ਮਨੁੱਖੀ ਅਧਿਕਾਰ ਮੰਚ ਵਲੋਂ ਸੀਮਾ ਸੈਣੀ ਨੂੰ ਬਣਾਇਆ ਗਿਆ ਬਲਾਕ ਚੇਅਰਪਰਸਨ ਇਸਤਰੀ ਵਿੰਗ -ਡਾਕਟਰ ਖੇੜਾ

ਮਨੁੱਖੀ ਅਧਿਕਾਰ ਮੰਚ ਵਲੋਂ ਸੀਮਾ ਸੈਣੀ ਨੂੰ ਬਣਾਇਆ ਗਿਆ ਬਲਾਕ ਚੇਅਰਪਰਸਨ ਇਸਤਰੀ ਵਿੰਗ -ਡਾਕਟਰ ਖੇੜਾ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ: ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਅੰਬਾਲਾ ਸਟੇਟ ਹਰਿਆਣਾ ਦੀ ਮਹੀਨਾਵਾਰ ਮੀਟਿੰਗ ਵਿਕਾਸ ਕਲੀਨਿਕ ਘੇਲ ਰੋਡ ਅੰਬਾਲਾ ਵਿਖੇ ਪਰਮੋਦ ਜੈਨ ਜ਼ਿਲ੍ਹਾ ਚੇਅਰਮੈਨ ਨੇ ਕਰਵਾਈ।ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ ,ਕੌਮੀ ਚੇਅਰਮੈਨ ਬੁੱਧੀਜੀਵੀ ਸੈਲ ਰਘਬੀਰ ਸਿੰਘ ਰਾਣਾ ਅਤੇ ਗੁਰਕੀਰਤ ਸਿੰਘ ਖੇੜਾ ਚੇਅਰਮੈਨ ਆਰ ਟੀ ਆਈ ਸੋੱਲ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਸੀਮਾ ਸੈਣੀ ਚੇਅਰਪਰਸਨ ਇਸਤਰੀ ਵਿੰਗ ਬਲਾਕ ਬੁਵੈਣ, ਪੰਕਜ਼ ਸੈਣੀ ਪ੍ਰਧਾਨ ਬਲਾਕ ਬੁਬੈਣ ਅਤੇ ਜਸਵੀਰ ਕੁਮਾਰ ਉਪ ਚੇਅਰਮੈਨ ਮੈਡੀਕਲ ਸੈੱਲ ਜ਼ਿਲ੍ਹਾ ਅੰਬਾਲਾ ਲਗਾ ਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਤਿਉਹਾਰ ਆ ਰਹੇ ਹਨ ਇਨ੍ਹਾਂ ਤਿਉਹਾਰਾਂ ਵਿੱਚ ਲੋਕਾਂ ਨੇ ਦੁੱਧ ਤੋਂ ਬਣੀਆਂ ਮਿਠਿਆਈਆਂ ਧੜਾਧੜ ਖਰੀਦਨੀਆ ਹਨ ਜਿਹੜੀਆਂ ਲੱਗਭਗ ਬਣਾਵਟੀ ਦੁੱਧ ਨਾਲ ਤਿਆਰ ਕੀਤੀਆਂ ਜਾਣਗੀਆਂ ਉਹ ਆਮ ਲੋਕਾਂ ਨੂੰ ਬੀਮਾਰੀਆਂ ਵੱਲ ਨੂੰ ਧਕੇਲ ਸਕਦੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਦੁੱਧ ਤੋਂ ਬਣੀਆਂ ਵਸਤੂਆਂ ਨੂੰ ਨਾ ਵਰਤਨ। ਨਵੇਂ ਅਹੁਦੇਦਾਰਾਂ ਨੇ ਬੋਲਦਿਆਂ ਕਿਹਾ ਕਿ ਸੰਸਥਾ ਵੱਲੋਂ ਜੋ ਸਾਨੂੰ ਜ਼ੁਮੇਵਾਰੀ ਦਿਤੀ ਗਈ ਹੈ ਉਸ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗੇ। ਹੋਰਨਾਂ ਤੋਂ ਇਲਾਵਾ ਡਾਕਟਰ ਪਰਦੀਪ ਸੈਣੀ ਚੇਅਰਮੈਨ ਮੈਡੀਕਲ ਸੈੱਲ, ਰਾਮ ਕੁਮਾਰ ਵਰਮਾ ਮੀਡੀਆ ਕੰਟਰੋਲਰ, ਅਸ਼ੋਕ ਕੁਮਾਰ, ਅਮੀ ਚੰਦ ਜਨਰਲ ਸਕੱਤਰ, ਡਾਕਟਰ ਅਸ਼ੋਕ ਕੁਮਾਰ, ਡਾਕਟਰ ਵਿਕਾਸ ਕੁਮਾਰ ਸੈਣੀ , ਉਂਕਾਰ ਸਿੰਘ ਉਪ ਪ੍ਰਧਾਨ ਅਤੇ ਪਰਮਿੰਦਰ ਕੌਰ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।