ਕਾਂਗਰਸ ਵਲੋਂ ਅੰਮ੍ਰਿਤਪਾਲ ਸਿੰਘ ਦਾ ਕਰੜਾ ਵਿਰੋਧ

ਕਾਂਗਰਸ ਵਲੋਂ ਅੰਮ੍ਰਿਤਪਾਲ ਸਿੰਘ ਦਾ ਕਰੜਾ  ਵਿਰੋਧ

*ਸੰਸਦ ਮੈਂਬਰ ਗੁਰਜੀਤ ਔਜਲਾ ਗ੍ਰਿਫਤਾਰੀ ਬਹੁਤ ਪਹਿਲਾਂ ਹੋ ਜਾਣੀ ਚਾਹੀਦੀ ਸੀ, ਹੁਣ ਉਸ ਦਾ ਕਾਰਵਾਂ ਬਣ ਗਿਆ 

*ਸ਼੍ਰੋਮਣੀ ਕਮੇਟੀ ਹੈ ਅੰਮ੍ਰਿਤ ਪਾਲ ਦੀ ਸਹਿਯੋਗੀ 

ਅੰਮ੍ਰਿਤਸਰ ਟਾਈਮਜ਼

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਤੋਂ ਬਾਅਦ ਹੁਣ ਕਾਂਗਰਸੀ ਲੀਡਰ ਤੇ ਸੰਸਦ ਮੈਂਬਰ ਗੁਰਜੀਤ ਔਜਲਾ ਨੇ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਉੱਪਰ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਬਹੁਤ ਪਹਿਲਾਂ ਹੋ ਜਾਣੀ ਚਾਹੀਦੀ, ਹੁਣ ਉਸ ਦਾ ਕਾਰਵਾਂ ਬਣ ਗਿਆ ਤੇ ਅੱਜ ਨੌਜਵਾਨ ਉਸ ਦੇ ਮਗਰ ਤੁਰ ਪਏ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇ ਸਿਰ ਉੱਪਰ ਪੱਗ ਰੋਡੇ ਪਿੰਡ 'ਵਿਚ ਸਜਾਈ ਗਈ ਸੀ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਦੀ ਦਸਤਾਰਬੰਦੀ ਹੋਈ ਸੀ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਨੇ ਪੱਗ ਭੇਜੀ ਸੀ। ਔਜਲਾ ਨੇ ਕਿਹਾ ਕਿ ਤੁਸੀਂ ਧਾਮੀ ਨੂੰ ਪ੍ਰਧਾਨ ਬਣਾਇਆ, ਜਿਸ ਨੇ ਅੰਮ੍ਰਿਤਪਾਲ ਨੂੰ ਪੱਗ ਭੇਜੀ। ਹੁਣ ਮਾਹੌਲ ਖਰਾਬ ਹੋ ਰਿਹਾ ਤੇ ਹਿੰਦੂ ਯਾਦ ਆ ਰਹੇ ਹਨ। ਧਾਮੀ ਆਪਣੀ ਮਰਜੀ ਨਾਲ ਅੰਮ੍ਰਿਤਪਾਲ ਨੂੰ ਪੱਗ ਨਹੀਂ ਭੇਜ ਸਕਦਾ। ਇਸ ਪਿਛੇ ਸੁਖਬੀਰ ਬਾਦਲ ਹੀ ਹੈ।ਔਜਲਾ ਨੇ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਦੀ ਭੂਮਿਕਾ 'ਤੇ ਵੀ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਜਥੇਦਾਰ ਦੇ ਅਹੁਦੇ ਨੂੰ ਆਪਣੇ ਸਿਆਸੀ ਹਿੱਤਾਂ ਲਈ ਵਰਤਿਆ ਗਿਆ ਹੈ। ਸ਼੍ਰੋਮਣੀ ਕਮੇਟੀ ਅੰਮ੍ਰਿਤਪਾਲ ਦੇ ਹੱਕ 'ਵਿਚ ਬਿਆਨ ਦੇ ਰਹੀ ਹੈ। ਅੰਮ੍ਰਿਤਪਾਲ ਦੇ ਬੋਲਣ ਕਰਕੇ ਹੁਣ ਲੋਕ ਸਾਡੇ ਬਾਰੇ ਬੋਲਣ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਮਜੀਠੀਆ ਅੰਮ੍ਰਿਤਪਾਲ ਖਿਲਾਫ ਬੋਲ ਰਿਹਾ ਹੈ। ਬਾਕੀ ਉਸ ਦੇ ਹੱਕ 'ਵਿਚ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਦਾ ਮੁੱਦਾ ਗੰਭੀਰ ਮੁੱਦਾ ਹੈ। ਅੱਜ ਪੰਜਾਬ 'ਚ ਸ਼ਾਂਤੀ ਦੀ ਲੋੜ ਹੈ। ਅਕਾਲੀ ਦਲ ਦੋਗਲੀ ਰਾਜਨੀਤੀ ਕਰ ਰਿਹਾ ਹੈ। ਅੰਮ੍ਰਿਤਪਾਲ ਖਿਲਾਫ ਸਾਡੇ ਪ੍ਰਧਾਨ ਨੇ ਸ਼ਿਕਾਇਤ ਦਰਜ ਕਰਵਾਈ ਹੈ। ਅੰਮ੍ਰਿਤਪਾਲ ਨੂੰ ਅੰਮ੍ਰਿਤ ਸੰਚਾਰ ਦੀ ਲੋੜ ਨਹੀਂ ਪੈਂਦੀ ਜੇ ਸ਼੍ਰੋਮਣੀ ਕਮੇਟੀ ਨੇ ਕੁਝ ਕੀਤਾ ਹੁੰਦਾ।

ਉਨ੍ਹਾਂ ਕਿਹਾ ਕਿ ਜਦ ਵੀ ਪੰਜਾਬ 'ਚ ਕਤਲੇਆਮ ਹੋਇਆ ਤਾਂ ਏਨਾ ਦੀ ਰਾਜਨੀਤੀ ਸਾਹਮਣੇ ਆਈ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਐਮਰਜੈਂਸੀ ਵੇਲੇ ਵੀ ਆਪਣੇ ਹਿੱਤ ਵੇਖੇ। ਪੰਜਾਬ ਦੇ ਪਾਣੀਆਂ ਦੇ ਹਿੱਤ ਅਕਾਲੀਆਂ ਨੇ ਵੇਚੇ ਹਨ। ਇਨ੍ਹਾਂ ਨੇ ਹਰਿਆਣੇ 'ਵਿਚ ਮਹਿੰਗੀਆ ਜਮੀਨਾਂ ਤੇ ਹੋਟਲ ਬਣਾਏ ਹਨ। ਔਜਲਾ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਸੁਮੇਧ ਸੈਣੀ ਨੂੰ ਪੰਜਾਬ ਦਾ ਡੀਜੀਪੀ ਲਾਇਆ। ਇਨ੍ਹਾਂ ਰਾਮ ਰਹੀਮ ਨੂੰ ਮਾਫੀ ਦਿੱਤੀ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਤਲਬ ਕਰਕੇ ਮਾਫੀ ਦਿਵਾਈ। ਇਨ੍ਹਾਂ ਆਪਣਾ ਪਰਿਵਾਰ ਹਮੇਸ਼ਾ ਅੱਗੇ ਰੱਖਿਆ।