ਸਿੱਧੂ ਮੂਸੇਵਾਲਾ ਦੇ ਬੁੱਤ 'ਤੇ ਰੱਖੜੀ ਬੰਨ੍ਹ ਰਹੀਆਂ ਬੀਬੀਆਂ

ਸਿੱਧੂ ਮੂਸੇਵਾਲਾ ਦੇ ਬੁੱਤ 'ਤੇ ਰੱਖੜੀ ਬੰਨ੍ਹ ਰਹੀਆਂ ਬੀਬੀਆਂ

ਅੰਮ੍ਰਿਤਸਰ ਟਾਈਮਜ਼

ਮਾਨਸਾ : ਬੀਬੀਆਂ ਵੱਲੋਂ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਯਾਦਗਾਰ 'ਤੇ ਪਹੁੰਚ ਕੇ ਉਸ ਦੇ ਬੁੱਤ ਦੇ ਗੁੱਟ 'ਤੇ ਨਮ ਅੱਖਾਂ ਨਾਲ ਰੱਖੜੀਆਂ ਬੰਨ੍ਹੀਆਂ ਜਾ ਰਹੀਆਂ ਹਨ। ਰੱਖੜੀ ਬੰਨ੍ਹਣ ਬਾਅਦ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਔਰਤਾਂ ਨੇ ਕਿਹਾ ਕਿ ਸਿੱਧੂ ਵਰਗਾ ਪੁੱਤ ਹਰੇਕ ਮਾਂ ਨੂੰ ਤੇ ਭਰਾ ਹਰ ਭੈਣ ਨੂੰ ਮਿਲੇ।

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਦੋ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ ਪਰ ਉਸ ਨੂੰ ਚਾਹੁਣ ਵਾਲੇ ਲੋਕਾਂ ਦੇ ਦਿਲਾਂ ਵਿਚ ਉਸ ਪ੍ਰਤੀ ਪਿਆਰ ਦੀ ਭਾਵਨਾ ਘੱਟ ਨਹੀਂ ਹੋਈ। ਸਿੱਧੂ ਮੂਸੇਵਾਲਾ ਦੇ ਗੁੱਟ 'ਤੇ ਰੱਖੜੀ ਬੰਨ੍ਹਣ ਚੰਡੀਗੜ੍ਹ ਤੋਂ ਆਈ ਮਹਿਲਾ ਕੁਸੁਮ ਰਾਣੀ ਦਾ ਕਹਿਣਾ ਹੈ ਕਿ ਅੱਜ ਸਿੱਧੂ ਮੂਸੇਵਾਲਾ ਨੂੰ ਰੱਖੜੀ ਬੰਨ੍ਹ ਕੇ ਮੇਰੇ ਦਿਲ ਨੂੰ ਸਕੂਨ ਮਿਲਿਆ ਹੈ। ਉਹ ਇਕ ਮਾਂ ਦਾ ਚੰਗਾ ਪੁੱਤਰ ਹਰ ਭੈਣ ਦਾ ਚੰਗਾ ਭਰਾ ਸੀ। 

ਸਿੱਧੂ ਮੂਸੇਵਾਲਾ ਦੀ ਯਾਦਗਾਰ 'ਤੇ ਰੱਖੜੀ ਬੰਨ੍ਹਣ ਬਠਿੰਡਾ ਦੇ ਪਿੰਡ ਬਹਿਮਣ ਜੱਸਾ ਤੋਂ ਪਹੁੰਚੀ ਛੋਟੀ ਬੱਚੀ ਮਹਿਕਪ੍ਰੀਤ ਕੌਰ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਮੇਰਾ ਵੱਡਾ ਵੀਰ ਸੀ ਅਤੇ ਸਾਰੀ ਦੁਨੀਆ ਉਸ ਦੀ ਫੈਨ ਹੈ। ਉਸ ਨੇ ਕਿਹਾ ਕਿ ਅਸੀਂ ਵੀ ਸਿੱਧੂ ਦੇ ਫੈਨ ਹਾਂ ਅਤੇ ਜੇ ਅੱਜ ਉਹ ਸਾਡੇ ਵਿਚਕਾਰ ਹੁੰਦਾ ਤਾਂ ਸਾਨੂੰ ਸਭ ਨੂੰ ਬਹੁਤ ਖੁਸ਼ੀ ਹੋਣੀ ਸੀ।