ਭਾਰਤ ਸਰਕਾਰ ਪੰਜਾਬ ਵਲੋਂ ਲੜੀ 1849 ਦੀ ਆਜ਼ਾਦੀ ਦੀ ਜੰਗ ਨੂੰ ਮਾਨਤਾ ਦੇਵੇ - ਖਾਲਸਾ

ਭਾਰਤ ਸਰਕਾਰ ਪੰਜਾਬ ਵਲੋਂ ਲੜੀ 1849 ਦੀ ਆਜ਼ਾਦੀ ਦੀ ਜੰਗ ਨੂੰ ਮਾਨਤਾ ਦੇਵੇ -  ਖਾਲਸਾ

ਬਾਬਾ ਬੇਦੀ ,ਸਵਾਮੀ ਸ਼ਾਂਤਾ ਨੰਦ ਵਲੋਂ ਇਤਿਹਾਸਕਾਰ ਪ੍ਰੋਫੈਸਰ ਬਲਵਿੰਦਰ ਪਾਲ ਸਿੰਘ ਦੀ ਪੁਸਤਕ ਜੰਗ ਹਿੰਦ ਪੰਜਾਬ ਦਾ 

ਅੰਮ੍ਰਿਤਸਰ ਟਾਈਮਜ਼

ਜਲੰਧਰ- ਡੇਰਾ ਪ੍ਰੀਤਮ ਭਵਨ ਗੋਪਾਲ ਨਗਰ ਜਲੰਧਰ ਵਿਚ ਗੁਰਮਤਿ ਸਮਾਗਮ ਦੌਰਾਨ ਪ੍ਰੋਫੈਸਰ ਬਲਵਿੰਦਰ ਪਾਲ ਸਿੰਘ ਦੀ ਇਤਿਹਾਸਕ ਪੁਸਤਕ ਬਾਬਾ ਬਿਕਰਮਾ ਸਿੰਘ ਬੇਦੀ ਜੰਗ ਹਿੰਦ ਪੰਜਾਬ ਦਾ ਬਾਬਾ ਸਰਬਜੋਤ ਸਿੰਘ ਬੇਦੀ ,ਸਵਾਮੀ ਸ਼ਾਂਤਾ ਨੰਦ, ,ਪਰਮਿੰਦਰ ਪਾਲ ਸਿੰਘ ਖਾਲਸਾ ਪ੍ਰਧਾਨ ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ,ਗੁਰਬਚਨ ਸਿੰਘ ਦੇਸ ਪੰਜਾਬ,ਡਾਕਟਰ ਪਰਮਜੀਤ ਸਿੰਘ ਮਾਨਸਾ ਵਲੋਂ ਰਿਲੀਜ਼ ਕੀਤੀ ਗਈ। ਇਸ ਮੌਕੇ ਬਾਬਾ ਸਰਬਜੋਤ ਸਿੰਘ ਬੇਦੀ ਨੇ ਕਿਹਾ ਕਿ ਇਸ ਪੁਸਤਕ ਵਿਚ ਪ੍ਰੋਫੈਸਰ ਬਲਵਿੰਦਰ ਪਾਲ ਸਿੰਘ ਨੇ ਖਾਲਸਾ ਰਾਜ ਦੀ ਤਬਾਹੀ ਦੇ ਅਨੇਕਾਂ ਪਖਾਂ ਨੂੰ ਸਾਹਮਣੇ ਲਿਆਂਦਾ ਹੈ। ਉਹਨਾਂ ਕਿਹਾ ਕਿ ਬਾਬਾ ਬਿਕਰਮਾ ਸਿੰਘ ਨੇ ਪੰਜਾਬ ਦੀ ਅਜਾਦੀ ਲਈ ਅੰਗਰੇਜ਼ਾਂ ਦੇ ਖਿਲਾਫ ਅਜਾਦੀ ਦੀ ਜੰਗ ਛੇੜਕੇ ਐਲਾਨ ਕੀਤਾ ਸੀ ਕਿ ਉਹ ਪੂਰੇ ਭਾਰਤ ਵਿਚੋਂ ਅੰਗਰੇਜ਼ਾਂ ਨੂੰ ਕਢਕੇ ਸਾਹ ਲੈਣਗੇ। ਪਰ ਵਕਤ ਨੇ ਸਾਥ ਨਹੀਂ ਦਿਤਾ ਤੇ ਅੰਗਰੇਜ਼ਾਂ ਦੇ ਤਸੀਹਾ ਕੋਂਦਰ ਅੰਮ੍ਰਿਤਸਰ ਵਿਖੇ  ਧੀਵੀਂ ਜਹਿਰ ਦੇਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ।ਸਵਾਮੀ ਸ਼ਾਂਤਾ ਨੰਦ ਜੀ ਨੇ ਕਿਹਾ ਕਿ ਇਸ ਪੁਸਤਕ ਵਿਚ ਸਮੂਹ ਪੰਜਾਬੀਆਂ ਦੇ ਰਾਜ ਖਾਲਸਾ ਰਾਜ ਦੇ ਦੂਖਾਂਤ ਤੇ ਦੇਸ਼ ਦੀ ਅਜਾਦੀ ਦੀ ਪਹਿਲੀ ਜੰਗ ਦਾ ਜੋ ਬਿਰਤਾਂਤ ਸਿਰਜਿਆ ਉਹ ਸ਼ਲਾਘਾਯੋਗ ਹੈ। ਪਰਮਿਂਦਰ ਪਾਲ ਸਿੰਘ ਖਾਲਸਾ ਪ੍ਰਧਾਨ ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਕਿਹਾ ਕਿ ਪ੍ਰੋਫੈਸਰ ਸਾਬ ਨੇ ਇਸ ਪੁਸਤਕ ਵਿਚ ਖਾਲਸਾ ਰਾਜ ਦੀ ਮਹਾਨਤਾ ਤੇ ਤਬਾਹੀ ਦੇ ਦੁਖਾਂਤ ਨੂੰ ਬਹੁਤ ਖੂਬਸੂਰਤੀ ਨਾਲ ਪੇਸ਼ ਕੀਤਾ।ਇਹ ਗਾਥਾ ਇਸ ਗਲ ਨੂੰ ਬਿਆਨਦੀ ਹੈ ਕਿ ਭਾਰਤ ਦੀ ਅਜਾਦੀ ਦਾ ਪਹਿਲਾ ਯੁਧ 1857 ਵਾਲੀ ਬਗਾਵਤ ਨਹੀਂ ਸੀ ਅਜਾਦੀ ਦਾ ਪਹਿਲਾਂ ਯੁਧ ਬਾਬਾ ਬਿਕਰਮਾ ਸਿੰਘ ਬੇਦੀ ਦੀ ਕਮਾਂਡ ਵਿਚ ਪੰਜਾਬ ਨੇ 1849 ਈਸਵੀ ਵਿਚ ਲੜਿਆ ਸੀ।ਉਹਨਾਂ ਕਿਹਾ ਕਿ ਸ੍ਰੋਮਣੀ ਕਮੇਟੀ ਨੂੰ ਬਾਬਾ ਬਿਕਰਮਾ ਸਿੰਘ ਬੇਦੀ ਦੀ ਤਸਵੀਰ ਸਿਖ ਅਜਾਇਬ ਘਰ ਵਿਚ ਲਗਾਉਣੀ ਚਾਹੀਦੀ ਹੈ। ਭਾਰਤ ਸਰਕਾਰ ਨੂੰ ਪੰਜਾਬ ਵਲੋਂ ਲੜੀ ਇਸ ਅਜਾਦੀ ਦੀ ਜੰਗ ਨੂੰ ਮਾਨਤਾ ਦੇਣੀ ਚਾਹੀਦੀ ਹੈ।ਪ੍ਰੋਫੇਸਰ ਬਲਵਿੰਦਰ ਪਾਲ ਸਿੰਘ ਨੇ ਕਿਹਾ ਕਿ ਇਸ ਪੁਸਤਕ ਵਿਚ ਤਥਾਂ ਸਾਹਿਤ ਪੰਜਾਬ ਦੇ ਮੁਢਲੇ ਅਜਾਦੀ ਦੇ ਗਦਰੀ ਬਾਬਿਆਂ ਦੀ ਦਾਸਤਾਨ ਹੈ ਜਿਹਨਾਂ ਕਾਰਣ ਬਿ੍ਟਿਸ਼ ਸਟੇਟ ਨੂੰ ਪੰਜਾਬ ਉਪਰ ਕਬਜਾ ਕਰਦਿਆਂ ਸ਼ੇਰੇ ਪੰਜਾਬ ਦੀ ਮੌਤ ਬਾਅਦ ਦਸ ਸਾਲ ਲਗ ਗਏ।ਪੰਜਾਬ ਭਾਰਤ ਦੀਆਂ ਸਟੇਟਾਂ ਪਿਛੋਂ ਬਹੁਤ ਬਾਅਦ ਵਿਚ ਗੁਲਾਮ ਹੋਇਆ।ਜੇ ਪੰਜਾਬ ਵਿਚ ਸੰਧੇਵਾਲੀਆ ਸਰਦਾਰ ਤੇ ਡੋਗਰੇ ਗਦਾਰ ਨਾ ਹੁੰਦੇ ਤਾਂ ਪੰਜਾਬ ਕਦੇ ਗੁਲਾਮ ਨਾ ਹੁੰਦਾ।ਅੱਜ ਸੰਸਾਰ ਦਾ ਸਭ ਤੋਂ ਅਮੀਰ ਤੇ ਵਿਕਸਤ ਸੂਬਾ ਹੁੰਦਾ।ਇਸ ਮੌਕੇ ਸਾਹਿਬ ਸਿੰਘ ਕਲਾਕਾਰ ਹਾਜਰ ਸਨ।