ਪੰਜਾਬ ਬਣਿਆ ਜ਼ਹਿਰੀਲੀਆਂ ਗੈਸਾਂ ਦਾ ਚੈਂਬਰ ਧੂੰਏਂ ਕਾਰਨ ਲੋਕਾਂ ਦਾ ਘੁੱਟਣ ਲੱਗਾ ਦਮ
ਅੰਮ੍ਰਿਤਸਰ ਟਾਈਮਜ਼
ਲੁਧਿਆਣਾ : ਪੰਜਾਬ ਵਿੱਚ ਕਿਸਾਨ ਬਿਨਾਂ ਕਿਸੇ ਡਰ ਦੇ ਪਰਾਲੀ ਨੂੰ ਅੱਗ ਲਗਾ ਰਹੇ ਹਨ। ਸੂਬੇ 'ਵਿਚ 599 ਥਾਵਾਂ 'ਤੇ ਪਰਾਲੀ ਨੂੰ ਅੱਗ ਲਗਾਈ ਗਈ। ਇਸ ਸੀਜ਼ਨ ਦੌਰਾਨ ਸੂਬੇ ਵਿੱਚ ਪਰਾਲੀ ਸਾੜਨ ਦੇ ਕੁੱਲ ਮਾਮਲੇ 29,999 ਹੋ ਗਏ ਹਨ ਤੇ ਦੀਵਾਲੀ ਕਾਰਣ ਪਟਾਕੇ ਵਡੀ ਮਾਤਰਾ ਵਿਚ ਵਜਾਏ ਗਏ ਹਨ। ਇਸ ਕਾਰਨ ਪਿਛਲੇ ਕੁਝ ਦਿਨਾਂ ਤੋਂ ਏਅਰ ਕੁਆਲਿਟੀ ਇੰਡੈਕਸ 'ਵਿਚ ਵਾਧਾ ਹੋ ਰਿਹਾ ਹੈ। ਸੂਬੇ ਦੇ ਹਸਪਤਾਲਾਂ ਵਿੱਚ ਸਾਹ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
ਜੇਕਰ ਇਹੀ ਸਥਿਤੀ ਜਾਰੀ ਰਹੀ ਤਾਂ ਆਉਣ ਵਾਲੇ ਸਮੇਂ ਵਿੱਚ ਸਥਿਤੀ ਖ਼ਤਰਨਾਕ ਬਣ ਸਕਦੀ ਹੈ। ਹਰ ਵਾਰ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਜਦੋਂ ਘਟਨਾਵਾਂ ਵਧਣ ਲੱਗਦੀਆਂ ਹਨ ਤਾਂ ਸੂਬਾ ਸਰਕਾਰ ਕੇਂਦਰ ਨੂੰ ਨਿਸ਼ਾਨਾ ਬਣਾਉਂਦੀ ਹੈ ਅਤੇ ਕੇਂਦਰ ਸਰਕਾਰ ਸੂਬਿਆਂ ਨੂੰ ਜ਼ਿੰਮੇਵਾਰ ਠਹਿਰਾਉਂਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਗ੍ਰਹਿ ਜ਼ਿਲ੍ਹੇ ਸੰਗਰੂਰ ਵਿੱਚ ਪਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ।ਪੰਜਾਬ ਵਿੱਚ ਪਰਾਲੀ ਸਾੜਨ ਦਾ ਸਿਲਸਿਲਾ ਜਾਰੀ ਹੈ। ਇਸ ਸਿਲਸਿਲੇ 'ਚ ਸਭ ਤੋਂ ਵੱਧ 130 ਮਾਮਲੇ ਮਾਨਸਾ 'ਵਿਚ ਸਾਹਮਣੇ ਆਏ ਹਨ, ਜਦਕਿ 108 ਸੰਗਰੂਰ, 54 ਪਟਿਆਲਾ, 41 ਬਰਨਾਲਾ, 36 ਬਠਿੰਡਾ, 18 ਫਤਿਹਗੜ੍ਹ ਸਾਹਿਬ, 40 ਫਾਜ਼ਿਲਕਾ, 29 ਫਿਰੋਜ਼ਪੁਰ, 27 ਲੁਧਿਆਣਾ, 31 ਮਲੇਰਕੋਟਲਾ, 12 ਮੋਗਾ, 43 ਮਾਮਲੇ ਸਾਹਮਣੇ ਆਏ ਹਨ। ਸਬੰਧਤ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਦੇ ਚੇਅਰਮੈਨ ਨੇ ਦੱਸਿਆ ਕਿ ਐਤਵਾਰ ਨੂੰ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਕਮੀ ਆਈ ਹੈ। ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪਰਾਲੀ ਸਾੜਨ ਦੇ ਮਾਮਲੇ ਘੱਟ ਜਾਣਗੇ।
ਪੰਜਾਬ ਸਰਕਾਰ ਪਰਾਲੀ ਦੇ ਸੰਕਟ ਨਾਲ ਨਜਿੱਠਣ ਵਿਚ ਕਿੰਨੀ ਨਾਕਾਮ ਰਹੀ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਝੋਨੇ ਹੇਠੋਂ ਰਕਬਾ ਘਟਾਉਣ ਦੇ ਦਾਅਵੇ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਏ ਹਨ। ਇਸ ਦੇ ਉਲਟ ਇਸ ਵਾਰ ਸੂਬੇ ਵਿੱਚ ਝੋਨੇ ਹੇਠ ਰਕਬਾ ਪਿਛਲੇ ਸਾਲ ਦੇ ਮੁਕਾਬਲੇ 1.45 ਲੱਖ ਹੈਕਟੇਅਰ ਵਧਿਆ ਹੈ। ਪਿਛਲੀ ਵਾਰ ਇਹ 30 ਲੱਖ ਹੈਕਟੇਅਰ ਸੀ ਜੋ ਇਸ ਵਾਰ ਵਧ ਕੇ 31.45 ਲੱਖ ਹੈਕਟੇਅਰ ਹੋ ਗਿਆ ਹੈ। ਵਧੇ ਹੋਏ ਰਕਬੇ ਕਾਰਨ ਇੱਕ ਲੱਖ ਟਨ ਹੋਰ ਪਰਾਲੀ ਪੈਦਾ ਹੋਵੇਗੀ। ਇੰਨਾ ਹੀ ਨਹੀਂ ਹੁਣ ਕਿਸਾਨ ਐਕਸ਼ਨ ਲੈਣ ਆ ਰਹੇ ਹਨ।
ਪੰਜਾਬ ਦੇ ਵੱਡੇ ਸ਼ਹਿਰਾਂ ਦਾ ਏਕਿਊਆਈ
ਅੰਮ੍ਰਿਤਸਰ ................164
ਬਠਿੰਡਾ.................204
ਜਲੰਧਰ................................141
ਲੁਧਿਆਣਾ................206
ਮੰਡੀ ਗੋਬਿੰਦਗੜ੍ਹ.......128
ਪਟਿਆਲਾ ................129
Comments (0)