ਰਮਿੰਦਰ ਸਿੰਘ ਜੈਟਲ ਫੇਅਰਫੈਕਸ ਪੁਲਿਸ ਅਫਸਰ ਨੇ ਦਸਤਾਰ ਦੀ ਇਜਾਜ਼ਤ ਲੈ ਕੇ ਇਤਿਹਾਸ ਸਿਰਜਿਆ

ਰਮਿੰਦਰ ਸਿੰਘ ਜੈਟਲ ਫੇਅਰਫੈਕਸ ਪੁਲਿਸ ਅਫਸਰ ਨੇ ਦਸਤਾਰ ਦੀ ਇਜਾਜ਼ਤ ਲੈ ਕੇ ਇਤਿਹਾਸ ਸਿਰਜਿਆ

ਫੇਅਰਫੈਕਸ ਵਰਜੀਨੀਆ ਸਟੇਟ ਦਾ ਪਹਿਲਾ ਦਸਤਾਰਧਾਰੀ ਸਿੱਖ ਅਫਸਰ ਹੋਣ ਦਾ ਮਾਣ ਰਮਿੰਦਰ ਸਿੰਘ ਜੈਟਲ ਨੂੰ ਮਿਲਿਆ ।
ਅੰਮ੍ਰਿਤਸਰ ਟਾਈਮਜ਼ ਬਿਊਰੋ

ਵਰਜੀਨੀਆ -( ਗਿੱਲ ) ਰਮਿੰਦਰ ਸਿਘ ਨੇ ਫੇਅਰਫੈਕਸ ਵਰਜੀਨੀਆ ਵਿੱਚ ਪੁਲਿਸ ਵਿੱਚ 2011 ਵਿਚ ਪ੍ਰਵੇਸ਼ ਕੀਤਾ ਸੀ। ਉਸ ਸਮੇ ਇਹ ਕਲੀਨ ਸ਼ੇਵਨ ਸੀ।ਗੁਰੂ ਦੀ ਐਸੀ ਕ੍ਰਿਪਾ ਹੋਈ ਕਿ ਇਸ ਨੂੰ ਸਿੱਖੀ ਨਾਲ ਦਿਲੋਂ ਲਗਾ ਹੋ ਗਿਆ। ਜਿਸ ਵਿੱਚ ਦੋਦੜੇ ਵਾਲੇ ਮਹਾਂਪੁਰਸ਼ਾਂ ਤੇ ਸੰਗਤਾ ਦਾ ਅਥਾਹ ਯੋਗਦਾਨ ਹੈ। ਜਿਸ ਕਰਕੇ ਖ਼ਾਸ ਤੋਰ ਤੇ ਰਮਿੰਦਰ ਸਿੰਘ ਨੇ ਇੰਗਲੈਂਡ ਜਾ ਕੇ ਉਹਨਾਂ ਦੀ ਸੰਗਤ ਕੀਤੀ ਤੇ ਹੁਣ ਵੀ ਕਰਦਾ ਆ ਰਿਹਾ ਹੈ। ਫਿਰ ਉਸਨੇ ਦਸਤਾਰ ਸਜਾਉਣ ਲਈ ਸਰਕਾਰ ਨਾਲ ਮੱਥਾ ਲਗਾਇਆ। ਦੋ ਸਾਲ ਦੀ ਮਿਹਨਤ ,ਮੁਸ਼ਤਕ ਤੋ ਬਾਦ ਲਿਖਤੀ  ਆਗਿਆ ਲੈਣ ਵਿੱਚ ਰਮਿੰਦਰ ਸਿੰਘ  ਕਾਮਯਾਬ ਹੋ ਗਿਆ ਹੈ।ਜੋ ਕਿ ਫੇਅਰਫੈਕਸ ਪੁਲਿਸ ਮਹਿਕਮੇ ਵਿੱਚ ਦਸਤਾਰ ਸਜ਼ਾ ਕੇ 14 ਅਪ੍ਰੈਲ 2023 ਨੂੰ ਦਾਖਲ ਹੋਇਆ ਹੈ। ਜਿਸ ਤੇ ਪੁਲਿਸ ਮੁਖੀ ਵੱਲੋਂ ਉਸ ਨੂੰ ਜੀ ਆਇਆ ਕਿਹਾ ਤੇ ਹੋਰ ਸਿੱਖ ਭਾਈਚਾਰੇ ਨੂੰ ਵੀ ਪੁਲਿਸ ਵਿੱਚ ਪ੍ਰਵੇਸ਼ ਕਰਨ ਲਈ ਬੇਨਤੀ ਕੀਤੀ ਗਈ ਹੈ।ਸਿੱਖ ਹੈਰੀਟੇਜ ਮਹੀਨੇ ਨੂੰ ਸਮਰਪਿਤ ਰਮਿੰਦਰ ਸਿੰਘ ਨੇ ਫੇਅਰਫੈਕਸ ਵਰਜੀਨੀਆ ਪੁਲਿਸ ਮਹਿਕਮੇ ਵਿੱਚ ਦਸਤਾਰ ਨਾਲ ਪ੍ਰਵੇਸ਼ ਕਰਕੇ ਉਦਾਹਰਣ ਸਥਾਪਿਤ ਕਰ ਦਿੱਤੀ ਹੈ।
 

