ਐਸਜੀਪੀਸੀ ਪ੍ਰਧਾਨ ਵਲੋਂ ਤਿਰੰਗੇ ਦੀ ਵਕਾਲਤ ਕਰਨਾ ਮਤਲਬ ਸਿੱਖ ਜਜ਼ਬਾਤਾਂ ਖਿਲਾਫ ਭੁਗਤਣਾ: ਗਜਿੰਦਰ ਸਿੰਘ, ਦਲ ਖਾਲਸਾ

ਐਸਜੀਪੀਸੀ ਪ੍ਰਧਾਨ ਵਲੋਂ ਤਿਰੰਗੇ ਦੀ ਵਕਾਲਤ ਕਰਨਾ ਮਤਲਬ ਸਿੱਖ ਜਜ਼ਬਾਤਾਂ ਖਿਲਾਫ ਭੁਗਤਣਾ: ਗਜਿੰਦਰ ਸਿੰਘ, ਦਲ ਖਾਲਸਾ

ਕੌਮ ਦੇ ਆਗੂਆਂ ਕੋਲੋਂ ਗਲਤੀਆਂ ਹੋਈਆਂ ਹਨ, ਤਾਂ ਉਹਨਾਂ ਨੂੰ ਸੁਧਾਰਨਾ ਬਣਦਾ ਹੈ, ਉਹਨਾਂ ਉਤੇ ਪਹਿਰਾ ਦੇਣਾ ਨਹੀਂ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 8 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਐਸ ਜੀ ਪੀ ਸੀ ਪ੍ਰਧਾਨ ਵਲੋਂ ਤਿਰੰਗੇ ਦੀ ਹਮਾਇਤ ਵਿਚ ਕਹਿਣ ਨਾਲ ਇਹ ਮਾਮਲਾ ਪੰਥਕ ਸੱਧਰਾਂ ਵਿਚ ਭੱਖ ਗਿਆ ਹੈ ਜਿਸ ਤੇ ਆਪਣੇ ਅੱਖਰਾਂ ਦਾ ਪ੍ਰਗਟਾਵਾ ਕਰਦੇ ਦਲ ਖਾਲਸਾ ਦੇ ਜਲਾਵਤਨੀ ਆਗੂ ਭਾਈ ਗਜਿੰਦਰ ਸਿੰਘ ਨੇ ਕਿਹਾ ਕਿ ਐਸਜੀਪੀਸੀ, ਅਗਰ ਸਿੱਖ ਜਜ਼ਬਾਤਾਂ ਦੇ ਨਾਲ ਚੱਲਦੀ, ਤਿਰੰਗੇ ਦੀ ਵਕਾਲਤ ਨਾ ਕਰਦੀ ਤਾਂ ਚੰਗਾ ਸੀ । ਉਨ੍ਹਾਂ ਕਿਹਾ ਕਿ ਐਸਜੀਪੀਸੀ ਸਿੱਖ ਕੌਮ ਦਾ ਸਤਿਕਾਰਤ ਅਦਾਰਾ ਹੈ, ਇਸ ਲਈ ਸਖਤ ਲਫਜ਼ ਨਹੀਂ ਵਰਤਾਂਗਾ, ਪਰ ਕੌਮੀ ਜਜ਼ਬਾਤ ਸੁਣਨ, ਤੇ ਸਮਝਣ ਲਈ ਜ਼ਰੂਰ ਕਹਾਂਗਾ । ਉਨ੍ਹਾਂ ਦਸਿਆ ਕਿ 1947 ਤੋਂ ਪਹਿਲਾਂ ਅਗਰ ਕੌਮ ਦੇ ਆਗੂਆਂ ਕੋਲੋਂ ਗਲਤੀਆਂ ਹੋਈਆਂ ਹਨ, ਤਾਂ ਉਹਨਾਂ ਨੂੰ ਸੁਧਾਰਨਾ ਬਣਦਾ ਹੈ, ਉਹਨਾਂ ਉਤੇ ਪਹਿਰਾ ਦੇਣਾ ਨਹੀਂ ।

