ਜੰਮੂ-ਕਸ਼ਮੀਰ ਵਿਚ ਕਸ਼ਮੀਰੀ ਨੌਜ਼ਵਾਨਾਂ ਨੂੰ ਮਾਰਨ ਅਤੇ ਮਨੁੱਖੀ ਅਧਿਕਾਰਾਂ ਦਾ ਹਨਨ ਕਰਨ ਦੀ ਕਾਰਵਾਈ ਦੁੱਖਦਾਇਕ ਅਤੇ ਨਿੰਦਣਯੋਗ: ਮਾਨ

ਜੰਮੂ-ਕਸ਼ਮੀਰ ਵਿਚ ਕਸ਼ਮੀਰੀ ਨੌਜ਼ਵਾਨਾਂ ਨੂੰ ਮਾਰਨ ਅਤੇ ਮਨੁੱਖੀ ਅਧਿਕਾਰਾਂ ਦਾ ਹਨਨ ਕਰਨ ਦੀ ਕਾਰਵਾਈ ਦੁੱਖਦਾਇਕ ਅਤੇ ਨਿੰਦਣਯੋਗ: ਮਾਨ

ਦੇਸ਼ ਅੰਦਰ ਇੰਡੀਅਨ ਵਿਧਾਨ ਅਤੇ ਕੌਮਾਂਤਰੀ ਕਾਨੂੰਨਾਂ ਦਾ ਕੀਤਾ ਜਾ ਰਿਹਾ ਹੈ ਘਾਣ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 19 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- “ਸ੍ਰੀ ਮੋਦੀ ਦੀ ਬੀਜੇਪੀ-ਆਰ.ਐਸ.ਐਸ ਦੀ ਹਿੰਦੂਤਵ ਹਕੂਮਤ ਵੱਲੋਂ ਕਿਸ ਤਰ੍ਹਾਂ ਅੱਜ ਵੀ ਜੰਮੂ-ਕਸ਼ਮੀਰ ਵਿਚ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਕੇ ਕਸ਼ਮੀਰੀ ਨੌਜਵਾਨਾਂ ਦੀਆਂ ਜਿੰਦਗਾਨੀਆਂ ਨਾਲ ਫ਼ੌਜ ਅਤੇ ਅਰਧ ਸੈਨਿਕ ਬਲਾਂ ਵੱਲੋਂ ਖਿਲਵਾੜ ਕੀਤਾ ਜਾ ਰਿਹਾ ਹੈ ਕਿ ਬੀਤੇ ਕੱਲ੍ਹ ਵੀ ਸਰਹੱਦ ਉਤੇ ਘੂਸਪੈਠੀਏ ਕਰਾਰ ਦੇ ਕੇ 2 ਨੌਜਵਾਨਾਂ ਨੂੰ ਪੂੰਛ ਵਿਚ ਅਤੇ ਅੱਜ 4 ਨੌਜਵਾਨਾਂ ਨੂੰ ਪੂੰਛ ਵਿਚ ਮਾਰ ਦਿੱਤਾ ਗਿਆ ਹੈ । ਜੋ ਕਿ ਇੰਡੀਅਨ ਵਿਧਾਨ ਅਤੇ ਕੌਮਾਂਤਰੀ ਕਾਨੂੰਨਾਂ ਦਾ ਵੀ ਘਾਣ ਕੀਤਾ ਜਾ ਰਿਹਾ ਹੈ । ਇਹੀ ਵਜਹ ਹੈ ਕਿ ਸ੍ਰੀ ਮੋਦੀ ਦੀ ਅਮਰੀਕਾ ਯਾਤਰਾ ਸਮੇਂ ਅਮਰੀਕਾ ਦੇ ਸਾਬਕਾ ਪ੍ਰੈਜੀਡੈਟ ਸ੍ਰੀ ਬਰਾਕ ਓਬਾਕਾ ਨੇ ਮੌਜੂਦਾ ਪ੍ਰੈਜੀਡੈਟ ਸ੍ਰੀ ਬਾਈਡਨ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਹੈ ਕਿ ਇੰਡੀਆਂ ਵਿਚ ਹੁਕਮਰਾਨ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਦਾ ਬਹੁਤ ਬੇਰਹਿੰਮੀ ਨਾਲ ਕਤਲੇਆਮ ਕਰ ਰਹੇ ਹਨ । ਜੋ ਕੌਮਾਂਤਰੀ ਪੱਧਰ ਤੇ ਗਹਿਰੀ ਚਿੰਤਾ ਦਾ ਵਿਸ਼ਾ ਹੈ । ਜਿਸ ਉਤੇ ਮੌਜੂਦਾ ਅਮਰੀਕਨ ਬਾਈਡਨ ਹਕੂਮਤ ਨੂੰ ਅਮਲੀ ਰੂਪ ਵਿਚ ਕਾਰਵਾਈ ਕਰਨੀ ਚਾਹੀਦੀ ਹੈ । ਸ੍ਰੀ ਓਬਾਮਾ ਦੇ ਕਥਨ ਪ੍ਰਤੱਖ ਕਰਦੇ ਹਨ ਕਿ ਇੰਡੀਆ ਦੇ ਹੁਕਮਰਾਨ ਮਨੁੱਖੀ ਅਧਿਕਾਰਾਂ ਦਾ ਸ਼ਰੇਆਮ ਉਲੰਘਣ ਕਰਕੇ ਕਸ਼ਮੀਰੀਆਂ, ਮਨੀਪੁਰੀਆਂ, ਅਸਾਮੀਆ, ਮਿਜੋਆ, ਮਾਓਵਾਦੀਆਂ, ਨਕਸਲੀਆਂ, ਝਾਰਖੰਡ ਦੇ ਜੰਗਲਾਂ ਵਿਚ ਰਹਿਣ ਵਾਲੇ ਆਦਿਵਾਸੀਆਂ ਆਦਿ ਸਭਨਾਂ ਨੂੰ ਹਿੰਦੂਤਵ ਦਾ ਗੁਲਾਮ ਬਣਾਉਣ ਹਿੱਤ ਜ਼ਬਰ ਜੁਲਮ ਕਰਦੇ ਆ ਰਹੇ ਹਨ । ਜਿਸ ਵਿਰੁੱਧ ਕੌਮਾਂਤਰੀ ਪੱਧਰ ਤੇ ਜਮਹੂਰੀਅਤ ਪਸ਼ੰਦ ਮੁਲਕਾਂ ਨੂੰ ਫੌਰੀ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਮੋਦੀ ਹਕੂਮਤ ਨੂੰ ਸਖਤੀ ਨਾਲ ਵਰਜਣਾ ਬਣਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ 2 ਦਿਨਾਂ ਤੋਂ ਕਸ਼ਮੀਰ ਵਿਚ ਕਸ਼ਮੀਰੀ ਨੌਜਵਾਨਾਂ ਨੂੰ ਝੂਠ ਦੇ ਆਧਾਰ ਤੇ ਘੂਸਪੈਠੀਏ ਕਰਾਰ ਦੇ ਕੇ ਮਾਰ ਦੇਣ ਅਤੇ ਉਥੇ ਦਹਿਸਤ ਪੈਦਾ ਕਰਨ ਦੀਆਂ ਕਾਰਵਾਈਆ ਵਿਰੁੱਧ ਆਵਾਜ ਬੁਲੰਦ ਕਰਦੇ ਹੋਏ ਅਤੇ ਕੌਮਾਂਤਰੀ ਪੱਧਰ ਦੀਆਂ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੀਆ ਜਥੇਬੰਦੀਆਂ ਨੂੰ ਇੰਡੀਆ ਦੀਆਂ ਹਾਈਕੋਰਟਾਂ, ਸੁਪਰੀਮ ਕੋਰਟ, ਮਨੁੱਖੀ ਅਧਿਕਾਰ ਸੰਗਠਂਨ, ਦਿੱਲੀ ਆਦਿ ਵੱਲੋ ਇਸ ਗੰਭੀਰ ਵਿਸੇ ਤੇ ਚੁੱਪ ਰਹਿਣ ਉਤੇ ਹੈਰਾਨੀ ਪ੍ਰਗਟ ਕਰਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਇੰਡੀਆ ਦੇ ਹੁਕਮਰਾਨ ਘੱਟ ਗਿਣਤੀ ਕੌਮਾਂ ਉਤੇ, ਕਬੀਲਿਆ ਆਦਿ ਉਤੇ ਜ਼ਬਰ ਕਰ ਰਹੇ ਹਨ, ਤਾਂ ਕੌਮਾਂਤਰੀ ਪੱਧਰ ਦੀਆਂ ਮਨੁੱਖੀ ਅਧਿਕਾਰ ਜਥੇਬੰਦੀਆਂ, ਇੰਟਰਨੈਸਨਲ ਹਿਊਮਰਨਾਈਟਸ ਕਮਿਸਨ, ਯੂਨਾਈਟਿਡ ਨੇਸਨ, ਏਸੀਆ ਵਾਚ ਹਿਊਮਰਨਾਈਟਸ, ਯੂ.ਐਸ ਕਮਿਸਨ ਆਨ ਇੰਟਰਨੈਸ਼ਨਲ ਰੀਲੀਜੀਅਸ ਫੀਰੀਡਮ ਆਦਿ ਇੰਡੀਆ ਵਿਰੁੱਧ ਸਖਤ ਐਕਸਨ ਕਿਉਂ ਨਹੀ ਕਰ ਰਹੀਆ ਅਤੇ ਮਨੁੱਖੀ ਜਾਨਾਂ ਦੇ ਕੀਤੇ ਜਾ ਰਹੇ ਨੁਕਸਾਨ ਨੂੰ ਰੋਕਣ ਹਿੱਤ ਆਪਣੀ ਜਿੰਮੇਵਾਰੀ ਤੋ ਕਿਉਂ ਭੱਜ ਰਹੀਆ ਹਨ ?