ਅਮਰੀਕੀ ਸੁਪਰੀਮ ਕੋਰਟ ਨੇ ਦੋ ਸਾਲ ਪਹਿਲਾਂ ਮੈਕਸੀਕੋ ਸਰਹੱਦ ਤੋਂ ਪ੍ਰਵਾਸੀਆਂ ਦੇ ਦਾਖਲੇ 'ਤੇ ਰੋਕ ਲਗਾਉਣ ਦੇ ਸਰਕਾਰੀ ਹੁਕਮ ਨੂੰ ਵਧਾਇਆ
*ਦੋ ਮਹੀਨਿਆਂ ਵਿੱਚ 13,655 ਭਾਰਤੀ ਵੀ ਸਰਹੱਦ ਪਾਰ ਕਰਦੇ ਹੋਏ ਫੜੇ ਗਏ
*ਮੈਕਸੀਕੋ ਤੋਂ ਅਮਰੀਕਾ ਜਾਣ ਲਈ 'ਟਰੰਪ ਕੰਧ' ਤੋਂ ਡਿੱਗ ਕੇ ਪਤੀ ਦੀ ਮੌਤ, ਪੁੱਤ ਤੇ ਪਤਨੀ ਜਖ਼ਮੀ
ਅਮਰੀਕੀ ਸੁਪਰੀਮ ਕੋਰਟ ਨੇ ਦੋ ਸਾਲ ਪਹਿਲਾਂ ਮੈਕਸੀਕੋ ਸਰਹੱਦ ਤੋਂ ਪ੍ਰਵਾਸੀਆਂ ਦੇ ਦਾਖਲੇ 'ਤੇ ਰੋਕ ਲਗਾਉਣ ਦੇ ਸਰਕਾਰ ਦੇ ਹੁਕਮ ਨੂੰ ਵਧਾ ਦਿੱਤਾ ਹੈ। ਰਿਊਟਰ ਡਾਟ ਕਾਮ ਅਨੁਸਾਰ ਅਦਾਲਤ ਨੇ ਬੀਤੇ ਦਿਨੀਂ ਆਪਣੇ ਫੈਸਲੇ ਵਿੱਚ ਕਿਹਾ ਕਿ 2020 ਤੋਂ ਪ੍ਰਭਾਵੀ ਮਹਾਂਮਾਰੀ ਐਕਟ ਦੇ ਉਪਾਅ ,ਹਜ਼ਾਰਾਂ ਪ੍ਰਵਾਸੀਆਂ ਨੂੰ ਦੇਸ਼ ਵਿੱਚ ਦਾਖਲ ਹੋਣ ਤੋਂ ਰੋਕਣਾ ਜਾਰੀ ਰੱਖਣਗੇ।ਅਮਰੀਕੀ ਸਰਹੱਦ 'ਤੇ ਇਕੱਠੇ ਹੋਏ ਹਜ਼ਾਰਾਂ ਪ੍ਰਵਾਸੀ ਇਸ ਨੀਤੀ ਵਿਚ ਬਦਲਾਅ ਦੀ ਉਮੀਦ ਕਰ ਰਹੇ ਸਨ, ਉਹ ਪਿਛਲੇ ਦੋ ਸਾਲਾਂ ਤੋਂ ਅਮਰੀਕਾ ਵਿਚ ਦਾਖਲੇ ਦੀ ਉਡੀਕ ਕਰ ਰਹੇ ਹਨ। ਇਸ ਤੋਂ ਪਹਿਲਾਂ ਅਮਰੀਕਾ ਦੇ 19 ਰਾਜਾਂ ਨੇ ਹਾਈਕੋਰਟ ਵਿੱਚ ਕਿਹਾ ਸੀ ਕਿ ਜੇਕਰ ਟਰੰਪ ਦੇ ਕਾਰਜਕਾਲ ਦੌਰਾਨ ਲਗਾਈ ਗਈ ਐਂਟਰੀ ਬੈਨ ਹਟਾਈ ਜਾਂਦੀ ਹੈ ਤਾਂ ਅਮਰੀਕਾ ਵਿੱਚ ਮੈਕਸੀਕਨ ਪ੍ਰਵਾਸੀਆਂ ਦੀ ਗਿਣਤੀ ਵਿੱਚ ਵੱਡਾ ਉਛਾਲ ਆ ਜਾਵੇਗਾ, ਜਿਸ ਤੋਂ ਬਾਅਦ ਮਾਮਲਾ ਸੁਪਰੀਮ ਕੋਰਟ ਵਿੱਚ ਭੇਜਿਆ ਗਿਆ ਸੀ।
ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਅਨੁਸਾਰ, ਇਸ ਸਾਲ ਅਕਤੂਬਰ-ਨਵੰਬਰ 2022 ਵਿੱਚ 13,655 ਭਾਰਤੀ ਪ੍ਰਵਾਸੀ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੁੰਦੇ ਫੜੇ ਗਏ, ਜੋ ਕਿ 2021 ਦੇ ਇਸੇ ਮਹੀਨਿਆਂ ਵਿੱਚ ਫੜੇ ਗਏ 6,865 ਪ੍ਰਵਾਸੀਆਂ ਦੀ ਗਿਣਤੀ ਤੋਂ ਲਗਭਗ ਦੁੱਗਣਾ ਹੈ।
ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀਆਂ ਖ਼ਬਰਾਂ ਆਮ ਕਰਕੇ ਸੁਰਖ਼ੀਆਂ ਵਿਚ ਰਹਿੰਦੀਆਂ ਹਨ। ਅਮਰੀਕਾ ਵਿਚ ਜ਼ੁਲਮ ਦੇ ਆਧਾਰ ''ਤੇ ਸ਼ਰਨ ਦਿੱਤੀ ਜਾਂਦੀ ਹੈ। ਤੁਹਾਡੇ ਦੇਸ ਵਿੱਚ ਜੇ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਹੋ ਰਿਹਾ ਹੈ ਜਾਂ ਤੁਹਾਨੂੰ ਉੱਥੇ ਤੰਗ ਕੀਤਾ ਜਾ ਰਿਹਾ ਹੈ ਜਾਂ ਰੰਗ, ਨਸਲ, ਧਰਮ ਦੇ ਆਧਾਰ ਉੱਤੇ ਭੇਦਭਾਵ ਕੀਤਾ ਜਾ ਰਿਹਾ ਹੈ ਜਾਂ ਜਾਨ ਦਾ ਖਤਰਾ ਹੈ ਤਾਂ ਤੁਸੀਂ ਸ਼ਰਨ ਦੀ ਮੰਗ ਕਰਦੇ ਸਕਦੇ ਹੋ।ਪਰ ਸ਼ਰਨ ਦੇਣ ਦੀ ਇੱਕ ਪੂਰੀ ਪ੍ਰਕਿਰਿਆ ਹੈ। ਉੱਥੇ ''ਅਸਾਈਲਮ ਅਫ਼ਸਰ'' (ਸ਼ਰਨ ਦੇਣ ਵਾਲੇ ਅਫ਼ਸਰ) ਹੁੰਦੇ ਹਨ। ਉਹ ਇੰਟਰਵਿਊ ਕਰਦੇ ਹਨ ਤੇ ਦੱਸਦੇ ਹਨ ਕਿ ਇਹ ਸ਼ਰਨ ਦਾ ਮਾਮਲਾ ਹੈ ਜਾਂ ਨਹੀਂ। ਫਿਰ ਇਮੀਗਰੇਸ਼ਨ ਕੋਰਟ ਵਿੱਚ ਪੇਸ਼ ਕੀਤਾ ਜਾਂਦਾ ਹੈ। ਜੱਜ ਫੈਸਲਾ ਕਰਦਾ ਹੈ ਕਿ ਸ਼ਰਨ ਦੇਣੀ ਹੈ ਜਾਂ ਨਹੀਂ।ਪਹਿਲਾਂ ਲੋਕ ਐਲਸੈਲਵਾਡੋਰ ਜਾਂਦੇ ਸੀ ਕਿਉਂਕਿ ਉੱਥੇ ਵੀਜ਼ਾ ਸੌਖਾ ਮਿਲ ਜਾਂਦਾ ਹੈ। ਉੱਥੋਂ ਪੈਦਲ ਜਾਂਦੇ ਸੀ। ਫਿਰ ਉੱਥੋਂ ਡੈਰੀਅਨ ਗੈਪ ਆਉਂਦਾ ਹੈ ਜੋ ਕਿ ਕੋਲੰਬੀਆ ਤੇ ਪਨਾਮਾ ਵਿਚਾਲੇ ਹੈ। ਉਹ ਬਹੁਤ ਖਤਰਨਾਕ ਰਾਹ ਹੈ।