ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਗਿ੍ਫ਼ਤਾਰ-ਨਿਆਂਇਕ ਹਿਰਾਸਤ 'ਵਿਚ ਭੇਜਿਆ

ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਗਿ੍ਫ਼ਤਾਰ-ਨਿਆਂਇਕ ਹਿਰਾਸਤ 'ਵਿਚ ਭੇਜਿਆ
ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ

ਮਾਮਲਾ ਦਰਬਾਰ ਸਾਹਿਬ ਉਪਰ ਹਮਲਾ ਕਰਨ ਦੀ ਧਮਕੀ ਦਾ 

ਸੁਰੱਖਿਆ ਲਈ ਮਿਲੇ ਸਨ 26 ਗੰਨਮੈਨ ਤੇ ਬੁਲਟ ਪਰੂਫ਼ ਗੱਡੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਗੁਰਦਾਸਪੁਰ-ਅਕਸਰ ਹੀ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਸੁਰਖ਼ੀਆਂ 'ਵਿਚ ਰਹਿਣ ਵਾਲੇ ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਨੂੰ ਬੀਤੇ ਦਿਨੀਂ ਪੁਲਿਸ ਵਲੋਂ ਗਿ੍ਫ਼ਤਾਰ ਕੀਤਾ ਗਿਆ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਅਦਾਲਤ  ਵਲੋਂ ਹਰਵਿੰਦਰ ਸੋਨੀ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਸੀ ।ਜ਼ਿਕਰਯੋਗ ਹੈ ਕਿ ਆਪਣੇ-ਆਪ ਨੂੰ ਸ਼ਿਵ ਸੈਨਾ ਬਾਲ ਠਾਕਰੇ ਦਾ ਜ਼ਿਲ੍ਹਾ ਪ੍ਰਧਾਨ ਦੱਸਣ ਵਾਲੇ ਹਰਵਿੰਦਰ ਸੋਨੀ ਨੇ ਕੁਝ ਦਿਨ ਪਹਿਲਾਂ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਨੂੰ ਲੈ ਕੇ ਇਕ ਵਿਵਾਦਿਤ ਘਟੀਆ ਟਿੱਪਣੀ ਕੀਤੀ ਸੀ ਕਿ ਇਸ ਉਪਰ ਅਸੀਂ ਹਮਲਾ ਕਰਾਂਗੇ ,ਜੇਕਰ ਖਾਲਿਸਤਾਨੀ ਬਾਜ ਨਾ ਆਏ । ਇਸ ਤੋਂ ਬਾਅਦ ਆਮ ਲੋਕਾਂ ਤੋਂ ਇਲਾਵਾ ਸਿੱਖ ਜਥੇਬੰਦੀਆਂ ਵਿਚ ਭਾਰੀ ਰੋਸ ਪਾਇਆ ਗਿਆ ਸੀ। ਇਥੋਂ ਤੱਕ ਕਿ ਹਿੰਦੂ ਭਾਈਚਾਰੇ ਦੇ ਬਹੁਤ ਸਾਰੇ ਲੋਕਾਂ ਨੇ ਵੀ ਸੋਨੀ ਦੀ ਇਸ ਹਰਕਤ ਨੂੰ ਸਮਾਜ ਵਿਰੋਧੀ ਦੱਸਿਆ । ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਕੋਲੋਂ ਹਰਵਿੰਦਰ ਸੋਨੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਪਰ ਪੁਲਿਸ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ 'ਤੇ ਸਿੱਖ ਜਥੇਬੰਦੀਆਂ ਵਲੋਂ ਦਿੱਤੇ ਧਰਨੇ ਤੋਂ ਬਾਅਦ ਪੁਲਿਸ ਨੇ ਹਰਵਿੰਦਰ ਸੋਨੀ ਖ਼ਿਲਾਫ਼ ਧਾਰਾ 295 ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਤਾਂ ਦਰਜ ਕਰ ਲਿਆ ਪਰ ਉਸ ਨੂੰ ਗਿ੍ਫ਼ਤਾਰ ਨਹੀਂ ਕੀਤਾ ਗਿਆ ਸੀ, ਜਿਸ ਕਾਰਨ ਦੁਬਾਰਾ ਸਿੱਖ ਜਥੇਬੰਦੀਆਂ ਨੇ ਆਪਣਾ ਰੋਸ ਪ੍ਰਗਟ ਕੀਤਾ  ਗਿਆ।ਇਹਨਾਂ ਪੰਥਕ ਜਥੇਬੰਦੀਆਂ ਵਿਚ ਸਾਡਾ ਪੰਜਾਬ ਫੈਡਰੇਸ਼ਨ ਦੇ ਪ੍ਰਧਾਨ ਇੰਦਰਪਾਲ ਸਿੰਘ ਬੈਂਸ, ਦਮਦਮੀ ਟਕਸਾਲ ਤਲਵੰਡੀ ਬਖਤਾ ਤੋਂ ਬਾਬਾ ਲਹਿਣਾ ਸਿੰਘ, ਅਕਾਲੀ ਦਲ ਅੰਮਿ੍ਤਸਰ ਦੇ ਸ਼ਹਿਰੀ ਪ੍ਰਧਾਨ ਸਤਨਾਮ ਸਿੰਘ, ਭਾਰਤੀ ਕਿਸਾਨ ਯੂਨੀਅਨ ਚੜੂਨੀ ਤੋਂ ਲਵਪ੍ਰੀਤ ਸਿੰਘ ਮੰਨਾ, ਬਾਬਾ ਬਲਰਾਜ ਸਿੰਘ ਘੁੰਮਣਾ ਵਾਲੇ, ਮਨਪ੍ਰੀਤ ਸਿੰਘ ਸਾਬੀ ਸ਼ਾਮਿਲ ਸਨ, ਵਲੋਂ ਪੁਲਿਸ ਨੂੰ ਮੰਗ ਪੱਤਰ ਦੇ ਕੇ ਸੋਨੀ ਨੂੰ ਗਿ੍ਫ਼ਤਾਰ ਕਰਨ ਦਾ ਦਬਾਅ ਬਣਾਇਆ ਗਿਆ  ਸੀ।

