ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ

ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ

ਅੰਮ੍ਰਿਤਸਰ ਟਾਈਮਜ਼ 

ਚੰਡੀਗੜ੍ਹ: ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਰਜਕਾਰੀ ਜਥੇਦਾਰ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ । ਇਸ ਦੀ ਜਾਣਕਾਰੀ ਖੁਦ ਗਿਆਨੀ ਹਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ। ਜਿੱਥੇ ਓਹਨਾ ਨੇ ਕਿਹਾ ਕਿ, "ਅੱਜ ਭਾਰਤ ਦੇ ਗ੍ਰਹਿ ਮੰਤਰੀ ਸ੍ਰੀ ਅਮਿੱਤ ਸ਼ਾਹ ਜੀ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੁੱਜੇ। ਤਕਰੀਬਨ ਇਕ ਘੰਟੇ ਦੀ ਗੱਲਬਾਤ ਦੌਰਾਨ ਇਹਨਾ ਮਸਲਿਆਂ ਤੇ ਚਰਚਾ ਕੀਤੀ ਗਈ।ਜਿਵੇਂ ਬੰਦੀ ਸਿੰਘਾਂ ਦੀ ਰਿਹਾਈ, ਗਿਆਨ ਗੋਦੜੀ, ਡਾਂਗ ਮਾਰਗ, ਮੰਗੂ ਮੱਠ, ਕਸ਼ਮੀਰ  ਸ਼ਿਲਾਂਗ ਦੇ ਸਿੱਖਾਂ ਮਸਲੇਸ੍ਰੋਮਣੀ ਕਮੇਟੀ ਵਲੋ ਐਕਟ 87 ਦੇ ਗੁਰਦੁਆਰਾ ਨੂੰ ਐਕਟ 85 ਅਧੀਨ ਲਿਆਉਣ ਲਈ ਨੋਟੀਫਿਕੇਸ਼ਨ ਕਰਨਾ, ਅਫਗਾਨਿਸਤਾਨ ਦੇ ਗੁਰਦੁਆਰਾ ਸਾਹਿਬਾਨ ਦੀ ਸੰਭਾਲ, ਗੁੰਮਰਾਹ ਕਰਕੇ ਸਿਖਾਂ ਦਾ ਧਰਮ ਪਰਿਵਰਤਨ ਕਰਨ ਦਾ ਮਸਲਾ, ਅਰਧ ਸੈਨਿਕ ਬਲਾਂ ਵਿਚ ਗ੍ਰੰਥੀ ਸਿੰਘ ਦੀ ਭਰਤੀ, ਆਦਿ ਮਸਲੇ। ਤੇ ਸਭ ਤੋ ਖਾਸ 1947 ਤੋ ਕੇਂਦਰ ਦੀ ਕਾਂਗਰਸ ਸਰਕਾਰ ਸਰਕਾਰ ਵਲੋ ਸਿੱਖਾਂ ਨਾਲ ਕੀਤੀ ਬੇ-ਵਿਸ਼ਵਾਸੀ ਜਿਸ ਕਾਰਨ ਪੰਜਾਬ ਦੀ ਧਰਤੀ ਤੇ ਲੱਖਾਂ ਕਤਲ ਤੇ ਵਹਿਸ਼ੀ ਜੁਲਮਾਂ ਦੀ ਝੁੱਲੀ ਹਨੇਰੀ, ਦਿੱਲੀ ਆਦਿਕ ਸਥਾਨਾਂ ਤੇ ਕਾਂਗਰਸ ਵਲੋ ਕੀਤੀ ਸਿੱਖ ਨਸਲਕੁਸ਼ੀ ਬਾਰੇ ਖੁੱਲ ਕੇ ਚਰਚਾ ਕੀਤੀ ਗਈ।" ਇਸ ਮੁਲਾਕਾਤ ਤੋਂ ਬਾਅਦ ਪੰਜਾਬ ਦੀ ਸਿਆਸਤ ਕੀ ਮੋੜ ਲੈਂਦੀ ਇਹ ਆਉਣ ਵਾਲਾ ਸਮਾਂ ਤਹਿ ਕਰੇਗਾ।