ਉੱਥੋਂ ਪੈਦਲ ਹੀ ਜਾਣਾ ਪੈਂਦਾ ਹੈ। ਉੱਥੇ ਸੱਪ, ਕੀੜੇ-ਮਕੌੜੇ ਵੀ ਬਹੁਤ ਹਨ। ਉੱਥੇ ਖਾਣ-ਪੀਣ ਨੂੰ ਕੁਝ ਨਹੀਂ ਮਿਲਦਾ। ਉਨ੍ਹਾਂ ਨਾਲ ਜੋ ਗੈਂਗਜ਼ ਚੱਲਦੇ ਹੈ ਉਹ ਵੀ ਕਾਫ਼ੀ ਖ਼ਤਰਨਾਕ ਹੁੰਦੇ ਹਨ। ਜੇ ਕੋਈ ਬਿਮਾਰ ਹੋ ਜਾਂਦਾ ਹੈ ਤਾਂ ਉਸ ਨੂੰ ਕਤਲ ਹੀ ਕਰ ਦਿੰਦੇ ਹਨ। ਕਿਉਂਕਿ ਉਹ ਇੱਕ ਵਿਅਕਤੀ ਪੂਰੇ ਗਰੁੱਪ ਦੀ ਰਫ਼ਤਾਰ ਹੌਲੀ ਕਰ ਦਿੰਦਾ ਹੈ।ਪਰ ਹੁਣ ਇੱਕ ਹੋਰ ਰੂਟ ਹੈ ਜੋ ਅਪਣਾਇਆ ਜਾ ਰਿਹਾ ਹੈ ਤੇ ਉਹ ਥੋੜ੍ਹਾ ਮਹਿੰਗਾ ਵੀ ਹੈ। ਮੈਕਸੀਕੋ ਦਾ ਰੂਟ- ਫਿਰ ਉੱਥੋਂ ਉਹ ਏਜੰਟ ਅਮਰੀਕਾ ਟਪਾ ਦਿੰਦੇ ਹਨ। ਇਹੀ ਇੱਕ ਕਾਰਨ ਹੈ ਅਮਰੀਕਾ ਫਿਕਰਮੰਦ ਹੈ ਅਤੇ ਗੈਰ-ਕਾਨੂੰਨੀ ਪਰਵਾਸ ਨੂੰ ਰੋਕਣ ਲਈ ਮੈਕਸੀਕੋ ਉੱਤੇ ਕਾਫ਼ੀ ਦਬਾਅ ਪਾ ਰਿਹਾ ਹੈ।ਮੈਕਸੀਕੋ ਦਾ ਬਾਰਡਰ ਸਭ ਤੋਂ ਵੱਡਾ ਹੈ ਜੋ ਕਿ ਅਮਰੀਕਾ ਦੇ ਨਾਲ ਲੱਗਦਾ ਹੈ। ਇਸ ਲਈ ਲੋਕ ਜ਼ਿਆਦਾਤਰ ਮੈਕਸੀਕੋ ਰਾਹੀਂ ਅਮਰੀਕਾ ਜਾਣਾ ਚਾਹੁੰਦੇ ਹਨ।ਉਹ ਮੈਕਸੀਕੋ ਸਿਟੀ ਜਾਂ ਟਿਜੁਆਣਾ ਜਾ ਸਕਦਾ ਹੈ ਕਿਉਂਕਿ ਉੱਥੋਂ ਦਾ ਵੀਜ਼ਾ ਛੇਤੀ ਮਿਲ ਜਾਂਦਾ ਹੈ। ਪਰ ਹੁਣ ਜਿਵੇਂ ਉੱਥੇ ਲੋਕ ਫੜ੍ਹੇ ਜਾ ਰਹੇ ਹਨ ਨਿਗਰਾਨੀ ਵੱਧ ਗਈ ਹੈ।ਮੈਕਸੀਕੋ ਦਾ ਕਾਫ਼ੀ ਵੱਡਾ ਬਾਰਡਰ ਹੈ- ਤਿੰਨ ਹਜ਼ਾਰ ਕਿਲੋਮੀਟਰ ਵੱਡਾ ਜੋ ਕਿ ਅਮਰੀਕਾ ਚਾਰ ਸੂਬਿਆਂ ਨੂੰ ਛੂਹਦਾ ਹੈ- ਕੈਲੀਫੋਰਨੀਆ, ਨਿਊ ਮੈਕਸੀਕੋ, ਐਰੀਜ਼ੋਨਾ ਤੇ ਟੈਕਸਸ।
