ਲੋਕ ਗਾਇਕ ਹਰਭਜਨ ਜੱਲੋਵਾਲ ਦਾ ਮੰਚ ਵੱਲੋਂ ਕੀਤਾ ਗਿਆ ਸਨਮਾਨ

ਲੋਕ ਗਾਇਕ ਹਰਭਜਨ ਜੱਲੋਵਾਲ ਦਾ ਮੰਚ ਵੱਲੋਂ ਕੀਤਾ ਗਿਆ ਸਨਮਾਨ

ਪਿਛਲੇ 25 ਸਾਲਾਂ ਤੋਂ ਸਾਫ ਸੁਥਰੀ ਗਾਇਕੀ ਨਾਲ ਕਮਾਇਆ ਨਾਮ
 

ਅੰਮ੍ਰਿਤਸਰ ਟਾਈਮਜ਼
ਚੰਡੀਗੜ੍ਹ:
ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਵੱਲੋਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਸਰਕੱਪੜਾ ਵਿਖੇ ਧਰਮ ਸਿੰਘ ਚੇਅਰਮੈਨ ਬਲਾਕ ਖੇੜਾ ਦੀ ਪ੍ਰਧਾਨਗੀ ਹੇਠ ਇੱਕ ਵੱਧਦੇ ਕਦਮ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਕੌਮੀਂ ਸਰਪ੍ਰਸਤ ਡਾਕਟਰ ਰਾਮ ਜੀ ਲਾਲ ਅਤੇ ਐਫ਼ ਐਸ ਧੀਮਾਨ ਕੌਮੀ ਅਡਵਾਈਜ਼ਰ ਲੀਗਲ ਸੈੱਲ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਹਰਭਜਨ ਸਿੰਘ ਜੱਲੋਵਾਲ ਚੇਅਰਮੈਨ ਪੰਜਾਬ ਦੀਆਂ ਸੱਭਿਆਚਾਰਕ ਸੋਚ ਨੂੰ ਲੈਕੇ ਹਰ ਸਟੇਜ ਉੱਤੋਂ ਸਮਾਜਿਕ ਮੁਦਿਆਂ ਨੂੰ ਟੱਚ ਕਰਦੇ ਗੀਤ ਗਾ ਕੇ ਪਿਛਲੇ 25 ਸਾਲਾਂ ਤੋਂ ਨਾਮਨਾ ਖੱਟਣ ਤੇ ਮਨੁੱਖੀ ਅਧਿਕਾਰ ਮੰਚ ਵੱਲੋਂ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਹਰ ਉਭਰਦੇ ਗਾਇਕ ਨੂੰ ਹਰਭਜਨ ਜੱਲੋਵਾਲ ਤੋਂ ਸੇਧ ਲੈਣੀ ਚਾਹੀਦੀ ਹੈ ਉਨ੍ਹਾਂ ਦੀ ਗਾਇਕੀ ਨੂੰ ਪਰਿਵਾਰ ਵਿੱਚ ਧੀਆਂ, ਭੈਣਾਂ, ਮਾਵਾਂ ਅਤੇ ਮਾਪੇ ਇੱਕ ਛੱਤ ਥੱਲੇ ਬੈਠ ਕੇ ਸੁਣ ਸਕਦੇ ਹਨ । ਜਲਦੀ ਹੀ ਮੰਚ ਵੱਲੋਂ ਹਰਭਜਨ ਜੱਲੋਵਾਲ ਨੂੰ ਐਚ ਆਰ ਐਮ ਅਵਾਰਡ 2022 ਨਾਲ ਸਨਮਾਨਿਤ ਕੀਤਾ ਜਾਵੇਗਾ ਜਿਸ ਨਾਲ ਇਸ ਦੇ ਹੌਸਲੇ ਹੋਰ ਬੁਲੰਦ ਹੋਣਗੇ। ਹਰਭਜਨ ਸਿੰਘ ਜੱਲੋਵਾਲ ਨੇ ਬੋਲਦਿਆਂ ਕਿਹਾ ਕਿ ਅੱਜ ਮੈਂ ਜੋ ਵੀ ਹਾਂ ਮਨੁੱਖੀ ਅਧਿਕਾਰ ਮੰਚ ਦੀ ਹੀ ਦੇਣ ਹੈ।

ਹੋਰਨਾਂ ਤੋਂ ਇਲਾਵਾ ਮਨਪ੍ਰੀਤ ਸਿੰਘ, ਗੁਰਕੀਰਤ ਸਿੰਘ ਖੇੜਾ ਚੇਅਰਮੈਨ ਆਰ ਟੀ ਆਈ ਸੋੱਲ ਜ਼ਿਲ੍ਹਾ ਫਤਹਿਗੜ੍ਹ ਸਾਹਿਬ, ਮੱਖਣ ਸਿੰਘ, ਪਰਮਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ ਮੋਹਾਲੀ, ਡਾਕਟਰ ਗੁਰਸੇਵਕ ਸਿੰਘ ਮਾਨ ਚੇਅਰਮੈਨ ਮੈਡੀਕਲ ਸੈੱਲ ਜ਼ਿਲ੍ਹਾ ਰੋਪੜ, ਪ੍ਰਭਪ੍ਰੀਤ ਸਿੰਘ ਕੌਮੀ ਮੀਤ ਪ੍ਰਧਾਨ ਯੂਥ ਵਿੰਗ ਅਤੇ ਹਰਜੀਤ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।