ਰਮਿੰਦਰ ਸਿੰਘ ਨੇ ਕਿਹਾ ਕਿ ਮੈ ਸਿੱਖੀ ਤੋ ਕੋਹਾਂ ਦੂਰ ਸੀ। ਸ਼ਬਦ ਗੁਰੂ ਨੂੰ ਸੁਣ ਸੁਣ ਕੇ ਮੇਰੇ ਅੰਦਰ ਕਾਫੀ ਤਬਦੀਲੀਆਂ ਆਈਆਂ ਹਨ। ਮੈਨੂੰ ਸੋਝੀ ਆਈ ਕਿ ਜਿਸ ਧਰਮ ਵਿੱਚ ਪੈਦਾ ਹੋਏ ਹੋ।ਉਸ ਵਿੱਚ ਪ੍ਰਪਕ ਹੋਣ ਲਾਜ਼ਮੀ ਹੈ। ਬਾਣੀ ਜਿੱਥੇ ਮੰਨ ਨੂੰ ਸ਼ੁਧ ਕਰਕੇ ਵਿਚਰਨ ਨੂੰ ਤਰਜੀਹ ਦਿੰਦੀ ਹੈ। ਉੱਥੇ ਸੰਸਾਰ ਦੀ ਮਾਨਵਤਾ ਨਾਲ ਪਿਆਰ ,ਸ਼ਾਂਤੀ ਤੇ ਦੁੱਖ ਦਰਦੀਆ ਦੀ ਮਦਦ ਲਈ ਸਿੱਖਿਆ ਵੀ ਦਿੰਦੀ ਹੈ। ਉਹਨਾਂ ਕਿਹਾ ਮੈ ਡਿਊਟੀ ਦੁਰਾਨ ਵੀ ਬਾਣੀ ਦੇ ਪ੍ਰਵਚਨ ਨੂੰ ਸਾਂਝਿਆਂ ਕਰਨ ਤੇ ਨੋਜਵਾਨ ਪੀੜੀ ਨੂੰ ਸਿੱਖੀ ਨਾਲ ਜੁੜਨ ਤੇ ਪ੍ਰਪਕ ਰਹਿਣ ਲਈ ਪ੍ਰੇਰਤ ਕਰਦਾ ਹਾਂ।ਉਹਨਾਂ ਕਿਹਾ ਕਿ ਮੈ ਕਲੀਨ ਸ਼ੇਵਨ ਪੁਲਿਸ ਵਿੱਚ ਪ੍ਰਵੇਸ਼ ਕੀਤਾ ਸੀ। ਮੈਨੂੰ ਆਸ ਨਹੀਂ ਸੀ ਕਿ ਮੈਨੂੰ ਦਸਤਾਰ ਪਹਿਨਕੇ ਡਿਊਟੀ ਕਰਨ ਦੀ ਆਗਿਆ ਮਿਲੇਗੀ। ਪਰ ਗੁਰੂ ਦੀ ਐਸੀ ਅਪਾਰ ਕ੍ਰਿਪਾ ਹੋਈ ਕਿ ਮੈ ਵਰਜੀਨੀਆ ਵਿੱਚ ਪਹਿਲਾ ਦਸਤਾਰਧਾਰੀ ਸਿੱਖ ਪੁਲਿਸ ਬਣਿਆ ਹੈ।