1100 ਕਿਲੋਮੀਟਰ ਸਰਹੱਦ ਦੀ ਘੇਰਾਬੰਦੀ ਕੀਤੀ ਹੋਈ ਹੈ ਉੱਥੇ ਘੁਸਪੈਠ ਦੀਆਂ ਸੰਭਾਵਨਾਵਾਂ ਜ਼ਿਆਦਾ ਹਨ।ਤਾਜ਼ਾ ਘਟਨਾ ਗੁਜਰਾਤ ਨਾਲ ਸਬੰਧਤ ਬ੍ਰਿਜ ਕੁਮਾਰ ਯਾਦਵ ਨਾਂ ਦੇ ਨੌਜਵਾਨ ਦੀ ਹੈ।ਮੈਕਸੀਕੋ ਤੋਂ ਅਮਰੀਕਾ ਵਿੱਚ ਦਾਖਲ ਹੋਣ ਸਮੇਂ ਜਦੋਂ ਇਹ ਵਿਅਕਤੀ 'ਟਰੰਪ ਦੀਵਾਰ' ਲੰਘ ਰਿਹਾ ਸੀ ਤਾਂ ਉਸ ਦੀ ਇਸ ਕੰਧ ਤੋਂ ਡਿੱਗਣ ਨਾਲ ਮੌਤ ਹੋ ਗਈ।ਬ੍ਰਿਜ ਕੁਮਾਰ ਯਾਦਵ ਦੀ ਪਤਨੀ ਤੇ ਤਿੰਨ ਸਾਲ ਦਾ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ ਹੈ।ਇਸ ਘਟਨਾ ਨੇ ਗੈਰ ਕਾਨੂੰਨੀ ਪਰਵਾਸ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੀ ਤਰਾਸਦੀ ਨੂੰ ਇੱਕ ਵਾਰ ਫੇਰ ਚਰਚਾ ਵਿਚ ਲਿਆ ਦਿੱਤਾ ਹੈ।
ਅਮਰੀਕਾ 'ਚ ਕੜਾਕੇ ਦੀ ਸਰਦੀ 'ਚ ਪ੍ਰਵਾਸੀਆਂ ਤੋਂ ਖੋਹੀ ਪਨਾਹ ਟੈਕਸਾਸ ਦੀ ਗਵਰਨਰ ਕਮਲਾ ਹੈਰਿਸ ਦੇ ਘਰ ਛੱਡਿਆ , ਵ੍ਹਾਈਟ ਹਾਊਸ ਨੇ ਕਿਹਾ- ਸ਼ਰਮਨਾਕ
ਕੜਾਕੇ ਦੀ ਠੰਢ ਦੇ ਦੌਰਾਨ, ਟੈਕਸਾਸ ਦੇ ਗਵਰਨਰ ਗ੍ਰੇਗ ਐਬੋਟ 130 ਪ੍ਰਵਾਸੀਆਂ ਨੂੰ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਘਰ ਦੇ ਬਾਹਰ ਖੜ੍ਹੇ ਕਰਨ ਲਈ ਲੈ ਕੇ ਆਏ ਸਨ।ਵਸ਼ਿੰਗਟਨ ਪੋਸਟ ਡਾਟ ਕਾਮ ਅਨੁਸਾਰ ਡੈਮੋਕ੍ਰੇਟਿਕ ਪਾਰਟੀ ਦੀ ਸਰਕਾਰ ਦੇ ਇਮੀਗ੍ਰੇਸ਼ਨ ਕਾਨੂੰਨ ਤੋਂ ਨਾਰਾਜ਼, ਗ੍ਰੇਗ ਨੇ ਵਾਸ਼ਿੰਗਟਨ ਲਈ ਤਿੰਨ ਬੱਸਾਂ ਭੇਜੀਆਂ। ਜਿਸ ਵਿੱਚ ਯੂਕਾਡੋਰ, ਵੈਨੇਜ਼ੁਏਲਾ, ਕਿਊਬਾ, ਨਿਕਾਰਾਗੁਆ, ਪੇਰੂ ਅਤੇ ਕੋਲੰਬੀਆ ਤੋਂ ਪ੍ਰਵਾਸੀ ਸਨ।