ਹਰਕੀਰਤ ਕੌਰ ਚਹਿਲ ਦਾ ਲਿਖਿਆ ਨਾਵਲ " ਚੰਨਣ ਰੁੱਖ "
ਨਾਵਲ ਰਿਵਿਊ
ਚੰਨਣ ਰੁੱਖ ਵਿੱਚ ਕੈਨੇਡੀਅਨ ਜਿੰਦਗੀ 'ਚ ਵਿਚਰਦੇ ਪ੍ਰਵਾਸੀ ਲੋਕਾਂ ਦੇ ਕੁਝ ਅਜਿਹੇ ਪੱਖ ਪੇਸ਼ ਕਰਨ ਦਾ ਆਹਰ ਕੀਤਾ ਹੈ ਜੋ ਸਿਰਫ਼ ਇਥੋਂ ਦੇ ਸਮਾਜਿਕ ਢਾਂਚੇ ਵਿੱਚ ਵਿਚਰ ਕੇ ਜਾਂ ਕਹਿ ਲਓ ਕਿ ਹੰਢਾ ਕੇ ਲਿਖੇ ਜਾ ਸਕਦੇ ਹਨ । ਇਹ ਸਧਾਰਨ ਨਾਵਲ ਨਹੀਂ ਸਗੋਂ ਇਕ ਅਜਿਹਾ ਮੋਤੀ ਹੈ ਜਿਸ ਵਿੱਚ ਮਨੁੱਖੀ ਭਾਵਨਾਵਾਂ ਦੇ ਅਣਗਿਣਤ ਕੀਮਤੀ ਮਾਣਕ ਮੋਤੀ ਲੁਕੇ ਹੋਏ ਹਨ।
ਖੁਸ਼ੀ, ਗਮੀ, ਉਦਾਸੀ, ਮੁਹੱਬਤ, ਉਡੀਕ, ਮਿਲਾਪ, ਵਿਛੋੜਾ ਅਤੇ ਰਿਸ਼ਤਿਆਂ ਦੇ ਸਭ ਰੰਗ ਨਾਵਲ ਦਾ ਸ਼ਿੰਗਾਰ ਬਣੇ ਹੋਏ ਹਨ।
ਨਾਵਲ ਦੀ ਕਹਾਣੀ ਚੰਨੀ ਤੇ ਉਸ ਦੇ ਪਰਿਵਾਰ 'ਤੇ ਅਧਾਰਿਤ ਹੈ ਮਾਲਵੇ ਵਿੱਚ ਚੰਗੇ ਪਰਿਵਾਰ ਵਿੱਚ ਚੰਨੀ ਦਾ ਜਨਮ ਹੋਇਆ ਯੂਨੀਵਰਸਿਟੀ ਵਿੱਚ ਪੜ੍ਹਦੀ ਦਾ ਵਿਆਹ ਜਦੋਂ ਕੈਨਡਾ ਦੇ ਜੰਮਪਲ ਜਸ਼ਨਦੀਪ ਨਾਲ ਵਿਆਹ ਹੁੰਦਾ ਹੈ,
ਚੰਨੀ ਭਾਵੇਂ ਅਜ ਦੇ ਸਮੇਂ ਪੜ੍ਹੀ ਲਿਖੀ ਕੁੜੀ ਹੈ, ਪਰ ਫਿਰ ਵੀ ਬਾਹਰ ਦੇ ਮੁਲਕ ਵਿੱਚ ਜਾ ਕੇ ਵਸਣ ਦੇ ਲਾਲਚ ਵਿੱਚ ਭੂਆ ਰਿਸ਼ਤਾ ਕਰਵਾ ਦਿੰਦੀ ਹੈ, ਚੰਨੀ ਨੂੰ ਕੋਈ ਸ਼ੋਕ ਨਹੀਂ ਸੀ ਕੈਨਡਾ ਜਾਣ ਦਾ ਨਾ ਹੀ ਉਸ ਦੇ ਮਾਪਿਆਂ ਨੂੰ, ਪਰ ਮੇਵਾ ਸਿੰਘ ਚੰਨੀ ਦਾ ਬਾਪ ਆਪਣੀ ਭੈਣ ਦਾ ਕਹਿਣਾ ਮਣ ਕੇ ਰਿਸ਼ਤਾ ਕਰ ਦਿੰਦਾ ਹੈ ਬਿਨਾਂ ਸੋਚੇ ਸਮਝੇ, ਪਰ ਚੰਨੀ ਦੀ ਮਾਤਾ ਬਚਿੰਤ ਕੌਰ ਦਾ ਮਨ ਦਾ ਭਰਮ ਹਰ ਹੀਲੇ ਕੱਢਦੀ ਬੋਲੀਦੀ ਹੈ " ਚੰਗਾ ਦਾਤਿਆ, ਜਿੱਥੇ ਰੱਖੇ ਜਿੱਮੇ ਰੱਖੇ, ਬੰਦੇ ਦੇ ਕੀ ਵੱਸ ਐ? ਉਹ ਜਾਣੇ ਮੇਰੀ ਬਚੜੀ ਦਾ ਦਾਣਾ ਪਾਣੀ ਤੂੰ ਖਿਲਾਰ ਦਿੱਤਾ ।"