ਉਨ੍ਹਾਂ ਐਸਜੀਪੀਸੀ ਪ੍ਰਧਾਨ ਅਤੇ ਪੰਥ ਖਾਲਸਾ ਨੂੰ ਮੁੱਖਾਤਬਿਕ ਹੁੰਦੇ ਕਿਹਾ ਕਿ ਤੁਹਾਨੂੰ ਪਤਾ ਹੋਵੇਗਾ ਕਿ ਖਾਲਸਈ ਝੰਡੇ ਪਿੱਛੇ ਸਾਡਾ ਲੰਮਾ ਤੇ ਮਾਣਮੱਤਾ ਇੱਤਹਾਸ ਖੜਿਆ ਹੈ  । ਖਾਲਸਈ ਝੰਡੇ ਪਿੱਛੇ ਸਾਡਾ ਲੰਮਾ ਤੇ ਮਾਣਮੱਤਾ ਇੱਤਹਾਸ ਖੜਿਆ ਹੈ । ਜਦੋਂ ਤੁਸੀ ਇਸ ਖੰਡੇ ਵਾਲੇ ਝੰਡੇ ਨੂੰ ਹੱਥ ਵਿੱਚ ਫੜ੍ਹਦੇ ਹੋ ਤਾਂ ਇਕਦਮ ਸਮੁੱਚੇ ਕੌਮੀ ਇੱਤਹਾਸ ਨਾਲ ਜੁੜ ਜਾਂਦੇ ਹੋ  । ਉਹਨਾਂ ਸਾਰੇ ਸ਼ਹੀਦਾਂ ਅਤੇ ਯੋਧਿਆਂ ਨਾਲ ਜੁੜ ਜਾਂਦੇ ਹੋ, ਜਿਨ੍ਹਾਂ ਨੇ ਸਮੇਂ ਦੀਆਂ ਹਕੂਮੱਤਾਂ ਵਿਰੁੱਧ ਪਾਤਸ਼ਾਹੀ ਦਾਹਵਾ ਕਾਇਮ ਰੱਖਣ ਲਈ ਸੰਘਰਸ਼ ਕੀਤਾ ਅਤੇ ਸ਼ਹੀਦੀਆਂ ਦਿੱਤੀਆਂ । ਉਹਨਾਂ ਸਾਰੇ ਸਿੰਘਾਂ ਨਾਲ ਜੁੜ ਜਾਂਦੇ ਹੋ, ਜਿਨ੍ਹਾਂ ਨੇ ਦਿੱਲੀ ਫਤਿਹ ਕੀਤੀ । ਉਹਨਾਂ ਸਾਰੇ ਯੋਧਿਆਂ ਨਾਲ ਜੁੜ੍ਹ ਜਾਂਦੇ ਹੋ, ਜਿਨ੍ਹਾਂ ਪੰਜ ਦਰਿਆਵਾਂ ਵਾਲਾ ਪੰਜਾਬ ਫਤਿਹ ਕਰ ਕੇ ‘ਸਰਕਾਰ ਖਾਲਸਾ’ ਦੀ ਸਿਰਜਣਾ ਕੀਤੀ । 

ਤੁਹਾਡਾ ਇਸ ਪੰਦਰਾਂ ਅਗਸਤ ਉਤੇ ਆਪਣੇ ਘਰਾਂ, ਆਪਣੀਆਂ ਗੱਡੀਆਂ, ਮੋਟਰ ਸਾਈਕਲਾਂ, ਅਤੇ ਸਾਈਕਲਾਂ ਉਤੇ ਖਾਲਸਈ ਝੰਡੇ ਲਾਉਣਾ, ਦੁਨੀਆਂ ਨੂੰ ਦੱਸੇਗਾ ਕਿ ਤੁਸੀਂ ਆਪਣੇ ਕੌਮੀ ਘਰ ਲਈ ਕਿੰਨੀ ਤੜਪ ਰੱਖਦੇ ਹੋ । ਅੰਤ ਵਿਚ ਉਨ੍ਹਾਂ ਕਿਹਾ ਕਿ ਕੋਈ ਨਹੀਂ ਅਸੀਂ ਤਾਂ ਕੌਮ ਦੀ ਆਜ਼ਾਦੀ ਲਈ ਲੜ੍ਹਨਾ ਹੀ ਹੈ । ਤੁਸੀਂ ਅੱਜ ਨਹੀਂ ਤੇ ਕੱਲ ਆਓਂਗੇ ।