ਵਾਸ਼ਿੰਗਟਨ ਡੀਸੀ ਦੇ ਇੱਕ ਅਧਿਕਾਰੀ ਦੇ ਅਨੁਸਾਰ, ਦੋ ਬੱਸਾਂ ਨੂੰ ਸ਼ੁਰੂ ਵਿੱਚ ਸਥਾਨਕ ਸ਼ੈਲਟਰਾਂ ਵਿੱਚ ਲਿਜਾਇਆ ਗਿਆ ਸੀ। ਕੁਝ ਪ੍ਰਵਾਸੀ ਠੰਡੇ ਮੌਸਮ ਵਿੱਚ ਸਿਰਫ ਟੀ-ਸ਼ਰਟਾਂ ਪਹਿਨ ਕੇ ਆਏ ਸਨ। ਉਨ੍ਹਾਂ ਨੂੰ ਕੰਬਲ ਦਿੱਤੇ ਗਏ ਅਤੇ ਇਕ ਹੋਰ ਬੱਸ ਰਾਹੀਂ ਸਥਾਨਕ ਚਰਚ ਵਿਚ ਲਿਜਾਇਆ ਗਿਆ।
ਕਮਲਾ ਹੈਰਿਸ ਦੇ ਘਰ ਦੇ ਬਾਹਰ ਖੜ੍ਹੇ ਪ੍ਰਵਾਸੀਆਂ ਨੂੰ ਬਾਅਦ ਵਿੱਚ ਨੇੜਲੇ ਚਰਚ ਵਿੱਚ ਤਬਦੀਲ ਕਰ ਦਿੱਤਾ ਗਿਆ।ਵ੍ਹਾਈਟ ਹਾਊਸ ਦੇ ਬੁਲਾਰੇ ਅਬਦੁੱਲਾ ਹਸਨ ਨੇ ਇਸ ਮਾਮਲੇ 'ਤੇ ਬਿਆਨ ਜਾਰੀ ਕੀਤਾ ਹੈ। ਉਸਨੇ ਕਿਹਾ ਕਿ ਗ੍ਰੇਗ ਐਬੋਟ ਨੇ ਹੱਡੀਆਂ ਨੂੰ ਕੜਕਾਉਣ ਵਾਲੀ ਠੰਡ ਵਿੱਚ ਬੱਚਿਆਂ ਨੂੰ ਗਲੀ ਵਿੱਚ ਛੱਡ ਦਿੱਤਾ। ਇਹ ਸ਼ਰਮਨਾਕ ਹੈ। ਅਜਿਹੀਆਂ ਸਿਆਸੀ ਖੇਡਾਂ ਨਾਲ ਕੁਝ ਵੀ ਹਾਸਲ ਨਹੀਂ ਹੁੰਦਾ।
ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਰਿਪਬਲਿਕ ਪਾਰਟੀ ਦੇ ਆਗੂਆਂ ਨਾਲ ਮਿਲ ਕੇ ਪ੍ਰਵਾਸੀਆਂ ਦੇ ਮੁੱਦੇ ਦਾ ਹੱਲ ਕੱਢਣਾ ਚਾਹੁੰਦੇ ਹਨ।ਗ੍ਰੇਗ ਐਬੋਟ ਨੇ 20 ਦਸੰਬਰ ਨੂੰ ਰਾਸ਼ਟਰਪਤੀ ਜੋਅ ਬਿਡੇਨ ਨੂੰ 20 ਇਮੀਗ੍ਰੇਸ਼ਨ ਕਾਨੂੰਨਾਂ ਨੂੰ ਸਖ਼ਤ ਕਰਨ ਲਈ ਪੱਤਰ ਲਿਖਿਆ ਸੀ। ਇਸ ਵਿਚ ਉਨ੍ਹਾਂ ਕਿਹਾ ਕਿ ਟੈਕਸਾਸ 'ਤੇ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਪ੍ਰਵਾਸੀਆਂ ਦਾ ਬੋਝ ਵੱਧ ਰਿਹਾ ਹੈ।ਇਸ ਤੋਂ ਪਹਿਲਾਂ ਉਸਨੇ ਕਿਹਾ ਸੀ ਕਿ ਉਹ ਜਾਣਬੁੱਝ ਕੇ ਟੈਕਸਾਸ ਤੋਂ ਪ੍ਰਵਾਸੀਆਂ ਨੂੰ ਦੂਜੇ ਸ਼ਹਿਰਾਂ ਵਿੱਚ ਛੱਡ ਰਿਹਾ ਹੈ, ਜਿੱਥੇ ਉਨ੍ਹਾਂ ਦਾ ਸਵਾਗਤ ਕੀਤਾ ਜਾਂਦਾ ਹੈ।
