ਰਣਜੀਤ ਹੱਤਿਆਕਾਂਡ ਬਾਰੇ ਸੌਦਾ ਸਾਧ ਦੀ ਸਜ਼ਾ ਦਾ ਫੈਸਲਾ 18 ਅਕਤੂਬਰ ਤਕ ਮੁਲਤਵੀ

ਰਣਜੀਤ ਹੱਤਿਆਕਾਂਡ ਬਾਰੇ ਸੌਦਾ ਸਾਧ  ਦੀ ਸਜ਼ਾ ਦਾ ਫੈਸਲਾ 18 ਅਕਤੂਬਰ ਤਕ ਮੁਲਤਵੀ

​​​​​​ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ : ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਮੇਤ 5 ਦੀ ਸਜ਼ਾ ਦਾ ਫੈਸਲਾ 18 ਅਕਤੂਬਰ ਤਕ ਮੁਲਤਵੀ ਕਰ ਦਿੱਤਾ ਗਿਆ ਹੈ। ਬਹੁਚਰਚਿਤ ਰਣਜੀਤ ਸਿੰਘ ਹੱਤਿਆਕਾਂਡ ’ਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਗੁਰਮੀਤ ਰਾਮ ਰਹੀਮ ਸਿੰਘ ਸਮੇਤ ਪੰਜ ਮੁਲਜ਼ਮਾਂ ਨੂੰ ਸਜ਼ਾ ਸੁਣਾਏਗੀ। ਇਸ ਸੁਣਵਾਈ ਦੇ ਮੱਦੇਨਜ਼ਰ ਪੰਚਕੂਲਾ ਪ੍ਰਸ਼ਾਸਨ ਨੇ ਪੂਰੇ ਜ਼ਿਲ੍ਹੇ ਵਿਚ ਧਾਰਾ 144 ਲਾਗੂ ਕਰ ਦਿੱਤੀ ਹੈ। ਸ਼ਹਿਰ 'ਚ ਹਰ ਜਗ੍ਹਾ ਪੁਲਿਸ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਡੀਸੀਪੀ ਮੋਹਿਤ ਹਾਂਡਾ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਤਹਿਤ ਰਾਮ ਰਹੀਮ ਸਮੇਤ 5 ਦੋਸ਼ੀਆਂ ਦੀ ਸਜ਼ਾ ਦੇ ਫ਼ੈਸਲੇ ਦੇ ਚੱਲਦੇ ਜ਼ਿਲ੍ਹੇ ਵਿਚ ਜਾਨ-ਮਾਲ ਦੇ ਨੁਕਸਾਨ, ਜ਼ਿਲ੍ਹੇ ਵਿਚ ਕਿਸੇ ਵੀ ਤਰ੍ਹਾਂ ਦਾ ਤਣਾਅ ਪੈਦਾ ਕਰਨ, ਸ਼ਾਂਤੀ ਭੰਗ ਕਰਨ ਤੇ ਦੰਗੇ ਦੇ ਖਦਸ਼ੇ ਨੂੰ ਦੇਖਦੇ ਹੋਏ ਧਾਰਾ 144 ਲਾਗੂ ਕੀਤੀ ਗਈ ਹੈ।