ਪਾਕਿਸਤਾਨੀ ਸਿਖ ਗੋਪਾਲ ਸਿੰਘ ਚਾਵਲਾ ਵਿਰੁੱਧ ਕੇਸ ਦਰਜ

ਪਾਕਿਸਤਾਨੀ ਸਿਖ ਗੋਪਾਲ ਸਿੰਘ ਚਾਵਲਾ ਵਿਰੁੱਧ ਕੇਸ ਦਰਜ

*ਮਾਮਲਾ ਚਾਵਲਾ ਵਲੋਂ ਸੋਸ਼ਲ ਮੀਡੀਆ 'ਤੇ ਸੂਰੀ ਦੇ ਮਰਨ ਦੀ ਸਿਖ ਕੌਮ ਨੂੰ ਵਧਾਈ ਦੇਣ ਦਾ

*ਵੀਡੀਓ ਵਾਇਰਲ ਹੋਣ ਮਗਰੋਂ ਪੰਜਾਬ ਪੁਲਿਸ ਨੇ ਕੀਤੀ ਕਾਰਵਾਈ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ : ਪਾਕਿਸਤਾਨ ਵਿਚ ਰਹਿੰਦੇ ਸਿਖ ਆਗੂ ਗੋਪਾਲ ਸਿੰਘ ਚਾਵਲਾ ਵਿਰੁੱਧ ਪੰਜਾਬ ਪੁਲਿਸ ਨੇ ਕੇਸ ਦਰਜ ਕੀਤਾ ਹੈ। ਪੁਲਿਸ ਮੁਤਾਬਕ  ਚਾਵਲਾ ਵਿਰੁੱਧ ਇਹ ਮਾਮਲਾ ਨਫ਼ਰਤ ਫੈਲਾਉਣ ਵਾਲੇ ਵੀਡੀਓ ਇੰਟਰਨੈੱਟ ਮੀਡੀਆ 'ਤੇ ਅਪਲੋਡ ਕਰਨ ਪਿੱਛੋਂ ਦਰਜ ਕੀਤਾ ਗਿਆ ਹੈ। ਕਾਬਿਲੇ ਗ਼ੌਰ ਹੈ ਕਿ ਅੰਮਿ੍ਤਸਰ ਵਿਚ ਸ਼ਿਵ ਸੈਨਿਕ ਸੁਧੀਰ ਸੂਰੀ ਦੇ ਕਤਲ ਤੋਂ  ਬਾਅਦ ਖ਼ਾਲਿਸਤਾਨ ਪੱਖੀ ਲੀਡਰ ਚਾਵਲਾ ਨੇ ਸੋਸ਼ਲ ਮੀਡੀਆ 'ਤੇ ਸੂਰੀ ਦੇ ਮਰਨ ਦੀ ਮੁਬਾਰਕਬਾਦ ਪੇਸ਼ ਕੀਤੀ ਸੀ। ਪੰਜਾਬ ਪੁਲਿਸ ਅਨੁਸਾਰ ਚਾਵਲਾ, ਗੈਂਗਸਟਰ ਤੋਂ ਖਾੜਕੂ ਬਣੇ ਲਖਬੀਰ ਲੰਡਾ ਹਰੀਕੇ ਦਾ ਖ਼ਾਸ ਸਾਥੀ ਹੈ। ਗੋਪਾਲ ਚਾਵਲੇ ਨੇ ਕਤਲ ਕਰਨ ਵਾਲੇ ਸਿਖ ਦੀ ਤਾਰੀਫ਼ ਵੀ ਕੀਤੀ ਸੀ। ਪੰਜਾਬ ਪੁਲਿਸ ਨੇ ਅਧਿਕਾਰੀਆਂ ਮੁਤਾਬਕ ਕੁਝ ਲੋਕ ਪੰਜਾਬ ਵਿਚ ਮਾਹੌਲ ਖ਼ਰਾਬ ਕਰਨ ਲਈ ਸਰਹੱਦ ਪਾਰ ਕੋਸ਼ਿਸ਼ਾਂ ਕਰ ਰਹੇ ਹਨ।