ਵੁਹਾਨ 'ਚ ਤੇਜ਼ੀ ਨਾਲ ਫੈਲ ਰਿਹੈ ਕੋਰੋਨਾ, ਪੂਰਾ ਸ਼ਹਿਰ  ਸੀਲ; ਅਮਰੀਕਾ ਤੇ ਯੂਕੇ 'ਚ ਵਧੀ ਚਿੰਤਾ

ਵੁਹਾਨ 'ਚ ਤੇਜ਼ੀ ਨਾਲ ਫੈਲ ਰਿਹੈ ਕੋਰੋਨਾ, ਪੂਰਾ ਸ਼ਹਿਰ  ਸੀਲ; ਅਮਰੀਕਾ ਤੇ ਯੂਕੇ 'ਚ ਵਧੀ ਚਿੰਤਾ

ਅੰਮ੍ਰਿਤਸਰ ਟਾਈਮਜ਼ ਬਿਉਰੋ

ਬੀਜਿੰਗ : ਵੁਹਾਨ ਸ਼ਹਿਰ ਇਕ ਵਾਰ ਫਿਰ ਸੁਰਖੀਆਂ 'ਚ ਆ ਗਿਆ ਹੈ। ਇੱਥੇ 2019 'ਚ ਕੋਰੋਨਾ ਵਾਇਰਸ ਦੀ ਸ਼ੁਰੂਆਤ ਹੋਈ ਸੀ। ਹੁਣ ਕਿ ਵਾਰ ਫਿਰ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧਣ ਤੋਂ ਬਾਅਦ ਸਥਿਤੀ ਖ਼ਰਾਬ ਹੋ ਰਹੀ ਹੈ। ਇੱਥੇ ਸਾਰਿਆਂ ਦਾ ਕੋਰੋਨਾ ਟੈਸਟ ਕੀਤੇ ਜਾਣ ਦੌਰਾਨ ਪੂਰੇ ਸ਼ਹਿਰ ਨੂੰ ਸੀਲ ਕਰ ਦਿੱਤਾ ਗਿਆ ਹੈ।ਸ਼ਹਿਰ 'ਚ ਹਰ ਪਾਸੇ ਪਾਬੰਦੀ ਸਖ਼ਤ ਕਰ ਦਿੱਤੀ ਗਈ ਹੈ। ਵੁਹਾਨ ਸ਼ਹਿਰ ਤੋਂ ਨਾ ਤਾਂ ਕਿਸੇ ਨੂੰ ਨਿਕਲਣ ਦਿੱਤਾ ਜਾ ਰਿਹਾ ਹੈ ਤੇ ਨਾ ਹੀ ਕਿਸੇ ਨੂੰ ਇੱਥੇ ਦਾਖ਼ਲ ਹੋਣ ਦਿੱਤਾ ਜਾ ਰਿਹਾ ਹੈ। ਪੂਰੇ ਦੇਸ਼ 'ਚ ਇਨਫੈਕਸ਼ਨ ਕਾਰਨ ਹਾਈ ਅਲਰਟ ਕਰ ਦਿੱਤਾ ਗਿਆ ਹੈ। ਕੋਰੋਨਾ ਇਨਫੈਕਸ਼ਨ ਵਧਣ ਦਾ ਸਬੰਧ ਪੂਰਬੀ ਸ਼ਹਿਰ ਨਾਨਜਿੰਗ ਦੇ ਇੰਟਰਨੈਸ਼ਨਲ ਏਅਰਪੋਰਟ ਨੂੰ ਮੰਨਿਆ ਜਾ ਰਿਹਾ ਹੈ। ਇਸ ਸ਼ਹਿਰ ਦਾ 17 ਸੂਬਿਆਂ ਨਾਲ ਸੰਪਰਕ ਰਹਿੰਦਾ ਹੈ।