ਸਿੱਖ ਸੰਗਤ ਵੱਲੋਂ ਪਟਿਆਲਾ ਅਤੇ ਰਾਜਪੁਰਾ ਦੇ ਸਿਨਮਾਂ ਘਰਾਂ ਨੂੰ ਦਾਸਤਾਨ-ਏ-ਸਰਹੰਦ ਫਿਲਮ ਨਾ ਲਗਾਉਣ ਦਾ ਆਦੇਸ਼ ਜਾਰੀ

ਸਿੱਖ ਸੰਗਤ ਵੱਲੋਂ ਪਟਿਆਲਾ ਅਤੇ ਰਾਜਪੁਰਾ ਦੇ ਸਿਨਮਾਂ ਘਰਾਂ ਨੂੰ ਦਾਸਤਾਨ-ਏ-ਸਰਹੰਦ ਫਿਲਮ ਨਾ ਲਗਾਉਣ ਦਾ ਆਦੇਸ਼ ਜਾਰੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੰਡੀਗੜ੍ਹ(28/11/2022) ਅੱਜ ਪਟਿਆਲ਼ਾ ਅਤੇ ਰਾਜਪੁਰਾ ਵਿਖੇ ਗੋਸਟਿ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ, ਸੈਫੀ, ਵਾਰਿਸ ਪੰਜਾਬ ਦੇ, ਵਿਦਿਆਰਥੀ ਜਥੇਬੰਦੀ ਸੱਥ ਦੇ ਨੁਮਾਇੰਦਿਆਂ ਤੋਂ ਇਲਾਵਾ ਰਣਜੋਧ ਸਿੰਘ, ਮਨਦੀਪ ਸਿੰਘ, ਅਮਨਇੰਦਰ ਸਿੰਘ, ਪਰਮਿੰਦਰ ਸਿੰਘ, ਇੰਦਰਬੀਰ ਸਿੰਘ, ਰੁਪਿੰਦਰ ਸਿੰਘ ਵੱਲੋਂ ਪਟਿਆਲਾ ਅਤੇ ਰਾਜਪੁਰਾ ਦੇ ਸਾਰੇ ਸਿਨਮਾਂ ਘਰਾਂ ਦੇ ਪ੍ਰਬੰਧਕਾਂ ਨੂੰ ਮਿਲ ਸਿਨਮਾਂ ਘਰਾਂ ਵਿੱਚ (ਦਾਸਤਾਨ-ਏ-ਸਰਹੰਦ) ਫਿਲਮ ਨੂੰ ਨਾ ਲਗਾਉਣ ਦੇ ਸਿੱਖ ਸੰਗਤ ਵੱਲੋਂ ਜਾਰੀ ਹੁਕਮ ਤੋਂ ਜਾਣੂ ਕਰਵਾਉਂਦਿਆਂ ਸਿੱਖ ਸੰਗਤ ਦੇ ਹੁਕਮ ਦੀ ਪਾਲਣਾਂ ਕਰਨ ਦਾ ਆਦੇਸ਼ ਦਿੱਤਾ ਗਿਆ।


ਇਸ ਮੌਕੇ ਸਿਨਮਾਂ ਘਰਾਂ ਦੇ ਪ੍ਰਬੰਧਕਾਂ ਨੇ ਸੰਗਤ ਦੇ ਹੁਕਮ ਨੂੰ ਸਿਰ ਮੱਥੇ ਪ੍ਰਵਾਨ ਕਰਕੇ ਫਿਲਮ ਨ ਲਗਾਉਣ ਦਾ ਭਰੋਸਾ ਦਿੱਤਾ।