ਪੰਜਾਬ ਦਾ ਉਜਾੜਾ: 'ਬ੍ਰੇਨ ਡਰੇਨ ਟੂ ਕੈਨੇਡਾ
'ਜੇਕਰ ਇਕੱਲੇ ਕੈਨੇਡਾ ਦੀ ਗੱਲ ਕਰੀਏ ਤਾਂ ਇਥੇ ਲੱਗਭਗ 13 ਲੱਖ ਤੋਂ ਵੀ ਵੱਧ ਪੰਜਾਬੀ ਹਨ ਜੋ ਕਿ ਉਥੋਂ ਦੀ ਵਸੋਂ ਦਾ ਲੱਗਭਗ 3% ਹਿੱਸਾ ਬਣਦਾ ਹੈ ਅਤੇ ਇਹ ਵਾਧਾ ਲਗਾਤਾਰ ਵਧਦਾ ਜਾ ਰਿਹਾ ਹੈ। ਜਿੰਨੀ ਤੇਜ਼ੀ ਨਾਲ ਨੌਜਵਾਨ ਵਰਗ ਪਰਵਾਸ ਕਰ ਰਿਹਾ ਹੈ, ਉਸਦੇ ਮੱਦੇਨਜ਼ਰ ਮੁਲਕ ਭਰ ਵਿੱਚ ਨੌਜਵਾਨ ਪੀੜ੍ਹੀ ਦੀ ਗਿਣਤੀ ਘਟਣ ਦੇ ਆਸਾਰ ਹਨ। ਮਾਂ-ਬਾਪ ਆਪਣੇ ਬੱਚਿਆਂ ਨੂੰ ਬਾਰ੍ਹਵੀਂ ਕਰਾਉਣ ਤੋਂ ਬਾਅਦ ਲੱਖਾਂ ਰੁਪਏ ਖਰਚ ਕੇ ਵਿਦੇਸ਼ ਭੇਜਣ ਨੂੰ ਤਰਜੀਹ ਦੇ ਰਹੇ ਹਨ। ਵਿਦੇਸ਼ਾਂ ਵਿੱਚ ਪੜ੍ਹਾਈ ਦੇ ਨਾਲ-ਨਾਲ 20-25 ਘੰਟੇ ਹਫ਼ਤੇ ਵਿੱਚ ਕੰਮ ਕਰਨ ਦਾ ਮੌਕਾ ਵੀ ਮਿਲ ਜਾਂਦਾ ਹੈ। ਕੰਮ ਦੇ ਬਦਲੇ ਵਾਜਬ ਮਜ਼ਦੂਰੀ ਮਿਲਦੀ ਹੈ। ਜਦਕਿ ਭਾਰਤ ਵਿੱਚ ਸਿੱਖਿਆ ਪ੍ਰਾਪਤ ਕਰਦੇ ਹੋਏ ਕੰਮ ਕਰਨ ਦੀ ਵਿਵਸਥਾ ਨਹੀਂ ਹੈ। ਪੜ੍ਹਾਈ ਪੂਰੀ ਕਰ ਲੈਣ ਤੋਂ ਬਾਅਦ ਪੀ.ਆਰ. ਮਿਲਣ ਦੀ ਸੰਭਾਵਨਾ ਹੁੰਦੀ ਹੈ। ਇਸਦੇ ਨਾਲ ਹੀ ਵਿਕਸਤ ਦੇਸ਼ਾਂ ਦੀਆਂ ਸਰਕਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਦੀ ਗਰੰਟੀ ਵੀ ਪ੍ਰਦਾਨ ਕਰਦੀਆਂ ਹਨ। ਇਸ ਤੋਂ ਇਲਾਵਾਂ ਉਹਨਾਂ ਮੁਲਕਾਂ ਵਿੱਚ ਸ਼ੁੱਧ ਖੁਰਾਕ, ਸਾਫ-ਸੁਥਰਾ ਪੌਣ-ਪਾਣੀ, ਸੁਰੱਖਿਅਤ ਮਾਹੌਲ, ਸ਼ਾਂਤਮਈ ਵਾਤਾਵਰਣ ਅਤੇ ਵਧੀਆ ਅਰਥਿਕ ਤੇ ਸਮਾਜਿਕ ਢਾਂਚਾ ਵੀ ਵਧੇਰੇ ਕਰਕੇ ਨੌਜਵਾਨਾਂ ਨੂੰ ਆਕਰਸ਼ਿਤ ਕਰਦਾ ਹੈ।
