ਮਿਲਖਾ ਸਿੰਘ ਅਤੇ ਉਹਨਾਂ ਦੀ ਪਤਨੀ ਦਾ ਕਰੋਨਾ ਕਾਰਣ ਦਿਹਾਂਤ
ਚੰਡੀਗੜ੍ਹ: ਭਾਰਤ ਦੇ ਮਸ਼ਹੂਰ ਰਹੇ ਦੌੜਾਕ ਮਿਲਖਾ ਸਿੰਘ ਕਰੋਨਾ ਦੀ ਬਿਮਾਰੀ ਕਰਕੇ ਇਸ ਫ਼ਾਨੀ ਸੰਸਾਰ ਨੂੰ ਅੱਜ ਅਲਵਿਦਾ ਕਹਿ ਗਏ ਹਨ। ਪੰਜ ਦਿਨ ਪਹਿਲਾਂ ਉਹਨਾਂ ਦੀ ਪਤਨੀ ਨਿਰਮਲ ਮਿਲਖਾ ਸਿੰਘ ਦਾ ਵੀ ਕਰੋਨਾ ਕਰਕੇ ਹੀ ਦਿਹਾਂਤ ਹੋ ਗਿਆ ਸੀ। ਉਹ ਪਿੱਛਲੇ ਇੱਕ ਮਹੀਨੇ ਤੋਂ ਇਸ ਬਿਮਾਰੀ ਨਾਲ ਪੀੜਿਤ ਸਨ ਅਤੇ ਉਹਨਾਂ ਦੀ ਉਮਰ 91 ਸਾਲ ਸੀ ਅਤੇ ਪਤਨੀ 85 ਸਾਲ ਦੇ ਸਨ। ਉਹਨਾਂ ਦੇ ਤਿੰਨ ਬੇਟੀਆਂ ਤੇ ਇੱਕ ਬੇਟਾ ਹੈ।
ਮਿਲਖਾ ਸਿੰਘ ਚਾਰ ਏਸ਼ੀਅਨ ਗੇਮਾਂ ਵਿੱਚ ਸੋਨੇ ਦਾ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਹੋਏ ਸਨ ਅਤੇ ਉਹਨਾਂ ਨੇ ਦੁਨੀਆ ਭਰ ਦੇ ਮੁਕਾਬਲਿਆਂ ਵਿੱਚ ਮੱਲਾਂ ਮਾਰੀਆਂ ਸਨ। ਇਹਨਾਂ ਨੇ ਤਿੰਨ ਉਲਿੰਪਕ ਖੇਡਾਂ 1956,1960 ਅਤੇ 1964 ਵਿੱਚ ਭਾਗ ਲਿਆ। ਇਹਨਾਂ ਦੀ ਜ਼ਿਆਦਾ ਚਰਚਾ 1960 ਉਲੰਪਿਕ ਵਿੱਚ ਹੋਈ ਸੀ ਜਿਸ ਵਿੱਚ ਪਹਿਲੇ ਚਾਰ ਦੌੜਾਕਾਂ ਵਿੱਚ ਫਸਵੀਂ ਟੱਕਰ ਸੀ ਅਤੇ ਮਿਲਖਾ ਸਿੰਘ ਪਹਿਲੇ ਨੰਬਰ ਤੇ ਆਉਂਦੇ ਚੌਥੇ ਤੇ ਚੱਲੇ ਗਏ ਸਨ। ਇਹ ਪੰਜਾਬ ਸਪੋਰਟਸ ਡਿਪਾਰਟਮੈਂਟ ਡਾਇਰੈਕਟਰ ਵਜੋਂ ਰਿਟਾਇਰ ਹੋਏ ਸਨ।
ਖੇਡ ਜਗਤ ਦਾ ਮਹਾਨ ਸਿਤਾਰਾ ਉੱਡਣਾ ਸਿੱਖ ਸਰਦਾਰ ਮਿਲਖਾ ਸਿੰਘ ਤੇ ਉਸ ਦੀ ਧਰਮ ਪਤਨੀ ਪ੍ਰਸਿੱਧ ਵਾਲੀਬਾਲ ਖਿਡਾਰਨ ਨਿਰਮਲ ਮਿਲਖਾਂ ਸਿੰਘ ਦਾ ਇੱਕ ਹਫ਼ਤੇ ਦੇ ਵਿੱਚ ਹੀ ਇਸ ਸੰਸਾਰ ਤੋਂ ਤੁਰ ਜਾਣਾ ਸਮੁੱਚੇ ਭਾਈਚਾਰੇ ਅਤੇ ਖੇਡ ਪ੍ਰੇਮੀਆਂ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ ।ਇਹਨਾਂ ਦੋ ਮਹਾਨ ਖਿਡਾਰੀਆਂ ਦੇ ਸੰਸਾਰ ਤੋਂ ਤੁਰ ਜਾਣ ਤੇ ਸਿੱਖ ਪੰਚਾਇਤ ਵੱਲੋ ਪਰਿਵਾਰ ਨਾਲ ਅਤੇ ਸਮੁੱਚੇ ਖੇਡ ਜਗਤ ਨਾਲ ਹਮਦਰਦੀ ਪ੍ਰਗਟਾਉਂਦਿਆਂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਦੋਹਾਂ ਜੀਵ ਆਤਮਾਵਾਂ ਨੂੰ ਆਪਣੇ ਚਰਨਾਂ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਚੜ੍ਹਦੀ ਕਲਾ ਦਾ ਬਲ ਬਖ਼ਸ਼ਣ
Comments (0)