ਰਾਇਟਰ ਮੁਤਾਬਕ ਚੀਨ 'ਚ ਕੋਰੋਨਾ ਇਨਫੈਕਸ਼ਨ ਦਾ ਇਹ ਕਹਿਰ ਡੈਲਟਾ ਵੇਰੀਐੈਂਟ ਕਾਰਨ ਸ਼ੁਰੂ ਹੋਇਆ ਸੀ। ਇਨਫੈਕਸ਼ਨ ਵਧਣ ਦੇ ਨਾਲ ਹੀ ਸਤਾਨਕ ਫਲਾਈਟਾਂ ਦੀ ਗਿਣਤੀ ਬਹੁਤ ਜ਼ਿਆਦਾ ਘਟਾ ਦਿੱਤੀ ਗਈ ਹੈ। ਯਾਤਰਾਵਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਏਧਰ ਬਰਤਾਨੀਆ ਤੋਂ 'ਚ ਕੇਸ ਵਧਣ ਦੇ ਨਾਲ ਹੀ ਹੁਣ ਮਰਨ ਵਾਲਿਆਂ ਦੀ ਗਿਣਤੀ ਵੀ ਚਿੰਤਾ ਵਧਾਉਣ ਵਾਲੀ ਹੈ। ਲੰਡਨ 'ਚ ਮਾਰਚ ਤੋਂ ਬਾਅਦ ਇਕ ਦਿਨ 'ਚ ਸਭ ਤੋਂ ਵੱਧ 138 ਲੋਕਾਂ ਦੀ ਮੌਤ ਹੋਈ ਹੈ। 21691 ਨਵੇਂ ਮਰੀਜ਼ ਮਿਲੇ ਹਨ। ਬਰਤਾਨੀਆ ਮੌਜੂਦਾ ਸਮੇਂ 'ਚ ਪਾਬੰਦੀ ਹਟਾਏ ਜਾਣ ਤੋਂ ਬਾਅਦ ਡੈਲਟਾ ਵੇਰੀਐਂਟ ਨਾਲ ਜੂਝ ਰਿਹਾ ਹੈ।ਬਰਤਾਨੀਆ 'ਚ ਹੁਣ 16 ਤੇ 17 ਸਾਲ ਦੀ ਉਮਰ ਦੇ ਬੱਚਿਆਂ ਨੂੰ ਵੀ ਕੋੋਰੋਨਾ ਦੀ ਵੈਕਸੀਨ ਦਿੱਤੀ ਜਾ ਸਕਦੀ ਹੈ। ਅਜੇ ਇਸ ਉਮਰ ਦੇ ਬੱਚਿਆਂ 'ਤੇ ਨਤੀਜੇ ਦੇਖੇ ਜਾ ਰਹੇ ਹਨ। ਅਮਰੀਕਾ 'ਚ ਵੀ ਡੈਲਟਾ ਵੇਰੀਐਂਟ ਨੇ ਮੁਸ਼ਕਲਾਂ ਵਧਾ ਦਿੱਤੀਆਂ ਹਨ। ਤੇਜ਼ੀ ਨਾਲ ਵਧ ਰਹੇ ਇਨਫੈਕਸ਼ਨ ਦਾ ਮੁਕਾਬਲਾ ਕਰਨ ਲਈ ਵੈਕਸੀਨ ਲਗਾਉਣ ਦਾ ਕੰਮ ਹੋਰ ਤੇਜ਼ ਕਰ ਦਿੱਤਾ ਗਿਆ ਹੈ। ਅਮਰੀਕਾ ਹੁਣ ਮੈਕਸੀਕੋ ਦੀ ਸਰਹੱਦ ਤੋਂ ਆਏ ਪਰਵਾਸੀਆਂ ਨੂੰ ਵੀ ਵੈਕਸੀਨ ਦੇਣ 'ਤੇ ਵਿਚਾਰ ਕਰ ਰਿਹਾ ਹੈ।ਨਿਊਯਾਰਕ 'ਚ ਕੋਰੋਨਾ ਮਰੀਜ਼ ਵਧਣ ਤੋਂ ਬਾਅਦ ਵੈਕਸੀਨ ਦਾ ਸਬੂਤ ਦਿਖਾਉਣ ਤੋਂ ਬਾਅਦ ਹੀ ਰੈਸਟੋਰੈਂਟ, ਜਿਮ ਤੇ ਹੋਰ ਜਨਤਕ ਥਾਵਾਂ 'ਤੇ ਦਾਖ਼ਲਾ ਦਿੱਤਾ ਜਾ ਰਿਹਾ ਹੈ।