ਸਾਗਰ ਰਿਜੋਰਟ ਰਾਹੋਂ ਵਿਖੇ ਮਨਾਇਆ ਤੀਆਂ ਦਾ ਮੇਲਾ

ਸਾਗਰ ਰਿਜੋਰਟ ਰਾਹੋਂ ਵਿਖੇ ਮਨਾਇਆ ਤੀਆਂ ਦਾ ਮੇਲਾ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ: ਪੰਜਾਬੀ ਵਿਰਸੇ ਨੂੰ ਸੰਭਾਲਣ ਲਈ ਨੰਨੀਆਂ ਮੁੰਨੀਆਂ ਕੁੜੀਆਂ ਨੇ ਅੱਜ ਤੀਆਂ ਨੂੰ ਦਰਸਾਉਂਦੀਆਂ ਬੋਲੀਆਂ ਪਾ ਕੇ ਗੁਆਚਿਆ ਹੋਇਆ ਵਿਰਸਾ ਯਾਦ ਕਰਵਾ ਦਿੱਤਾ। ਤੀਆਂ ਦੇ ਮੇਲੇ ਤੋਂ ਪਹਿਲਾਂ ਮਨੁੱਖੀ ਅਧਿਕਾਰ ਮੰਚ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਸਰਪ੍ਰਸਤ ਡਾਕਟਰ ਰਾਮ ਜੀ ਲਾਲ ਰਿਟਾਇਰ ਐਸ ਐਸ ਪੀ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਡੀ ਐਸ ਪੀ ਨਾਰੇਸ ਕੁਮਾਰੀ  ਐਮ,ਐਲ,ਏ, ਡਾਕਟਰ ਨਛੱਤਰ ਲਾਲ ਅਤੇ ਹਰਭਜਨ ਲਾਲ ਸਾਗਰ ਜਨਰਲ ਸਕੱਤਰ ਪੰਜਾਬ ਆਦਿ ਨੇ ਪੌਦੇ ਲਗਾ ਕੇ ਸ਼ੁਰੂਆਤ ਕੀਤੀ ਗਈ । ਸਟੇਜ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਰਾਸ਼ਟਰੀ ਗੀਤ ਗਾ ਕੇ ਅਗਲਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ।ਇਹ ਪੰਜਵਾਂ ਤੀਆਂ ਦਾ ਮੇਲਾ ਸਾਗਰ ਪ੍ਰੀਵਾਰ ਵੱਲੋਂ ਪੂਰੇ ਧੂਮਧਾਮ ਨਾਲ ਮਨਾਇਆ ਗਿਆ ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਾਡੀ ਬੇਟੀ ਮਨਜੀਤ ਕੌਰ ਯੂ਼, ਕੇ, ਵੱਲੋਂ ਤੀਆਂ ਦੇ ਮੇਲੇ ਦਾ ਸਾਰਾ ਖਰਚਾ ਚੁੱਕ ਕੇ ਵੱਡੀ ਸਮਾਜ ਸੇਵਕਾਂ ਹੋਣ ਦਾ ਸਬੂਤ ਦਿੱਤਾ। 

ਇਸ ਮੌਕੇ ਆਏ ਹੋਏ ਮਹਿਮਾਨਾਂ ਦਾ ਸਨਮਾਨ ਚਿੰਨ੍ਹ ਅਤੇ ਫੁਲਕਾਰੀਆਂ ਅਤੇ ਹੋਰ ਕਈ ਪ੍ਰਕਾਰ ਦੇ ਅਲੱਗ ਅਲੱਗ ਤੋਹਫ਼ਿਆਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲੱਗਭਗ 400 ਤੋਂ ਵੱਧ ਔਰਤਾਂ ਦਾ ਭਾਰੀ ਇਕੱਠ ਹੋਇਆ ਹੋਇਆ ਸੀ। ਹੋਰਨਾਂ ਤੋਂ ਇਲਾਵਾ ਹਰਭਜਨ ਸਿੰਘ ਜੱਲੋਵਾਲ, ਪਰਮਜੀਤ ਭੱਲੋਵਾਲ, ਬਲਵੀਰ ਸਿੰਘ ਚੀਮਾ, ਧਰਮਪਾਲ ਸਿੰਘ, ਹੁਸਨ ਲਾਲ ਸੂੰਢ, ਸੁਖਜਿੰਦਰ ਸਿੰਘ ਬਖਲੋਰ , ਅਨੀਤਾ ਗੌਤਮ, ਇੰਨਸਪੈਕਟਰ ਵਿਨੋਦ ਕੁਮਾਰ,ਏ ਐਸ ਆਈ ਜਸਵਿੰਦਰ ਕੌਰ , ਗੁਰਦੀਸ਼ ਕੌਰ, ਸਰਬਜੀਤ ਕੌਰ ਸੈਣੀ,ਮਾਂਡਵੀ ਸਿੰਘ, ਮਨਦੀਪ ਕੌਰ, ਸਰਬਜੀਤ ਕੌਰ, ਸੁਰਿੰਦਰ ਸਿੰਘ, ਅਸ਼ਵਨੀ ਕੁਮਾਰ, ਮਨਦੀਪ ਕੌਰ, ਜੀਵਨ ਕੁਮਾਰ ਬਾਲੂ, ਅੰਗਰੇਜ਼ ਸਿੰਘ, ਅਵਤਾਰ ਸਿੰਘ , ਗੁਰਕੀਰਤ ਸਿੰਘ ਖੇੜਾ ਅਤੇ ਹੋਰ ਬਹੁਤ ਸਾਰੇ ਮੈਂਬਰ ਅਤੇ ਅਹੁਦੇਦਾਰਾਂ ਨੇ ਹਿੱਸਾ ਲਿਆ । ਸਵੇਰ ਤੋਂ ਲੈਕੇ ਆਏ ਹੋਏ ਮਹਿਮਾਨਾਂ ਲਈ ਚਾਹ, ਰੋਟੀ, ਪਾਣੀ ਅਤੇ ਖੀਰ ਪੂੜੇ ਦਾ ਲੰਗਰ ਲਗਾਤਾਰ ਵਰਤ ਦਾ ਰਿਹਾ ਲੋਕਾਂ ਨੇ ਇਸ ਤੀਆਂ ਦੇ ਮੇਲੇ ਦੀ ਖ਼ੂਬ ਚਰਚਾ ਕੀਤੀ।