ਭਾਰਤ ਰੂਸ ਦੇ ਹੱਕ ਵਿਚ ਆਇਆ!

ਭਾਰਤ ਰੂਸ ਦੇ ਹੱਕ ਵਿਚ ਆਇਆ!

ਸੰਯੁਕਤ ਰਾਸ਼ਟਰ ਮਹਾਸਭਾ ’ਵਿਚ ਰੂਸ ਤੋਂ ਨੁਕਸਾਨ ਦੀ ਭਰਪਾਈ ਦੀ ਮੰਗ ਵਾਲੇ ਯੂਕਰੇਨ ਦੇ ਮਤੇ ਤੋਂ ਪਰੇ ਰਿਹਾ ਭਾਰਤ

ਅੰਮ੍ਰਿਤਸਰ ਟਾਈਮਜ਼

ਸੰਯੁਕਤ ਰਾਸ਼ਟਰ, -ਭਾਰਤ ਸੰਯੁਕਤ ਰਾਸ਼ਟਰ ਮਹਾਸਭਾ (ਯੂਐੱਨਜੀਏ) ਵਿਚ ਪੇਸ਼ ਕੀਤੇ ਉਸ ਮਤੇ ਦੇ ਖਰੜੇ 'ਤੇ ਵੋਟਿੰਗ ਤੋਂ ਦੂਰ ਰਿਹਾ, ਜਿਸ ਵਿਚ ਰੂਸ ਨੂੰ ਯੂਕਰੇਨ 'ਤੇ ਹਮਲਾ ਕਰਕੇ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰਨ ਅਤੇ ਜੰਗ ਵਿਚ ਹੋਏ ਨੁਕਸਾਨ ਲਈ ਕੀਵ ਨੂੰ ਮੁਆਵਜ਼ਾ ਦੇਣ ਲਈ ਜਵਾਬਦੇਹ ਠਹਿਰਾਉਣ ਦੀ ਮੰਗ ਕੀਤੀ ਗਈ ਸੀ। 193 ਮੈਂਬਰੀ ਸੰਯੁਕਤ ਰਾਸ਼ਟਰ ਮਹਾਸਭਾ ਨੇ ਯੂਕਰੇਨ ਵੱਲੋਂ ਪੇਸ਼ ਕੀਤੇ ਮਤੇ ਦੇ ਖਰੜੇ ਨੂੰ ਮਨਜ਼ੂਰੀ ਦਿੱਤੀ। ਪ੍ਰਸਤਾਵ ਦੇ ਪੱਖ 'ਵਿਚ 94 ਅਤੇ ਵਿਰੋਧ 'ਵਿਚ 14 ਵੋਟਾਂ ਪਈਆਂ। ਇਸ ਦੇ ਨਾਲ ਹੀ ਭਾਰਤ, ਬੰਗਲਾਦੇਸ਼, ਭੂਟਾਨ, ਬ੍ਰਾਜ਼ੀਲ, ਮਿਸਰ, ਇੰਡੋਨੇਸ਼ੀਆ, ਇਜ਼ਰਾਈਲ, ਨੇਪਾਲ, ਪਾਕਿਸਤਾਨ, ਦੱਖਣੀ ਅਫਰੀਕਾ ਅਤੇ ਸ੍ਰੀਲੰਕਾ ਸਮੇਤ 73 ਮੈਂਬਰ ਵੋਟਿੰਗ ਤੋਂ ਦੂਰ ਰਹੇ। ਬੇਲਾਰੂਸ, ਚੀਨ, ਕਿਊਬਾ, ਉੱਤਰੀ ਕੋਰੀਆ, ਇਰਾਨ, ਰੂਸ ਅਤੇ ਸੀਰੀਆ ਨੇ ਮਤੇ ਦੇ ਖਰੜੇ ਦੇ ਖ਼ਿਲਾਫ਼ ਵੋਟ ਕੀਤਾ