ਜਲੰਧਰ ਐਮ.ਪੀ. ਦੀ ਆਉਣ ਵਾਲੀ ਜਿਮਨੀ ਚੋਣ ਲਈ ਸਮੁੱਚੇ ਪੰਜਾਬੀ ਅਤੇ ਸਿੱਖ ਕੌਮ ਸੁਹਿਰਦ ਹੋ ਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਕਰਨ ਸਹਿਯੋਗ: ਮਾਨ

ਜਲੰਧਰ ਐਮ.ਪੀ. ਦੀ ਆਉਣ ਵਾਲੀ ਜਿਮਨੀ ਚੋਣ ਲਈ ਸਮੁੱਚੇ ਪੰਜਾਬੀ ਅਤੇ ਸਿੱਖ ਕੌਮ ਸੁਹਿਰਦ ਹੋ ਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਕਰਨ ਸਹਿਯੋਗ: ਮਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ, 23 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- “ਜਦੋਂ ਸਮੁੱਚੇ ਪੰਜਾਬੀਆਂ, ਸਿੱਖ ਕੌਮ, ਰੰਘਰੇਟਿਆ, ਕਬੀਲਿਆ ਅਤੇ ਸੰਘਰਸ਼ੀਲ ਨਿਵਾਸੀਆ ਨੇ ਲੰਮੇ ਸਮੇ ਤੋਂ ਵਾਰ-ਵਾਰ ਕਾਂਗਰਸ, ਬੀਜੇਪੀ-ਆਰ.ਐਸ.ਐਸ, ਬਾਦਲ ਦਲੀਏ ਅਤੇ ਆਮ ਆਦਮੀ ਪਾਰਟੀ ਵਰਗੀਆ ਸੈਟਰ ਦੀਆਂ ਪੰਜਾਬ ਵਿਰੋਧੀ ਜਮਾਤਾਂ ਦੇ ਰਾਜ ਭਾਗ ਵੇਖ ਲਏ ਹਨ ਅਤੇ ਉਨ੍ਹਾਂ ਦੇ ਕੋਈ ਵੀ ਮਸਲੇ ਅੱਜ ਤੱਕ ਹੱਲ ਨਹੀ ਹੋਏ । ਬਲਕਿ ਇਹ ਸਮੱਸਿਆਵਾ ਦਿਨ-ਬ-ਦਿਨ ਹੋਰ ਵੀ ਜਟਿਲ ਤੇ ਗੁੰਝਲਦਾਰ ਹੁੰਦੀਆ ਜਾ ਰਹੀਆ ਹਨ ਅਤੇ ਸਮੁੱਚੇ ਪੰਜਾਬੀ ਤੇ ਸਿੱਖ ਕੌਮ ਇਨ੍ਹਾਂ ਉਪਰੋਕਤ ਪਾਰਟੀਆ ਦੇ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਨੀਤੀਆ ਤੇ ਅਮਲਾਂ ਤੋ ਭਰਪੂਰ ਜਾਣਕਾਰੀ ਰੱਖਦੇ ਹਨ ਅਤੇ ਸਭਨਾਂ ਨੂੰ ਇਹ ਗਿਆਨ ਹੋ ਚੁੱਕਿਆ ਹੈ ਕਿ ਉਪਰੋਕਤ ਸਭ ਪੰਜਾਬ ਦੇ ਨਿਵਾਸੀਆ ਨੂੰ ਸਬਜਬਾਗ ਦਿਖਾਉਣ ਵਾਲੀਆ ਪਾਰਟੀਆ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦਾ ਕੁਝ ਵੀ ਸਵਾਰਨ ਦੀ ਸਮਰੱਥਾਂ ਨਹੀ ਰੱਖਦੀਆ । ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਬਲਕਿ ਸਾਜਸੀ ਢੰਗਾਂ ਰਾਹੀ ਪੰਜਾਬ ਸੂਬੇ ਨੂੰ ਇਨ੍ਹਾਂ ਨੇ ਇਕ ਪ੍ਰਯੋਗਸ਼ਾਲਾਂ ਬਣਾਕੇ ਰੱਖ ਦਿੱਤਾ ਹੈ ਅਤੇ ਸਾਡੀ ਪੰਜਾਬ ਦੀ ਨੌਜ਼ਵਾਨੀ ਰੁਜਗਾਰ ਨਾ ਮਿਲਣ ਦੀ ਬਦੌਲਤ ਬਾਹਰਲੇ ਮੁਲਕਾਂ ਵਿਚ ਲੱਖਾਂ ਰੁਪਏ ਖ਼ਰਚਕੇ ਜਾਣ ਲਈ ਮਜਬੂਰ ਹੋ ਰਹੀ ਹੈ ਤਾਂ ਹੁਣ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਦਾ ਇਹ ਫਰਜ ਬਣ ਜਾਂਦਾ ਹੈ ਕਿ ਆਉਣ ਵਾਲੀ ਜਲੰਧਰ ਲੋਕ ਸਭਾ ਹਲਕੇ ਦੀ ਜਿਮਨੀ ਚੋਣ ਵਿਚ ਸਭ ਪੰਜਾਬੀ ਅਤੇ ਸਿੱਖ ਵਸੋਂ, ਪੰਜਾਬ ਅਤੇ ਸਿੱਖ ਕੌਮ ਨਾਲ ਸੰਬੰਧਤ ਸਭ ਮੁੱਦਿਆ, ਮਸਲਿਆ ਨੂੰ ਬਾਦਲੀਲ ਢੰਗ ਨਾਲ ਪਾਰਲੀਮੈਟ ਵਿਚ ਅਤੇ ਜਨਤਕ ਤੌਰ ਤੇ ਮੀਡੀਏ ਵਿਚ ਉਠਾਉਣ ਵਾਲੀ ਅਤੇ ਹਰ ਜ਼ਬਰ ਜੁਲਮ ਦਾ ਦ੍ਰਿੜਤਾ ਨਾਲ ਵਿਰੋਧ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਵੱਲੋ ਜੋ ਨੇੜ ਭਵਿੱਖ ਵਿਚ ਜਲੰਧਰ ਲੋਕ ਸਭਾ ਜਿਮਨੀ ਚੋਣ ਲਈ ਉਮੀਦਵਾਰ ਦਿੱਤਾ ਜਾਵੇਗਾ, ਉਸਨੂੰ ਕੇਵਲ ਆਪਣੀਆ ਵੋਟਾਂ ਪਾ ਕੇ ਹੀ ਅੱਗੇ ਨਾ ਲਿਆਉਣ ਬਲਕਿ ਉਸਦੀ ਚੋਣ ਨੂੰ ਕੌਮਾਂਤਰੀ ਮੁੱਦਾ ਬਣਾਉਣ ਲਈ ਤਨੋ-ਮਨੋ-ਧਨੋ