ਰਾਹੋਂ ਭਟਕੇ  ਨੌਜਵਾਨਾਂ ਦੀਆਂ ਮਾਵਾਂ ਦਾ ਦਰਦ 

ਰਾਹੋਂ ਭਟਕੇ  ਨੌਜਵਾਨਾਂ ਦੀਆਂ ਮਾਵਾਂ ਦਾ ਦਰਦ 

ਵਿਧਵਾ ਮਾਵਾਂ, ਇਸ ਆਸ ਨਾਲ ਜ਼ਿੰਦਗੀ ਲੰਘਾ ਰਹੀਆਂ ਹੁੰਦੀਆਂ ਹਨ

ਵਿਧਵਾ ਮਾਵਾਂ, ਇਸ ਆਸ ਨਾਲ ਜ਼ਿੰਦਗੀ ਲੰਘਾ ਰਹੀਆਂ ਹੁੰਦੀਆਂ ਹਨ ਕਿ ਪੁੱਤ ਵੱਡਾ ਹੋ ਕੇ ਘਰ ਚਲਾਉਣ ਜੋਗਾ ਹੋ ਜਾਵੇਗਾ ਤੇ ਮੇਰਾ ਸਹਾਰਾ ਬਣੇਗਾ ਪਰ ਅੱਜ ਨਸ਼ੇੜੀ ਬੇਟੇ ਤੋਂ ਪਰੇਸ਼ਾਨ ਮਾਂ ਪੁੱਤ ਨੂੰ ਮਾਰਨ ਜਾਂ ਖ਼ੁਦ ਮਰ ਜਾਣ ਦੀ ਇਜਾਜ਼ਤ ਮੰਗ ਰਹੀ ਹੈ। ਬਚਪਨ ਵਿਚ ਪਿਸਤੌਲ ਵਰਗੇ ਖਿਡੌਣੇ ਨਾ ਦੇਣਾ ਪਰ ਅੱਜ ਉਹ ਸੱਚਮੁੱਚ ਪਿਸਤੌਲ ਤੇ ਗੰਨ ਕਲਚਰ ਨਾਲ ਜੁੜ ਗਏ। ਕੋਈ ਮਾਂ ਆਪਣੀ ਕੁੱਖੋਂ ਗੈਂਗਸਟਰ ਨਹੀਂ ਜੰਮਦੀ ਬਲਕਿ ਇਹ ਤਾਂ ਸਿਸਟਮ ਦੀ ਦੇਣ ਹਨ। ਉਹ ਖ਼ੁਦ ਹੀ ਚੁਣ ਲੈਂਦੇ ਹਨ ਉਜਾੜਾਂ ਵਾਲਾ ਰਾਹ ਤੇ ਫਿਰ ਇਸ ਦਲਦਲ ਵਿਚ ਧਸ ਜਾਂਦੇ ਹਨ। ਪੰਜਾਬੀ ਨੌਜਵਾਨਾਂ ਦੇ ਅਪਰਾਧ ਜਗਤ ਵੱਲ ਵਧਦੇ ਕਦਮਾਂ ਨੂੰ ਰੋਕਣ ਲਈ ਸਮੇਂ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਮਾਂ ਰਹਿੰਦਿਆਂ ਸਿੱਖਿਆ-ਸ਼ਾਸਤਰੀਆਂ, ਮਨੋਵਿਗਿਆਨੀਆਂ ਤੇ ਉੱਚ ਪੁਲਿਸ ਅਧਿਕਾਰੀਆਂ ਦੀ ਮਦਦ ਨਾਲ ਇਸ ਸਮੱਸਿਆ ’ਤੇ ਕਾਬੂ ਪਾਉਣ ਲਈ ਗੰਭੀਰਤਾ ਵਿਖਾਵੇ। ਰਾਹਾਂ ਤੋਂ ਭਟਕੇ ਨੌਜਵਾਨਾਂ ਨੂੰ ਅਪੀਲ ਹੈ ਕਿ ਵਾਪਸੀ ਦਾ ਰਸਤਾ ਅਖਤਿਆਰ ਕਰਨ ਤਾਂ ਕਿ ਕੋਈ ਵੀ ਮਾਂ ਆਪਣੀ ਕੁੱਖ ਨੂੰ ਉਲਾਂਭੇ ਨਾ ਦੇਵੇ।

 

-ਕੁਲਮਿੰਦਰ ਕੌਰ,

ਰਿਟਾ: ਲੈਕਚਰਾਰ, ਮੁਹਾਲੀ।

ਸੰਪਰਕ : 98156-52272