ਜਥੇਦਾਰ ਅਵਤਾਰ ਸਿੰਘ ਰਿਆ ਦਾ ਕੀਤਾ ਵਿਸ਼ੇਸ਼ ਸਨਮਾਨ -ਡਾਕਟਰ ਖੇੜਾ

ਜਥੇਦਾਰ ਅਵਤਾਰ ਸਿੰਘ ਰਿਆ ਦਾ ਕੀਤਾ ਵਿਸ਼ੇਸ਼ ਸਨਮਾਨ -ਡਾਕਟਰ ਖੇੜਾ

ਸਬਰ ਤੇ ਸਿਦਕ ਨਾਲ ਕੀਤੀ ਮਿਹਨਤ ਦਾ ਫਲ ਹਮੇਸ਼ਾ ਮਿਲਦਾ ਹੈ


ਅੰਮ੍ਰਿਤਸਰ ਟਾਈਮਜ਼ ਬਿਊਰੋ

ਚੰਡੀਗੜ੍ਹ: ਮਨੁੱਖੀ ਅਧਿਕਾਰ ਮੰਚ ਦੀ ਨੈਸ਼ਨਲ ਟੀਮ ਵੱਲੋਂ ਜ਼ਿਲ੍ਹਾ ਰੋਪੜ ਦੇ ਬਲਾਕ ਮੋਰਿੰਡਾ ਵਿਖੇ ਨਿਊ ਮਾਨ ਹਸਪਤਾਲ ਨੇੜੇ ਗੰਨਾ ਮਿੱਲ ਰੋਡ ਮੋਰਿੰਡਾ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਦੀ ਪ੍ਰਧਾਨਗੀ ਹੇਠ ਸਨਮਾਨ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਕੌਮੀਂ ਸਰਪ੍ਰਸਤ ਡਾਕਟਰ ਰਾਮ ਜੀ ਲਾਲ, ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ, ਕੌਮੀ ਚੀਫ਼ ਅਡਵਾਈਜ਼ਰ ਬੁੱਧੀਜੀਵੀ ਸੈਲ ਮੱਖਣ ਗੁਪਤਾ, ਪੰਜਾਬ ਪ੍ਰਧਾਨ ਮੁਖਤਿਆਰ ਸਿੰਘ ਪੁਆਰ, ਚੇਅਰਮੈਨ ਪੰਜਾਬ ਹਰਭਜਨ ਸਿੰਘ ਜੱਲੋਵਾਲ, ਪੰਜਾਬ ਕੋਆਰਡੀਨੇਟਰ ਅਮਿਤ ਗੁਪਤਾ, ਮੁੱਖ ਬੁਲਾਰਾ ਪੰਜਾਬ ਸੁਖਜਿੰਦਰ ਸਿੰਘ ਬਖਲੋਰ  ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ।ਇਸ ਮੌਕੇ ਸੰਸਥਾ ਵੱਲੋਂ ਅਵਤਾਰ ਸਿੰਘ ਰਿਆ ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਾਹਿਬ ਨੂੰ ਸਨਮਾਨ ਚਿੰਨ੍ਹ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਨੇ ਬੋਲਦਿਆਂ ਕਿਹਾ ਕਿ ਸ਼ਹੀਦਾਂ ਦੀ ਧਰਤੀ ਦੇ ਜੰਮਪਲ ਅਣਥੱਕ, ਮਿਹਨਤੀ,  ਮਿਲਾਪੜੇ ਸੁਭਾਅ ਦੇ ਮਾਲਕ ਅਤੇ ਸਮਾਜ ਸੇਵਾ ਨੂੰ ਪਹਿਲ ਦੇਣ ਵਾਲੇ ਵਿਅਕਤੀ ਦਾ ਸਨਮਾਨ ਕਰਕੇ ਬੇਹੱਦ ਖੁਸ਼ ਹਾਂ ਪਰਮਾਤਮਾ ਹਮੇਸ਼ਾ ਇਨ੍ਹਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ। ਇਸ ਮੌਕੇ ਜਥੇਦਾਰ ਰਿਆ ਜੀ ਨੇ ਬੋਲਦਿਆਂ ਕਿਹਾ ਕਿ ਸੰਸਥਾ ਵੱਲੋਂ ਦਿੱਤੇ ਗਏ ਮਾਣ ਸਨਮਾਨ ਨੂੰ ਹਮੇਸ਼ਾ ਯਾਦ ਰੱਖਾਂਗਾ ਸਮਾਜ ਦੀ ਚੜ੍ਹਦੀ ਕਲ੍ਹਾ ਲਈ ਹਮੇਸ਼ਾ ਤਤਪਰ ਰਹਾਂਗਾ। ਇਨ੍ਹਾਂ ਤੋਂ ਇਲਾਵਾ ਗੁਰਸੇਵਕ ਸਿੰਘ ਮਾਨ ਚੇਅਰਮੈਨ ਮੈਡੀਕਲ ਸੈੱਲ, ਅਮਰੀਕ ਸਿੰਘ ਜ਼ਿਲ੍ਹਾ ਪ੍ਰਧਾਨ, ਗੁਰਇਕਬਾਲ ਸਿੰਘ, ਸੁਰਜੀਤ ਸਿੰਘ ਪ੍ਰਧਾਨ, ਅਮਰੀਕ ਸਿੰਘ ਵੜੈਚ ਜ਼ਿਲ੍ਹਾ ਪ੍ਰਧਾਨ ਪਟਿਆਲਾ, ਅਰਮਾਨ ਸਿੰਘ ਵੜੈਚ, ਵੀਨਾ ਗੁਪਤਾ, ਅਨਿਤਾ ਗੌਤਮ ਪ੍ਰਧਾਨ, ਪਰਮਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ ਮੋਹਾਲੀ, ਅਵਤਾਰ ਸਿੰਘ ਚੇਅਰਮੈਨ ਐਂਟੀ ਕ੍ਰਰਾਇਮ ਸੈੱਲ, ਗਿਆਨ ਸਿੰਘ, ਪਰਮਜੀਤ ਕੌਰ ਮੋਹਾਲੀ, ਹਰਪਾਲ ਸਿੰਘ ਅਮਲੋਹ,ਲਖਮੀਰ ਸਿੰਘ ਔਜਲਾ, ਬਲਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਆਦਿ ਨੇ ਵੀ ਸਨਮਾਨ ਸਮਾਰੋਹ ਨੂੰ ਸੰਬੋਧਨ ਕੀਤਾ।