਸਥਾਵਾਂ, ਸਮੇਤ ਕੈਲੀਫੋਰਨੀਆ ਰਾਜ ਵਿੱਚ ਬਹੁਤ ਸਾਰੇ, ਸਾਕਾ ਨਕੋਦਰ ਦਿਵਸ ਨੂੰ ਦੁਖਾਂਤ ਬਾਰੇ ਜਾਗਰੂਕਤਾ ਪੈਦਾ ਕਰਨ, ਪੀੜਤਾਂ ਲਈ ਨਿਆਂ ਸੁਰੱਖਿਅਤ ਕਰਨ ਅਤੇ ਸਾਰਿਆਂ ਲਈ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਚੱਲ ਰਹੇ ਯਤਨਾਂ ਦਾ ਸਮਰਥਨ ਕਰਨ, ਅਤੇ ਸਿੱਖ ਭਾਈਚਾਰੇ ਲਈ ਪੀੜ੍ਹੀ-ਦਰ-ਪੀੜ੍ਹੀ ਅਤੇ ਭਾਈਚਾਰਕ ਜ਼ਖਮਾਂ ਤੇ ਮਰ੍ਹਮ ਲਗਾਉਣ ਦੀ ਲੋੜ ਨੂੰ ਉਤਸ਼ਾਹਿਤ ਕਰਨ ਦੇ ਮੌਕੇ ਵਜੋਂ ਮਨਾਉਂਦੇ ਹਨ। ਅੱਜ, ਐਲਕ ਗਰੋਵ ਦਾ ਸ਼ਹਿਰ ਇਸਦੀ ਵਿਭਿੰਨਤਾ ਨੂੰ ਪਛਾਣਨਾ ਚਾਹੁੰਦਾ ਹੋਇਆ ਭਾਈਚਾਰੇ ਅਤੇ ਸਾਰੇ ਨਿਵਾਸੀਆਂ ਨੂੰ ਅਮਰੀਕਾ ਵਿੱਚ ਰਹਿ ਰਹੇ ਸਿੱਖਾਂ ਦੀਆਂ ਇਨ੍ਹਾਂ ਸਾਖੀਆਂ ਨੂੰ ਸਮਝਣ, ਪਛਾਨਣ ਅਤੇ ਕਦਰ ਕਰਨ ਲਈ ਆਖਦਾ ਹੈ।
ਹੁਣ, ਇਸ ਲਈ, ਇਹ ਘੋਸ਼ਨਾਂ ਕੀਤੀ ਜਾਵੇ ਕਿ ਮੈਂ, ਐਲਕ ਗਰੋਵ ਸਿਟੀ ਦੀ ਮੇਅਰ ਬੌਬੀ ਸਿੰਘ-ਐਲਨ, ਇੱਥੇ 4 ਫਰਵਰੀ, 2023 ਨੂੰ ਸਾਕਾ ਨਕੋਦਰ ਦਿਵਸ ਵਜੋਂ ਘੋਸ਼ਿਤ ਕਰਦੀ ਹਾਂ, ਅਤੇ ਬਹੁਤ ਸਾਰੇ ਵਿਅਕਤੀਆਂ ਅਤੇ ਸੰਸਥਾਵਾਂ ਦੇ ਯਤਨਾਂ ਦੀ ਸ਼ਲਾਘਾ ਕਰਦੀ ਹਾਂ, ਜੋ ਸਾਕਾ ਨਕੋਦਰ ਦੀ ਯਾਦ ਵਿੱਚ ਇਹ ਦਿਵਸ, ਮਨੁੱਖੀ ਅਧਿਕਾਰਾਂ ਨੂੰ ਬਰਕਰਾਰ ਰੱਖਣ, ਨਿਆਂ ਦੀ ਮਹੱਤਤਾ ਨੂੰ ਉਤਸ਼ਾਹਿਤ ਕਰਨ ਅਤੇ ਵਿਭਿੰਨਤਾ, ਸਵੀਕ੍ਰਿਤੀ ਅਤੇ ਸ਼ਮੂਲੀਅਤ ਦੇ ਆਦਰਸ਼ਾਂ ਦਾ ਸਮਰਥਨ ਕਰਨ ਲਈ ਵਚਨਬੱਧ ਹਨ।
Comments (0)