ਤਮਿਲ ਸਿੱਖ ਕਲਚਰਲ ਬ੍ਰਦਰਹੁੱਡ ਐਂਡ ਐਜੂਕੇਸ਼ਨਲ ਫਾਊਂਡੇਸ਼ਨ ਵਲੋਂ ਸਿੱਖੀ ਪ੍ਰਚਾਰ ਹਿੱਤ 'ਚ ਵਿੱਤੀ ਸਹਾਇਤਾ ਦੀ ਕੀਤੀ ਮੰਗ
ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗੜ੍ਹ: ਤਮਿਲ ਸਿੱਖ ਸੱਭਿਆਚਾਰਕ ਭਾਈਚਾਰੇ ਅਤੇ ਵਿਦਿਅਕ ਵਲੋਂ ਸਿੱਖੀ ਪ੍ਰਚਾਰ ਹਿੱਤ 'ਚ ਵਿੱਤੀ ਸਹਾਇਤਾ ਦੀ ਕੀਤੀ ਮੰਗ ਗਈ । ਓਹਨਾਂ ਨੇ ਇਕ ਪੱਤਰ ਜਾਰੀ ਕਰਦੇ ਪਹਿਲਾਂ ਖਾਲਸੇ ਦੇ ਜਨਮ ਦਿਹਾੜੇ ਮੌਕੇ ਮੁਬਾਰਕਾਂ ਦਿੱਤੀ। ਇਸ ਦੇ ਨਾਲ ਹੀ ਸਿੱਖ ਕਲਚਰਲ ਬ੍ਰਦਰਹੁੱਡ ਐਂਡ ਐਜੂਕੇਸ਼ਨਲ ਫਾਊਂਡੇਸ਼ਨ ਦੇ ਚੇਅਰਮੈਨ ਸੇਲਵਾ ਸਿੰਘ ਨੇ ਸਮੂਹ ਸਿੱਖ ਭਾਈਚਾਰੇ ਅਪੀਲ ਕੀਤੀ ਕਿ ਉਹਨਾਂ ਦੀ ਸੰਸਥਾ ਨੇ ਖਾਲਸੇ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਖਾਲਸਾ ਸਾਜਨਾ ਦਿਵਸ ਨੂੰ ਸ਼ਾਨੋ-ਸ਼ੌਕਤ ਨਾਲ ਮਨਾਉਣ ਦਾ ਫੈਸਲਾ ਕੀਤਾ ਹੈ। ਜਿਸ ਲਈ ਉਹਨਾਂ ਨੂੰ ਵਿੱਤੀ ਸਹਾਇਤਾ ਦੀ ਲੋੜ ਹੈ।
ਉਹਨਾਂ ਨੇ ਅੱਗੇ ਕਿਹਾ,ਅਸੀਂ ਤਾਮਿਲਨਾਡੂ ਵਿੱਚ Caste Annihilation Dining Programme ਆਯੋਜਿਤ ਕਰਨ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸੰਦੇਸ਼ਾਂ ਬਾਰੇ ਪ੍ਰਚਾਰ ਕਰਨ ਲਈ ਇੱਕ ਮਹੀਨੇ ਦਾ ਪ੍ਰੋਗਰਾਮ ਆਯੋਜਿਤ ਕਰਨ ਦੀ ਯੋਜਨਾ ਬਣਾ ਰਹੇ ਹਾਂ, ਇਸੇ ਤਰ੍ਹਾਂ ਅਸੀਂ ਦੱਬੇ-ਕੁਚਲੇ ਪਿੰਡਾਂ ਦੇ ਲੋਕਾਂ ਵਿੱਚ ਫਿਲਮ "ਸ਼ੂਦਰ ਤੋਂ ਖਾਲਸਾ" ਦਿਖਾਉਣ ਦਾ ਵੀ ਫੈਸਲਾ ਕੀਤਾ ਹੈ। ਕਾਲਜ ਜਾਣ ਵਾਲੇ ਵਿਦਿਆਰਥੀਆਂ ਅਤੇ ਵਿਦਵਾਨਾਂ ਲਈ ਤਾਮਿਲ ਅਨੁਵਾਦ ਕਿਤਾਬ "Captivating the Simple hearted ਨੂੰ ਵੀ ਪਬਲਿਸ਼ ਕੀਤਾ ਜਾਵੇਗਾ।
ਇਸ ਲਈ, ਕਿਰਪਾ ਕਰਕੇ ਸਾਡੀ ਸੰਸਥਾ ਦੇ ਚਾਲੂ ਖਾਤਾ ਨੰਬਰ 'ਤੇ ਆਪਣੀ ਥੋੜ੍ਹੀ ਜਿਹੀ ਵਿੱਤੀ ਸਹਾਇਤਾ ਪਾ ਕੇ ਖ਼ਾਲਸੇ ਦੇ ਇਸ ਪ੍ਰੋਗਰਾਮ ਨੂੰ ਸਫਲ ਬਣਾਓ।
Comments (0)