ਇਕ ਰੰਡੀ ਰਾਣੀ ਦੇਸ਼ ਦੀ

ਇਕ ਰੰਡੀ ਰਾਣੀ ਦੇਸ਼ ਦੀ

 *ਵਿੱਚ ਪੰਜਾਬੋਂ ਉਠਿਆ, ਉਹ ਕੌਮੀ ਯੋਧਾ ਵੀਰ

 

ਹਨੇਰੇ ਨੇ ਚਾਨਣ ਮੰਗਿਆ ਅਸਾਂ ਜਿਗਰ ਨੂੰ ਦਿਤਾ ਸਾੜ

ਅਸੀਂ ਮਿੱਟੀਓ ਮਿੱਟੀ ਹੋ ਗਏ ਨਾਂ ਵੇਖੇ ਜੇਠ ਤੇ ਹਾੜ

ਰਹੇ ਹਦਾਂ ਸਦਾ ਬਚਾਂਵਦੇ ਸਾਂਨੂੰ ਖਾ ਗਈ ਆਪਣੀ ਵਾੜ

 

ਇਕ ਰੰਡੀ ਰਾਣੀ ਦੇਸ਼ਦੀ ਚੜ ਆਈ ਬਣ ਕੇ ਡੈਣ

ਓਹਦਾ ਨੰਗਾ ਤਾਂਡਵ ਤਕ ਕੇ ਸਭ ਪਥੱਰ ਹੋ ਗਏ ਨੈਣ

ਜਿਹਦੀ ਆਦਮ ਖਾਣੀ ਰੂਹ ਨੇ ਪਾਏ ਘਰ ਘਰ ਅੰਦਰ ਵੈਣ

 

ਅਸੀਂ ਸੀਸ ਕਟਾਏ ਜਿਨਾਂ ਲਈ ਤੇ ਮੰਗੀ ਸਦਾ ਸੀ ਖੈਰ

ਉਸ ਅਕ੍ਰਿਤਘਣਾਂ ਦੀ ਕੌਮ ਨੇ ਕਢੇ ਸਦੀਆਂ ਮਗਰੋਂ ਵੈਰ

ਓਹਨਾਂ ਸੜਕੀਂ ਇੱਜਤਾਂ ਰੋਲੀਆਂ ਤੇ ਗਲਾਂ ਚ ਪਾਏ ਟੈਰ

 

ਫਿਰ ਉੱਠੇ ਪੁੱਤ ਪੰਜਾਬ ਦੇ ਜਿੰਨਾਂ ਦੁਰਗਾ ਦਿੱਤੀ ਮਾਰ

ਅਸਾਂ ਚੁਣ ਚੁਣ ਵੈਰੀ ਠੋਕਤੇ ਜਿਨਾਂ ਪਿੱਠ ਤੇ ਕੀਤੇ ਵਾਰ

ਅਸੀਂ ਮਰ ਗਏ ਜਾਂ ਮਿੱਟ ਗਏ ਪਰ ਮੰਨੀ ਕਦੇ ਨਾਂ ਹਾਰ

 

ਸਾਨੂੰ ਕਈ ਮੁਕਾਉਦੇਂ ਮੁੱਕ ਗਏ ਏਥੇ ਮੀਰ ਮੰਨੂ ਦੇ ਵੀਰ

ਅਸਾਂ ਝੰਡੇ ਗੱਡੇ ਫ਼ਤਿਹ ਦੇ ਲੈ ਸਤਿਗੁਰ ਤੋਂ ਕੁਝ ਤੀਰ

ਸੇਖੋਂਫ਼ੈਨ ਏ ਬਾਬੇ ਓਸ ਦਾ ਜਿਹਦੀ ਵਿਕਦੀ ਏ ਤਸਵੀਰ

ਵਿੱਚ ਪੰਜਾਬੋਂ ਉਠਿਆ, ਉਹ ਕੌਮੀ ਯੋਧਾ ਵੀਰ

 

ਬਿੱਟੂ ਅਰਪਿੰਦਰ ਸੇਖੋਂ

ਜਰਮਨੀ

੦੦੪੯੧੭੭੫੩੦੪੧੪੧