ਜੇਕਰ ਪੰਜਾਬ ਦੇ ਪੈਸੇ ਦੀ ਗੱਲ ਕਰੀਏ ਤਾਂ ਹਰ ਸਾਲ ਲਗਭਗ 1.45 ਲੱਖ ਵਿਦਿਆਰਥੀ ਵਿਦੇਸ਼ਾਂ ਵਿੱਚ ਪੜ੍ਹਾਈ ਲਈ 25 ਅਰਬ 30 ਕਰੋੜ ਰੁਪਏ ਖਰਚ ਕਰਦੇ ਹਨ। 80 ਫੀਸਦੀ ਮਾਪੇ ਬਾਰ੍ਹਵੀਂ ਜਮਾਤ ਤੋਂ ਬਾਅਦ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦੇ ਇਛੁੱਕ ਹਨ ਅਤੇ 90 ਫੀਸਦੀ ਵਿਦਿਆਰਥੀ ਪੰਜਾਬ ਦੀ ਬਜਾਏ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਅਮਰੀਕਾ, ਯੂਰਪੀਅਨ ਅਤੇ ਹੋਰ ਦੇਸ਼ਾਂ ਵਿੱਚ ਜਾਣ ਦੇ ਪੱਖ ਵਿੱਚ ਹਨ। ਪੰਜਾਬ ਦੇ ਬਜਟ ਦਾ ਲੱਗਭਗ 17 ਫੀਸਦੀ ਰੁਪਇਆ ਹਰ ਸਾਲ ਮਾਪਿਆਂ ਵੱਲੋਂ ਬੱਚਿਆਂ ਦੀ ਪੜ੍ਹਾਈ ਲਈ ਦੂਜੇ ਦੇਸ਼ਾਂ ਵਿੱਚ ਭੇਜਿਆ ਜਾ ਰਿਹਾ ਹੈ। ਗੈਰ-ਕਾਨੂੰਨੀ ਢੰਗ ਨਾਲ ਟ੍ਰੈਵਲ ਏਜੰਟ ਨੌਜਵਾਨਾਂ ਤੋਂ 10 ਤੋਂ 20 ਲੱਖ ਲੈ ਕੇ ਬਾਹਰ ਭੇਜਦੇ ਹਨ, ਜਿਸ ਨਾਲ ਬਾਹਰ ਜਾਣ ਵਾਲੇ ਧਨ ਦੀ ਮਾਤਰਾ ਹੋਰ ਵਧ ਜਾਂਦੀ ਹੈ ਜੋ ਪੰਜਾਬ ਦੀ ਅਰਥ ਵਿਵਸਥਾ ਲਈ ਕਿਸੇ ਦਿਨ ਮੁਸ਼ਕਿਲ ਪੈਦਾ ਕਰ ਸਕਦੀ ਹੈ। ਬੱਚਿਆਂ ਵਲੋਂ ਵਿਦੇਸ਼ਾਂ ਵਿੱਚ ਕਮਾਇਆ ਧਨ ਹੁਣ ਵਾਪਸ ਪੰਜਾਬ ਨਹੀਂ ਆ ਰਿਹਾ। ਸਗੋਂ ਵਿਦੇਸ਼ ਪੜ੍ਹਦੇ ਬੱਚੇ ਉੱਥੇ ਹੀ ਰੀਅਲ ਅਸਟੇਟ, ਟਰਾਂਸਪੋਰਟ, ਕੋਠੀਆਂ ਜਾਂ ਕਾਰਾਂ ’ਤੇ ਹੀ ਖਰਚ ਕਰ ਰਹੇ ਹਨ।
Comments (0)