ਚੰਨੀ ਵਿਆਹ ਤੋਂ ਬਾਅਦ ਕੁਝ ਮਹੀਨੇ ਬਾਦ ਹੀ ਕਨੇਡਾ ਪਹੁੰਚ ਜਾਂਦੀ ਹੈ , ਸ਼ੂਰ ਸ਼ੂਰ ਵਿੱਚ ਜੇਸਨ ਉਸ ਨੂੰ ਪੱਛਮੀ ਦੇਸ਼ਾਂ ਦੀ ਜਿੰਦਗੀ ਦੇ ਤੌਰ ਤਰੀਕੇ ਵਿੱਚ ਕਾਫੀ ਮਦਦ ਕਰਦਾ । ਅਕਸਰ ਇਹ ਹੀ ਕਹਿੰਦਾ ਕਿ ਇੱਥੇ ਹਰ ਇਨਸਾਨ ਦਾ ਆਪਣੇ ਪੈਰਾਂ ਤੇ ਖੜ੍ਹੇ ਹੋਣਾ ਲਾਜ਼ਮੀ ਹੈ ।
ਚੰਨੀ ਜੁੜਵੇਂ ਬਚਿਆਂ ਨੂੰ ਜਨਮ ਦੇਂਦੀ ਜਿਹੜੇ ਐਬ ਨਾਰਮਲ ਹੁੰਦੇ ਐਸੇ ਬਚਿਆਂ ਦੇ ਪਾਲਣ ਪੋਸ਼ਣ ਲਈ ਸਰਕਾਰ ਅਭਿਭਾਵਕਾਂ ਨੂੰ ਖਰਚਾ ਦੇਂਦੀ ਹੈ, ਪਤੀ ਨਾਲ ਚੰਨੀ ਦਾ ਤਲਾਕ ਹੋ ਜਾਂਦਾ, ਉਸ ਦੀ ਸੱਸ ਬਚਿਆਂ ਤੋਂ ਉਸ ਨੂੰ ਘਰੋਂ ਜਾਣ ਨੂੰ ਕਹਿ ਦੇਂਦੀ ਹੈ ,
ਚੰਨੀ ਨੂੰ ਪਤਾ ਹੁੰਦਾ ਕਿ ਉਹ ਕੱਲੀ ਬਚਿਆਂ ਨੂੰ ਸੰਭਾਲ ਨਹੀਂ ਸਕਦੀ ਇਸ ਕਰਕੇ ਬਚਿਆਂ ਤੋਂ ਬਿਨਾਂ ਰਿਸ਼ਤੇਦਾਰ ਦੇ ਘਰ ਜਾਂਦੀ ਹੈ ,ਆਪਣੀ ਮਿਹਨਤ ਕਰਕੇ ਸਕੂਲ ਵਿੱਚ ਨੌਕਰੀ ਮਿਲ ਜਾਂਦੀ , ਚੰਗੇ ਮਾੜੇ ਹਲਾਤਾਂ ਨਾਲ ਜਿਵੇਂ ਚੰਨੀ ਨੇ ਸਮਝੋਤਾ ਕਰ ਲਿਆ ਹੋਵੇ । ਹਫ਼ਤੇ ਵਿੱਚ 2 ਦਿਨ ਬਚਿਆਂ ਨਾਲ ਰਹਿਣ ਦੀ ਇਜਾਜ਼ਤ ਮਿਲੀ ਹੋਈ ਸੀ, ਏਸੇ ਦੌਰਾਨ ਚੰਨੀ ਦੀ ਮੁਲਾਕਾਤ ਵਿਕਟਰ ਨਾਲ ਹੁੰਦੀ। ਵਿਕਟਰ ਚੰਨੀ ਦਾ ਚੰਗਾ ਦੋਸਤ ਬਣਦਾ ਹੈ ਫਿਰ ਹਮਸਫਰ । ਨਾਵਲ ਦਾ ਇਹ ਅਖੀਰਲਾ ਪੜਾਹ ਮਨ ਨੂੰ ਛੋਹਣ ਵਾਲਾ ਹੈ। ਜਿਸ ਵਿਚ ਔਰਤ ਦਾ ਸੰਘਰਸ਼ ਤੇ ਸਿਆਣਪ ਨਜ਼ਰ ਆਉਂਦੀ ਹੈ। ਚੰਨਣ ਰੁੱਖ ਨਾਵਲ ਨੂੰ ਪੜ੍ਹਦਿਆਂ ਬਹੁਤ ਵਾਰ ਇਹ ਖਿਆਲ ਮਨ ਵਿਚ ਆਇਆ ਕਿ ਸਾਡੇ ਪੰਜਾਬੀ ਵਿਦੇਸ਼ਾਂ ਵਿੱਚ ਜਾਣ ਹਰ ਹੀਲੇ ਵਰਤਦੇ ਹੈ , ਏਥੋਂ ਨਾਲੋਂ ਵਧ ਦੁੱਖੀ ਹੁੰਦੇ ਹੋਣ ਫਿਰ ਵੀ ਆਪਣੇ ਪੈਰਾਂ ਤੇ ਖੜ੍ਹੇ ਹੋ ਜਾਂਦੇ ਹਨ, ਅਜ ਦੀ ਪੀੜ੍ਹੀ ਲਈ ਇਹ ਨਾਵਲ ਪੜ੍ਹਣ ਤੇ ਵਿਚਾਰਨਯੋਗ ਹੈ ।
ਹਰਕੀਰਤ ਕੌਰ ਚਹਿਲ ਵਧਾਈ ਦੀ ਹੱਕਦਾਰ ਹੈ ਜਿਸ ਨੇ ਅਜ ਦੇ ਬਚਿਆਂ ਲਈ ਇਹ ਨਾਵਲ ਉਹਨਾਂ ਦੀ ਝੋਲੀ ਪਾਇਆ ਹੈ।
ਅਵੀ ਸੰਧੂ
Comments (0)