ਮੇਰੇ ਜੱਦੋ-ਜਹਿਦ ਕਰਕੇ ਮੇਰੇ ਹੋਰ ਵੀਰਾਂ ਨੂੰ ਦਸਤਾਰ ਪਹਿਨ ਕੇ ਪੁਲਿਸ ਵਿੱਚ ਸੇਵਾ ਕਰਨ ਦਾ ਮੋਕਾ ਮਿਲੇਗਾ। ਇਹ ਮੇਰੇ ਲਈ ਫ਼ਖ਼ਰ ਵਾਲੀ ਗੱਲ ਹੋਵੇਗੀ।
ਮੈ ਨੋਜਵਾਨ ਪੀੜੀ ਨੂੰ ਅਪੀਲ ਕਰਦਾ ਹਾਂ ਕਿ ਆਪ ਪੁਲਿਸ ਵਿੱਚ ਪ੍ਰਵੇਸ਼ ਦਸਤਾਰ ਨਾਲ ਕਰਨ ਤੇ ਸਿੱਖ ਕੁਮਿਨਟੀ ਦਾ ਨਾਮ ਰੋਸ਼ਨ ਕਰਨ।ਮੇਰੇ ਦਸਤਾਰ ਸਜ਼ਾ ਕੇ ਪੁਲਿਸ ਵਿੱਚ ਨੋਕਰੀ ਕਰਨ ਨਾਲ ਮੈਨੂੰ ਬਹੁਤ ਪਿਆਰ ਮਿਲ ਰਿਹਾ ਹੈ। ਮੇਰੇ ਸਾਥੀ ਪੁਲਿਸ ਅਫਸਰ ਕਾਫੀ ਖੁਸ਼ ਹਨ ਤੇ ਮੇਰੀ ਸਿੱਖੀ ਸ਼ਖ਼ਸੀਅਤ ਤੇ ਮਾਣ ਮਹਿਸੂਸ ਕਰਦੇ ਹਾਂ। ਮੈ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰ ਕਰਦਾ ਹਾਂ ਕਿ ਮੈਨੂੰ ਹਿੰਮਤ ਬਖ਼ਸ਼ੀ ਹੈ। ਜੋ ਮੈ ਦਸਤਾਰ ਨੂੰ ਫੇਅਰਫੈਕਸ ਪੁਲਿਸ ਮਹਿਕਮੇ ਵਿੱਚ ਪ੍ਰਵੇਸ਼ ਕਰਵਾ ਸਕਿਆ ਹਾਂ। ਜੋ ਕਿ ਮੇਰੇ ਲਈ ਇਤਿਹਾਸਕ ਕਦਮ ਹੈ,ਜਿਸਦੀ  ਸਿਰਜਨਾ ਗੁਰੂ ਨੇ ਆਪ ਕਰਵਾਕੇ ਕਾਮਯਾਬ ਬਖ਼ਸ਼ੀ ਹੈ। ਮੈਨੂੰ ਪਹਿਲਾ ਦਸਤਾਰਧਾਰੀ ਸਿੱਖ ਪੁਲਿਸ ਹੋਣ ਦਾ ਮਾਨ ਫੇਅਰਫੈਕਸ ਵਰਜੀਨੀਆ ਸਟੇਟ ਨੇ ਬਖ਼ਸ਼ਿਆ ਹੈ।

ਸਿੱਖਸ ਆਫ ਯੂ ਐਸ ਏ ਦੇ ਸਕੱਤਰ ਡਾਕਟਰ ਸੁਰਿੰਦਰ ਸਿੰਘ ਗਿੱਲ ,ਮੀਰੀ ਪੀਰੀ ਸੰਸਥਾ ਮੈਰੀਲੈਡ ਦੇ ਚੇਅਰਮੈਨ ਹਰਬੰਸ ਸਿੰਘ ਖਾਲਸਾ,ਪੰਜਾਬੀ ਕਲੱਬ ਮੈਰੀਲੈਡ ਦੇ ਫਾਊਡਰ ਕੇ ਕੇ ਸਿਧੂ ,ਅੰਤਰ ਰਾਸ਼ਟਰੀ ਫੋਰਮ ਦੇ ਕੋ ਚੇਅਰ ਗੁਰਚਰਨ ਸਿੰਘ ,ਵੱਲਡ ਯੂਨਾਇਟਿਡ ਗੁਰੂ ਨਾਨਕ ਫਾਊਡੇਸ਼ਨ ਦੇ ਪ੍ਰਧਾਨ ਅਮਰ ਸਿੰਘ ਮੱਲੀ, ਸਬਰੰਗ ਟੀ ਵੀ ਦੇ ਸੀ ਈ ਓ ਹਰਜੀਤ ਸਿੰਘ ਹੁੰਦਲ ਤੇ ਮਹਿਤਾਬ ਸਿੰਘ ਕਾਹਲੋ ਕਨਵੀਨਰ ਸਿੱਖਸ ਆਫ ਯੂ ਐਸ ਏ ਵਰਜੀਨੀਆ ਚੈਪਟਰ ਨੇ ਰਮਿੰਦਰ ਸਿੰਘ ਢਿਲੋ ਨੂੰ ਵਧਾਈਆਂ ਦਿੱਤੀਆਂ ਜਿਨਾ ਨੇ ਫੇਅਰਫੈਕਸ ਵਰਜੀਨੀਆ ਵਿੱਚ ਦਸਤਾਰ ਨਾਲ ਪੁਲਿਸ ਨਾਲ ਪ੍ਰਵੇਸ਼ ਸਿੱਖਾਂ ਨੂੰ ਕਰਵਾਇਆ ਹੈ। ਹਰਮਿੰਦਰ ਸਿੰਘ ਢਿਲੋ ਪਿਤਾ ਤੇ ਮਾਤਾ ਨਰਿੰਦਰ ਕੋਰ ਵੀ ਵਧਾਈ ਦੇ ਪਾਤਰ ਹਨ। ਜਿਨਾ ਦੀ ਨੇਕ ਨਾਮੀ ਕਰਕੇ ਦਸਤਾਰ ਸਜਾਕੇ ਪੁਲਿਸ ਵਿੱਚ ਨੋਕਰੀ ਕਰਨ ਨੂੰ ਤਰਜੀਹ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਅਮਰੀਕਨ ਫੋਜ ਵਿਚ ਬਤੌਰ ਮਾਰੀਨ ਕੋਰ ਸੇਵਾਵਾਂ ਨਿਭਾ ਚੁੱਕਿਆ ਹੈ।