ਪੰਜਾਬੀ ਤੜਕਾ ਰੈਸਟੋਰੈਂਟ ਦਾ ਕੀਤਾ ਉਦਘਾਟਨ -ਡਾਕਟਰ ਖੇੜਾ

ਪੰਜਾਬੀ ਤੜਕਾ ਰੈਸਟੋਰੈਂਟ ਦਾ ਕੀਤਾ ਉਦਘਾਟਨ -ਡਾਕਟਰ ਖੇੜਾ

ਅੰਮ੍ਰਿਤਸਰ ਟਾਈਮਜ਼
ਚੰਡੀਗੜ
: ਮਨੁੱਖੀ ਅਧਿਕਾਰ ਮੰਚ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਨੇ ਪੰਜਾਬੀ ਤੜਕਾ ਰੈਸਟੋਰੈਂਟ਼ ਚੌਂਕੀ ਮਾਨ ਸਾਹਮਣੇ ਸੀ ਟੀ ਯੂਨੀਵਰਸਿਟੀ ਦੇ ਉਦਘਾਟਨ ਕੀਤਾ। ਰੈਸਟੋਰੈਂਟ ਦੇ ਅੰਦਰ ਬੱਚਿਆਂ ਦੇ ਰਹਿਣ ਲਈ ਪੀ ਜੀ ਅਤੇ ਆਮ ਲੋਕਾਂ ਲਈ ਬਹੁਤ ਵੱਡਾ ਸਵੀਮਿੰਗ ਪੂਲ ਬਣਿਆ ਹੋਇਆ ਹੈ। ਵਿਦਿਆਰਥੀਆਂ ਨੂੰ ਖਾਣੇ ਵਿੱਚ ਵਿਸ਼ੇਸ਼ ਰੂਪ ਵਿਚ ਛੋਟ ਦਿੱਤੀ ਜਾਵੇ ਗੀ, ਉਹ ਕਿਸੇ ਵੀ ਸਕੂਲ,ਕਾਲਜ ਅਤੇ ਯੂਨੀਵਰਸਿਟੀ ਦਾ ਆਈ ਕਾਰਡ ਦਿਖਾ ਕੇ 25% ਛੋਟ ਲੈ ਸਕਦੇ ਹਨ। ।ਹਰ ਐਤਵਾਰ ਨੂੰ ਸ਼ਾਮ ਵੇਲੇ ਸੱਭਿਆਚਾਰਕ ਪ੍ਰੋਗਰਾਮ ਵੀ ਮੁਫ਼ਤ ਦੇਖਣ ਨੂੰ ਮਿਲੇਗਾ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਾਫ਼ ਸੁਥਰਾ ਖਾਣਾ ਖਾਣ ਲਈ ਇਥੇ ਜ਼ਰੂਰ ਆਉ।ਖਾਣ ਪੀਣ ਦੀਆਂ ਵਸਤਾਂ ਵਿੱਚ ਕਦੇ ਵੀ ਮਿਲਾਵਟ ਨਹੀਂ ਕਰਨੀ ਚਾਹੀਦੀ। ਪਰਮਾਤਮਾ ਦੇ ਧਰਤੀ ਤੇ ਵਸਦੇ ਲੋਕਾਂ ਨਾਲ ਕਦੇ ਆਪਣੇ ਛੋਟੇ ਲਾਲਚ ਕਰਕੇ ਉਨ੍ਹਾਂ ਨਾਲ ਖਿਲਵਾੜ ਨਾ ਕੀਤਾ ਜਾਵੇ। ਹੋਰਨਾਂ ਤੋਂ ਇਲਾਵਾ ਹਰਭਜਨ ਸਿੰਘ, ਗੁਰਕੀਰਤ ਸਿੰਘ ਖੇੜਾ, ਰੁਪਿੰਦਰ ਕੌਰ, ਲਵਕੀਰਤ ਸਿੰਘ, ਪਰਮੇਸ਼ੁਵਰ ਸਿੰਘ, ਧਾਮੀ, ਅਜਮੇਰ ਸਿੰਘ, ਜਸਪ੍ਰੀਤ ਸਿੰਘ, ਬਨੀਤ, ਸੰਦੀਪ ਅਤੇ ਹੋਰ ਬਹੁਤ ਸਾਰੇ ਯਾਰਾਂ ਦੋਸਤਾਂ ਨੇ ਇਸ ਸ਼ੁਭ ਕਾਰਜ ਲਈ ਵਿਕਾਸ ਕੁਮਾਰ ਹਵੇਲੀ ਵਾਲੇ ਨੂੰ ਵਧਾਈਆਂ ਵੀ ਦਿੱਤੀਆਂ।