ਪੰਜਾਬੀ ਚੋਣਾਂ  2022 ਲਈ ਅਕਾਲੀ ਦਲ ਨੇ ਚਾਰ ਹੋਰ ਉਮੀਦਵਾਰ ਐਲਾਨੇ, ਬਸਪਾ ਲਈ ਛੱਡੀਆਂ 20 ਸੀਟਾਂ

ਪੰਜਾਬੀ ਚੋਣਾਂ  2022 ਲਈ ਅਕਾਲੀ ਦਲ ਨੇ ਚਾਰ ਹੋਰ ਉਮੀਦਵਾਰ ਐਲਾਨੇ, ਬਸਪਾ ਲਈ ਛੱਡੀਆਂ 20 ਸੀਟਾਂ

ਅੰਮ੍ਰਿਤਸਰ ਟਾਈਮਜ਼      

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਬਾਦਲ ਨੇ ਵਿਧਾਨ ਸਭਾ ਚੋਣਾਂ 2022 ਲਈ ਚਾਰ ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਪਾਰਟੀ ਹੁਣ ਤਕ 88 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। ਜਾਣਕਾਰੀ ਅਨੁਸਾਰ ਨੁਸਰਤ ਅਲੀ ਖ਼ਾਨ ਨੂੰ ਮਾਲੇਰਕੋਟਲਾ ਤੋਂ ਟਿਕਟ ਦਿੱਤੀ ਗਈ ਹੈ, ਜਦਕਿ ਗੁਰਇਕਬਾਲ ਸਿੰਘ ਮਾਹਲ ਕਾਦੀਆਂ ਤੇ ਰਾਜਨਬੀਰ ਸਿੰਘ ਸ੍ਰੀ ਹਰਿਗੋਬਿੰਦਪੁਰ ਵਿਧਾਨ ਸਭਾ ਹਲਕੇ ਤੋਂ ਚੋਣ ਲੜਨਗੇ।ਇਸੇ ਪਾਰਟੀ ਨੇ ਰੋਹਿਤ ਵੋਹਰਾ ਨੂੰ ਫਿਰੋਜ਼ਪੁਰ ਤੋਂ ਟਿਕਟ ਦਿੱਤੀ ਹੈ। ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨਾਲ ਚੋਣ ਸਮਝੌਤਾ ਕੀਤਾ ਹੋਇਆ ਤੇ ਬਸਪਾ ਲਈ 20 ਸੀਟਾਂ ਛੱਡੀਆਂ ਹਨ।