ਵਿਵੇਕਾਨੰਦ ਰਾਏ ਬਣੋ ਅਡਵਾਈਜ਼ਰ ਲੀਗਲ ਸੈੱਲ ਦਿੱਲੀ -ਡਾਕਟਰ ਖੇੜਾ

ਵਿਵੇਕਾਨੰਦ ਰਾਏ ਬਣੋ ਅਡਵਾਈਜ਼ਰ ਲੀਗਲ ਸੈੱਲ ਦਿੱਲੀ -ਡਾਕਟਰ ਖੇੜਾ

ਅੰਮ੍ਰਿਤਸਰ ਟਾਈਮਜ਼
ਚੰਡੀਗੜ੍ਹ
: ਮਨੁੱਖੀ ਅਧਿਕਾਰ ਮੰਚ ਦੀ ਨੈਸ਼ਨਲ ਟੀਮ ਵੱਲੋਂ ਹੋਟਲ ਸਮਰਾਟ ਦਿੱਲੀ ਵਿਖੇ ਉਪ ਚੇਅਰਮੈਨ ਮਾਨੀਸ ਕੁਮਾਰ ਯਾਦਵ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ ਅਤੇ ਕੌਮੀ ਕੋ-ਆਰਡੀਨੇਟਰ ਗੁਰਕੀਰਤ ਸਿੰਘ ਖੇੜਾ ਅਤੇ ਸੁਖਵੀਰ ਕਟਾਰੀਆ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਵਿਵੇਕਾਨੰਦ ਰਾਏ ਨੂੰ ਅਡਵਾਈਜ਼ਰ ਲੀਗਲ ਸੈੱਲ ਐਨ ਸੀ ਆਰ ਦਿੱਲੀ ਲਗਾ ਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸੰਸਥਾ ਦੇ ਹੋਣਹਾਰ ਕਾਰਕੁੰਨ ਆਪਣੀਆਂ ਸੇਵਾਵਾਂ ਸਮਾਜ ਪ੍ਰਤੀ ਬਾਖੂਬੀ ਨਿਭਾਅ ਰਹੇ ਹਨ। ਆਮ ਲੋਕਾਂ ਵੱਲੋਂ ਨੂੰ ਜਗ੍ਹਾ ਤੇ ਮਾਣ ਸਨਮਾਨ ਦਿੱਤਾ ਜਾ ਰਿਹਾ ਹੈ। ਦਿੱਲੀ ਦੀ ਸਮੂਚੀ ਟੀਮ ਵੱਲੋਂ ਜਲਦੀ ਹੀ ਵੱਡੇ ਪੱਧਰ ਤੇ ਮੀਟਿੰਗ ਕਰਕੇ ਸਮਾਜ ਪ੍ਰਤੀ ਚੰਗੀਆਂ ਸੇਵਾਵਾਂ ਦੇਣ ਬਦਲੇ ਸਨਮਾਨਿਤ ਕਰਨ ਲਈ ਚੋਣ ਕੀਤੀ ਜਾਵੇਗੀ। ਉਨ੍ਹਾਂ ਨੂੰ ਮੰਚ ਵੱਲੋਂ ਐਚ ਆਰ ਐਮ ਅਵਾਰਡ 2022 ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਨਵੇਂ ਨਿਯੁਕਤ ਕੀਤੇ ਵਿਵੇਕਾਨੰਦ ਰਾਏ ਨੇ ਬੋਲਦਿਆਂ ਕਿਹਾ ਕਿ ਸੰਸਥਾ ਵੱਲੋਂ ਜੋ ਮੈਨੂੰ ਜ਼ੁਮੇਵਾਰੀ ਦਿਤੀ ਗਈ ਹੈ ਉਸ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗਾ। ਹੋਰਨਾਂ ਤੋਂ ਇਲਾਵਾ ਇਸਲਾਮੀ ਭਾਈ ਚੇਅਰਮੈਨ ਸਲਾਹਕਾਰ ਕਮੇਟੀ ਹਰਿਆਣਾ, ਨਿਰਮਲ ਗੁਪਤਾ ਉ੍ਰਪ ਪ੍ਰਧਾਨ ਇਸਤਰੀ ਵਿੰਗ ਦ, ਐਡਵੋਕੇਟ ਵਿਨੋਦ ਕੁਮਾਰ ਦਿੱਲੀ, ਮਿਨਾਕਸ਼ੀ ਰਾਠੌਰ, ਸਾਇਰਾ ਸ਼ੇਖ ਉਪ ਪ੍ਰਧਾਨ ਇਸਤਰੀ ਵਿੰਗ ਦਿੱਲੀ, ਚਾਂਦਨੀ ਉਪ ਪ੍ਰਧਾਨ ਇਸਤਰੀ ਵਿੰਗ ਗੁੜਗਾਂਓ, ਮਾਡਵੀ ਸਿੰਘ ਉਪ ਪ੍ਰਧਾਨ ਇਸਤਰੀ ਵਿੰਗ ਮੋਹਾਲੀ ਅਤੇ ਹੁਸਨ ਲਾਲ ਸੂੰਢ ਪ੍ਰਸਨਲ ਸੈਕਟਰੀ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।