ਭਾਈ ਅੰਮ੍ਰਿਤਪਾਲ ਸਿੰਘ ਤੇ ਜਥੇਦਾਰ ਅਕਾਲ ਤਖਤ ਸਾਹਿਬ 'ਤੇ ਭੜਕੇ ਬਾਪੂ ਹਰਦੀਪ ਸਿੰਘ ਡਿਬਡਿਬਾ

ਭਾਈ ਅੰਮ੍ਰਿਤਪਾਲ ਸਿੰਘ  ਤੇ ਜਥੇਦਾਰ ਅਕਾਲ ਤਖਤ ਸਾਹਿਬ 'ਤੇ ਭੜਕੇ  ਬਾਪੂ ਹਰਦੀਪ ਸਿੰਘ ਡਿਬਡਿਬਾ

ਪੰਜਾਬ ਦੇ ਮੌਜੂਦਾ ਹਾਲਾਤ ਬੀਜੇਪੀ ਵਲੋਂ ਤਿਆਰ ਕੀਤੀ ਸਕ੍ਰਿਪਟ :ਬਾਪੂ ਹਰਦੀਪ ਸਿੰਘ ਡਿਬਡਿਬਾ

ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗੜ੍ਹ :
ਭਾਈ ਅੰਮ੍ਰਿਤਪਾਲ ਸਿੰਘ ਵਲੋਂ ਸੋਸ਼ਲ ਮੀਡੀਆ ਉੱਤੇ ਪਾਈ ਵੀਡੀਓ ਤੋਂ ਬਾਅਦ ਪੰਥਕ ਆਗੂਆਂ ਤੋਂ ਇਲਾਵਾ ਪੰਜਾਬ ਦੀ ਸਿਆਸਤ ਇਕ ਵਾਰ ਫਿਰ ਗਰਮਾ ਗਈ ਹੈ। ਜਿਸ ਦੇ ਚਲਦੇ ਬਾਪੂ ਹਰਦੀਪ ਸਿੰਘ ਡਿਬਡਿਬਾ ਨੇ ਸੋਸ਼ਲ ਮੀਡੀਆ ਉੱਤੇ ਲਾਈਵ ਹੋ ਕੇ ਇਸ ਵੀਡੀਓ 'ਤੇ ਆਪਣਾ ਪ੍ਰਤੀਕਰਮ ਦਿੱਤਾ ਤੇ ਕਿਹਾ ਕੀ ਭਾਈ ਅੰਮ੍ਰਿਤਪਾਲ ਸਿੰਘ ਬੀਜੇਪੀ ਦਾ ਪ੍ਰੀ- ਪਲਾਨ ਕੀਤਾ ਹੋਇਆ ਬੰਦਾ ਹੈ ਜੋ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸਰਬੱਤ ਖਾਲਸਾ ਬੁਲਾਉਣ ਦੀ ਅਪੀਲ ਕਰ ਰਿਹਾ ਹੈ, ਪਰ ਜਥੇਦਾਰ ਸਾਹਿਬ ਤਾਂ ਪਹਿਲਾਂ ਹੀ ਬਾਦਲਾਂ ਦਾ ਤਿੱਤਰ ਹੈ। ਉਹਨਾਂ ਨੇ ਅੱਗੇ ਕਿਹਾ ਕਿ ਜੋ ਵੀ ਪੰਜਾਬ ਵਿੱਚ ਹੋ ਰਿਹਾ ਹੈ ਉਹ ਸਿਰਫ ਸਰਕਾਰਾਂ ਕਰਵਾ ਰਹੀਆਂ ਹਨ ਤਾਂ ਜੋ ਆਉਣ ਵਾਲੇ ਸਮੇਂ ਵਿਚ ਬਾਦਲਾਂ ਰਾਹੀਂ ਪੰਜਾਬ ਵਿਚ ਚੋਣਾਂ ਜਿੱਤ ਸਕੇ। ਉਹਨਾਂ ਨੇ ਆਪਣੇ ਬਿਆਨ ਵਿਚ ਸਾਰੀ ਕੌਮ  ਨੂੰ ਬਿਪਤਾ ਦੇ ਰਾਹ ਪਾਉਣ ਵਾਲਿਆਂ ਨੂੰ ਦਿੱਲੀ  ਦਰਬਾਰ ਦੇ ਦੱਲੇ ਕਿਹਾ ਤੇ ਭਾਈ ਅੰਮ੍ਰਿਤਪਾਲ ਸਿੰਘ , ਬਾਦਲ , ਜਥੇਦਾਰ ਅਕਾਲ ਤਖਤ ਸਾਹਿਬ, ਪੰਜਾਬ ਸਰਕਾਰ ਤੇ ਬੀਜੇਪੀ ਸਾਰਿਆਂ ਨੂੰ ਨਿਸ਼ਾਨੇ ਤੇ ਰਖ ਕੇ ਪੰਜਾਬ ਦੇ ਮੌਜੂਦਾ ਹਾਲਾਤਾਂ ਦਾ ਦੋਸ਼ੀ ਮੰਨਿਆਂ ਤੇ ਨਾਲ ਹੀ ਉਨ੍ਹਾਂ ਨੇ ਬੁੱਧੀਜੀਵੀਆਂ ਨੂੰ ਅੱਗੇ ਆ ਕੇ ਬੋਲਣ ਲਈ ਕਿਹਾ ਤਾਂ ਜੋ ਉਹ ਸੱਚ ਨੂੰ ਸਾਹਮਣੇ ਰੱਖ ਸਕਣ ।

ਦੱਸਣਯੋਗ ਹੈ ਕਿ ਬਾਪੂ ਹਰਦੀਪ ਸਿੰਘ ਡਿਬਡਿਬਾ ਜੋ ਕਿ ਕਈ ਅੰਦੋਲਨਾਂ ਵਿੱਚ ਸ਼ਾਮਲ ਰਹੇ ਹਨ, ਸਿੱਖ ਧਰਮ ਬਾਰੇ ਪੰਜ ਕਿਤਾਬਾਂ ਲਿਖ ਚੁੱਕੇ ਹਨ ਅਤੇ ਸਿੰਘੂ ਬਾਰਡਰ 'ਤੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ।

 

​​​