ਅੰਮ੍ਰਿਤਪਾਲ ਸਿੰਘ ਅਸਲਾ ਵਿਖਾ ਕੇ ਪੰਜਾਬ ਦੇ ਲੋਕਾਂ ਨੂੰ ਡਰਾ ਰਿਹੈ : ਐੱਮਪੀ ਬਿੱਟੂ

ਅੰਮ੍ਰਿਤਪਾਲ ਸਿੰਘ ਅਸਲਾ ਵਿਖਾ ਕੇ ਪੰਜਾਬ ਦੇ ਲੋਕਾਂ ਨੂੰ ਡਰਾ ਰਿਹੈ : ਐੱਮਪੀ ਬਿੱਟੂ

ਅੰਮ੍ਰਿਤਸਰ ਟਾਈਮਜ਼

ਲੁਧਿਆਣਾ : ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਅੰਮ੍ਰਿਤਪਾਲ ਤੇ ਉਸ ਦੇ ਹਮਾਇਤੀ ਪੰਜਾਬ ਵਿਚ ਡਰ ਦਾ ਮਾਹੌਲ ਬਣਾ ਰਹੇ ਹਨ। ਅਸਲਾ ਵਿਖਾ ਕੇ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ। ‘ਦਰਬਾਰ ਸਾਹਿਬ ਅੰਮ੍ਰਿਤਸਰ ਜਿਹੀ ਪਵਿੱਤਰ ਜਗ੍ਹਾ ’ਤੇ ਅੰਮ੍ਰਿਤਪਾਲ ਦੇ ਨਾਲ ਉਸ ਦੇ ਹਮਾਇਤੀ ਬੰਦੂਕਾਂ ਲਹਿਰਾ ਕੇ ਘੁੰਮ ਫਿਰ ਰਹੇ ਸਨ। ਗੁਰੂ ਘਰ ਵਿਚ ਬੰਦੂਕਾਂ ਲੈ ਕੇ ਜਾਣਾ ਸਰਾਸਰ ਗ਼ਲਤ ਹੈ ਪਰ ਇਸ ਦੇ ਬਾਵਜੂਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖ਼ਾਮੋਸ਼ ਕਿਉਂ ਹੈ। ਜਦੋਂ ਇਹੀ ਲੋਕ ਬੰਦੂਕਾਂ ਲੈ ਕੇ ਡੇਰੇ ਬਣਾਉਣਗੇ, ਆਪਣੇ ਅੱਡੇ ਕਾਇਮ ਕਰਨਗੇ ਤਾਂ ਫਿਰ ਸਰਕਾਰ ਨੂੰ ਤਕਲੀਫ਼ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਲੇ ਇਨ੍ਹਾਂ ਵਿਅਕਤੀਆਂ ’ਤੇ ਕਾਰਵਾਈ ਕਰਨੀ ਚਾਹੀਦੀ ਹੈ। ਅਸਲਾ ਕਲਚਰ ਨੂੰ ਖ਼ਤਮ ਕਰਨ ਲਈ ਸਖ਼ਤ ਸਟੈਂਡ ਲੈਣ ਦੀ ਜ਼ਰੂਰਤ ਹੈ। ਜੇ ਹਕੂਮਤ ਸਖ਼ਤ ਸਟੈਂਡ ਨਹੀਂ ਲੈਂਦੀ ਤਾਂ ਆਉਂਦੇ ਦਿਨੀਂ ਸੂਬੇ ਦੇ ਹਾਲਾਤ ਖ਼ਰਾਬ ਹੋ ਸਕਦੇ ਹਨ। ਸਰਕਾਰ ਦੀ ਖ਼ਾਮੋਸ਼ੀ ਵੇਖ ਕੇ ਜਾਪਦਾ ਹੈ ਕਿ ਉਨ੍ਹਾਂ ਕੋਲ ਕਾਰਵਾਈ ਕਰਨ ਦੀ ਹਿੰਮਤ ਨਹੀਂ ਹੈ।