ਰਾਜਸਥਾਨ ਨਹਿਰ ਨੂੰ ਪੱਕਿਆਂ ਕਰਨ ਦੇ ਪ੍ਰੋਜੈਕਟ 'ਤੇ ਲੱਗੀ ਰੋਕ

ਰਾਜਸਥਾਨ ਨਹਿਰ ਨੂੰ ਪੱਕਿਆਂ ਕਰਨ ਦੇ ਪ੍ਰੋਜੈਕਟ 'ਤੇ ਲੱਗੀ ਰੋਕ

ਮੁੱਦਕੀ ਮੋਰਚੇ ਅਤੇ ਪੰਜਾਬ ਦੇ ਲੋਕਾਂ ਲਈ ਅਹਿਮ ਕਾਮਯਾਬੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੰਡੀਗੜ੍ਹ: ਸਰਕਾਰ ਨੇ ਫਰੀਦਕੋਟ ਤੋਂ ਹਰੀਕੇ ਤੱਕ ਰਾਜਸਥਾਨ ਫੀਡਰ ਨੂੰ ਕੰਕਰੀਟ ਕਰਨ ਅਤੇ ਇਹਦੇ ਵਿਚ ਪਲਾਸਟਿਕ ਸ਼ੀਟ ਪਾਉਣ ਦੇ ਪ੍ਰੋਜੈਕਟ ਨੂੰ ਲਿਖਤੀ ਹੁਕਮ ਜਾਰੀ ਕਰ ਰੋਕ ਦਿੱਤਾ ਹੈ। ਇਹ ਵੀ ਭਰੋਸਾ ਦਿਵਾਈਆਂ ਹੈ ਕਿ  ਆਉਣ ਵਾਲੇ ਸਾਲਾਂ ਵਿਚ ਇਹੋ ਜਿਹੀ ਕੋਈ ਪ੍ਰਪੋਸਲ ਨਹੀਂ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਰਾਜਸਥਾਨ ਨਹਿਰ ਦੇ ਮਸਲੇ ਵਿਚ ਪੰਜਾਬ ਦੇ ਲੋਕਾਂ ਨੇ ਦਖਲ ਦੇ ਕੇ ਕੋਈ ਕਾਰਵਾਈ ਰੁਕਵਾਈ ਹੋਵੇ। 

ਮਿਸਲ ਸਤਲੁਜ ਇਸ ਜਿੱਤ ਨੂੰ ਪੰਜਾਬ ਦੇ  ਪਾਣੀਆਂ ਦੀ ਵਡੀ ਲੜਾਈ ਵਿੱਚ ਇੱਕ ਫੇਸ ਮੰਨਦੀ ਹੋਈ ਹੁਣ ਫੇਰੁਸ਼ਹਰ ਦੇ ਬਾਕੀ ਮਤਿਆਂ ਲਈ ਲਾਮਬੰਦੀ ਅਤੇ ਜਾਗਰੂਕਤਾ  ਸ਼ੁਰੂ ਕਰੇਗੀ । ਮੋਰਚੇ ਦੇ ਸੰਚਾਲਕ ਅਤੇ ਸ਼ਮੂਲੀਅਤ ਕਰਨ ਵਾਲੇ ਸਮੂਹ ਜੀਅ ਵਧਾਈ ਦੇ ਪਾਤਰ ਹਨ। ਮੋਰਚੇ ਦੇ ਅਗਲੇ ਪੜਾਵਾਂ ਤਹਿਤ ਨਹਿਰ ਨਾਲ ਜੁੜੇ ਹੋਰਨਾਂ ਮਸਲਿਆਂ ਬਾਰੇ ਲਾਮਬੰਦੀ ਜਲਦ ਸ਼ੁਰੂ ਕੀਤੀ ਜਾਵੇ ਗੀ।