ਅਕਸਰ ਹੀ ਕਿਹਾ ਜਾਂਦਾ ਹੈ ਕਿ ਸ਼ਿਵ ਸੈਨਾ ਆਗੂ ਆਪਣੀ ਸੁਰੱਖਿਆ ਵਧਾਉਣ ਲਈ ਜਾਣਬੁੱਝ ਕੇ ਗ਼ਲਤ ਬਿਆਨ ਦਿੰਦੇ ਹਨ | ਜਿਸ ਦੀ ਉਦਾਹਰਨ ਗੁਰਦਾਸਪੁਰ ਤੋਂ ਹਰਵਿੰਦਰ ਸੋਨੀ ਵੀ ਹੈ, ਜਿਸ ਦੀ ਸੁਰੱਖਿਆ ਵਿਚ ਪੰਜਾਬ ਪੁਲਿਸ ਦੇ 26 ਗੰਨਮੈਨ ਤਾਇਨਾਤ ਹਨ । ਇਸ ਤੋਂ ਇਲਾਵਾ ਉਸ ਨੂੰ ਇਕ ਪਾਇਲਟ ਗੱਡੀ ਦੇ ਨਾਲ ਬੁਲਟ ਪਰੂਫ਼ ਸਕਾਰਪਿਓ ਗੱਡੀ ਵੀ ਦਿੱਤੀ ਹੋਈ ਹੈ । ਇਹ ਵੀ ਦੱਸਿਆ ਜਾਂਦਾ ਹੈ ਕਿ ਸੋਨੀ ਦੀ ਸੁਰੱਖਿਆ 'ਵਿਚ ਤਾਇਨਾਤ 26 ਸੁਰੱਖਿਆ ਕਰਮੀ ਬਹੁਤ ਹੀ ਬੁਰੀ ਹਾਲਤ ਵਿਚ ਰਹਿ ਕੇ ਉਸ ਦੀ ਸੁਰੱਖਿਆ ਕਰਦੇ ਸਨ, ਕਿਉਂਕਿ ਨਾ ਤਾਂ ਉਨ੍ਹਾਂ ਦੇ ਸੌਣ ਦਾ ਕੋਈ ਉਚੇਚਾ ਪ੍ਰਬੰਧ ਸੀ ਅਤੇ ਨਾ ਹੀ ਉਨ੍ਹਾਂ ਦੇ ਖਾਣ-ਪੀਣ ਦਾ ਕੋਈ ਪ੍ਰਬੰਧ ਸੀ ।