ਸਕੂਲ ਵਿੱਚ ਲਗਾਏ ਮੰਚ ਵੱਲੋਂ ਛਾਂ ਦਾਰ ਪੌਦੇ -ਡਾਕਟਰ ਖੇੜਾ

ਸਕੂਲ ਵਿੱਚ ਲਗਾਏ ਮੰਚ ਵੱਲੋਂ ਛਾਂ ਦਾਰ ਪੌਦੇ -ਡਾਕਟਰ ਖੇੜਾ

ਅੰਮ੍ਰਿਤਸਰ ਟਾਈਮਜ਼


ਚੰਡੀਗੜ੍ਹ: ਮਨੁੱਖੀ ਅਧਿਕਾਰ ਮੰਚ ਵੱਲੋਂ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਅਤੇ ਆਕਸੀਜਨ ਵਧਾਓਣ ਲਈ ਜ਼ਿਲ੍ਹਾ ਇਕਾਈ ਲੁਧਿਆਣਾ ਵੱਲੋਂ ਰਾਜਿੰਦਰ ਪਾਲ ਟੰਡਨ ਉਪ ਚੇਅਰਮੈਨ ਆਰ ਟੀ ਆਈ ਸੋੱਲ ਪੰਜਾਬ ਦੀ ਪ੍ਰਧਾਨਗੀ ਹੇਠ ਇੱਕ ਅਹਿਮ ਮੀਟਿੰਗ ਕਰਕੇ ਸ਼ਕਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪੁਰਾਣਾ ਰੋਪੜ੍ਹ ਰੋਡ ਮਾਛੀਵਾੜਾ ਸਾਹਿਬ ਵਿਖੇ ਸਕੂਲ ਦੀ ਚਾਰਦੀਵਾਰੀ ਅੰਦਰ ਛਾਂ ਦਾਰ ਅਤੇ ਫ਼ਲ ਦਾਰ ਪੌਦੇ ਲਗਾਏ ਗਏ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਕੌਮੀ ਸਰਪ੍ਰਸਤ ਡਾਕਟਰ ਰਾਮ ਜੀ ਲਾਲ, ਸੁਖਜਿੰਦਰ ਸਿੰਘ ਬਖਲੋਰ ਮੁੱਖ ਬੁਲਾਰਾ ਪੰਜਾਬ, ਹੁਸਨ ਲਾਲ ਸੂੰਢ ਪ੍ਰਸਨਲ ਸੈਕਟਰੀ, ਪੂਜਾ ਸਾਹਨੇਵਾਲੀਆ ਪ੍ਰਧਾਨ ਇਸਤਰੀ ਵਿੰਗ ਪੰਜਾਬ, ਵਰਿੰਦਰ ਕੌਰ ਜਨਰਲ ਸਕੱਤਰ ਪੰਜਾਬ, ਨਿਸ਼ਾ ਸ਼ਰਮਾ ਕੌਮੀ ਸਲਾਹਕਾਰ, ਸੁਕੰਤਲਾ ਰਾਣੀ ਕੌਮੀ ਉਪ ਪ੍ਰਧਾਨ ਅਤੇ ਸਰਬਜੀਤ ਕੌਰ ਸੈਣੀ ਸੀਨੀਅਰ ਮੀਤ ਪ੍ਰਧਾਨ ਇਸਤਰੀ ਵਿੰਗ ਚੰਡੀਗੜ੍ਹ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ ‌। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਖੇੜਾ ਨੇ ਬੋਲਦਿਆਂ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹੁਣ ਹਰ ਵਿਅਕਤੀ ਬੂਟਿਆਂ ਨੂੰ ਲੈ ਕੇ ਚਿੰਤਿਤ ਹਨ ਉਹ ਲੋਕ ਆਉਂਣ ਵਾਲੀ ਪੀੜ੍ਹੀ ਲਈ ਵਰਦਾਨ ਸਾਬਿਤ ਹੋ ਸਕਦੇ ਹਨ ਕਿਉਂਕਿ ਸੁਖਤ ਜੀਵਨ ਜਿਊਣ ਲਈ ਧਰਤੀ ਉੱਪਰ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਜ਼ਰੂਰਤ ਹੈ।

ਸੁਖਜਿੰਦਰ ਸਿੰਘ ਬਖਲੋਰ ਨੇ ਕਿਹਾ ਕਿ ਸੰਸਥਾ ਵੱਲੋਂ ਪਿੰਡ ਪਿੰਡ ਜਾ ਕੇ ਰੁੱਖ ਲਗਾਓ ਲਹਿਰ ਤਹਿਤ 24 ਘੰਟੇ ਆਕਸੀਜਨ ਦੇਂਣ ਵਾਲੇ ਬੂਟਿਆਂ ਨੂੰ ਪਹਿਲ ਦਿੱਤੀ ਜਾਵੇਗੀ। ਹੋਰਨਾਂ ਤੋਂ ਇਲਾਵਾ ਹਰਭਜਨ ਸਿੰਘ ਜੱਲੋਵਾਲ, ਕੁਲਵੀਰ ਕੌਰ, ਸਰਬਜੀਤ ਕੌਰ, ਕੁਲਦੀਪ ਕੌਰ ਚੇਅਰਪਰਸਨ, ਅਮਰੀਕ ਸਿੰਘ ਪ੍ਰਧਾਨ, ਮਨਜੀਤ ਕੌਰ, ਸੁਪਿੰਦਰ ਕੌਰ, ਦਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਕਮਲਜੀਤ ਸਿੰਘ, ਐਡਵੋਕੇਟ ਲਵਲੀਨ ਅਖ਼ਤਰ, ਜੀਵਨ ਕੁਮਾਰ ਬਾਲੂ, ਵਿਜੈ ਕੁਮਾਰ, ਧਰਮ ਸਿੰਘ ਚੇਅਰਮੈਨ, ਅਮਰਵੀਰ ਵਰਮਾ ਪ੍ਰਧਾਨ, ਸਿੰਮੀ ਜੱਲੋਵਾਲ, ਹਰਦੀਪ ਸਿੰਘ ਗੜ੍ਹੀ, ਅਸ਼ਵਨੀ ਕੁਮਾਰ ਚੇਅਰਮੈਨ ਅਤੇ ਮਨਦੀਪ ਕੌਰ ਆਦਿ ਨੇ ਵੀ ਧਰਤੀ ਨੂੰ ਹਰਾ ਭਰਾ ਰੱਖਣ ਲਈ ਆਪਣਾ ਯੋਗਦਾਨ ਪਾਇਆ।