ਗੈਰ ਸਿੱਖਾਂ ਨੂੰ ਗੁਰਦਵਾਰਾ ਪ੍ਰਬੰਧਕ ਚੁਣਨ ਦਾ ਹੱਕ ਨਹੀਂ ਹੋਣਾ ਚਾਹੀਦਾ-ਯੂਨਾਇਟੇਡ ਖਾਲਸਾ ਦਲ ਯੂ,ਕੇ

ਗੈਰ ਸਿੱਖਾਂ ਨੂੰ ਗੁਰਦਵਾਰਾ ਪ੍ਰਬੰਧਕ ਚੁਣਨ ਦਾ ਹੱਕ ਨਹੀਂ ਹੋਣਾ ਚਾਹੀਦਾ-ਯੂਨਾਇਟੇਡ ਖਾਲਸਾ ਦਲ ਯੂ,ਕੇ
ਬਿਟਿਸ਼ ਐਮ.ਪੀ ਦੀ ਟਿੱਪਣੀ ਅਖੇ ਦਾਹੜੀ ਵਾਧਾ ਕੇ ਸਿੱਖ ਨਹੀ ਬਣਦੇ "
ਅੰਮ੍ਰਿਤਸਰ ਟਾਈਮਜ਼
ਲੰਡਨ- ਗੁਰਦਵਾਰਾ ਸਾਹਿਬ ਸਿੱਖਾਂ ਦੇ ਆਪਣੇ ਹਨ ਅਤੇ ਇਹਨਾਂ ਦਾ ਪ੍ਰਬੰਧ ਕਿਵੇਂ ਚਲਾਉਣਾ ਜਾਂ ਕਿਸਨੇ ਪ੍ਰਬੰਧਕ ਬਣਨਾ ਇਹ ਮਸਲਾ ਸਿੱਖਾਂ ਦਾ ਆਪਣਾ ਮਸਲਾ ਹੈ ਇਸ ਵਿੱਚ ਕਿਸੇ ਗੈਰ ਸਿੱਖ ਨੂੰ ਹੱਕ ਨਹੀਂ ਕਿ  ਉਹ ਦਖਲ ਅੰਦਾਜੀ ਕਰੇ । ਜਦ ਗੈਰ ਸਿੱਖਾਂ ਦੇ ਧਾਰਮਿਕ ਅਦਾਰਿਆਂ ਵਿੱਚ ਸਿੱਖ ਦਖਲ ਨਹੀਂ ਦਿੰਦੇ ਜਾਂ ਉਹ ਸਿੱਖਾਂ ਨੂੰ ਦਖਲ ਅੰਦਾਜੀ ਦਾ ਹੱਕ ਹੀ ਨਹੀਂ ਦਿੰਦੇ ਤਾਂ ਸਿੱਖਾਂ ਵਲੋਂ ਕਿਸੇ ਦੁਨਿਆਵੀ ਲਾਲਸਾ ,ਜੀ ਹਜੂਰੀ ਦੀ ਭਾਵਨਾ ਤਹਿਤ ਸਿੱਖ ਸਿਧਾਂਤਾਂ ਨੂੰ ਸੱਟ ਮਾਰਨੀ ਬੇਹੱਸ ਚਿੰਤਾਜਨਕ ਵਰਤਾਰਾ ਹੈ ।ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ ,ਜਨਰਲ ਸਕੱਤਰ ਭਾਈ ਲਵਸਿੰਦਰ ਸਿੰਘ ਡੱਲੇਵਾਲ ਅਤੇ ਸਿੱਖ ਕਾਰਕੁਨ ਭਾਈ ਸਰਬਜੀਤ ਸਿੰਘ ਹੇਜ਼ ਵਲੋਂ ਇਸ ਸਿੱਖ ਵਿਰੋਧੀ ਵਰਤਾਰੇ ਦੀ ਸਖਤ ਨਿਖੇਧੀ ਕਰਦਿਆਂ ਸਿੱਖ ਕੌਮ ਦੀਆਂ ਸੁਹਿਰਦ  ਧਿਰਾਂ ਨੂੰ ਇਸ ਵਰਤਾਰੇ ਨੂੰ ਠੱਲ ਪਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ ।  ਇਸ ਸਿੱਖ ਵਿਰੋਧੀ ਵਰਤਾਰੇ ਦਾ ਖੂਲਾਸਾ  ਇੰਗਲੈਂਡ ਵਿੱਚ ਪਿਛਲੇ ਦਿਨੀ ਬ੍ਰਿਟਿਸ਼ ਮੈਂਬਰ ਪਾਰਲੀਮੈਂਟ ਵਰਿੰਦਰ ਸ਼ਰਮਾ  ਵਲੋਂ ਗੁਰਦਵਾਰਾ ਸਿੰਘ ਸਭਾ ਸਾਊਥਾਲ ਦੀ ਪ੍ਰਬੰਧਕ ਕਮੇਟੀ ਵਾਸਤੇ ਵੋਟ ਪਾਉਣ ਨਾਲ ਹੋਇਆ ਹੈ । ਜਿਕਰਯੋਗ ਹੈ ਕਿ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਵੋਟਰਾਂ ਵਾਸਤੇ ਵੀ ਸਬੰਧਤ ਵਿਆਕਤੀ ਦਾ ਕੇਸਾਧਾਰੀ ਹੋਣਾ ਜਰੂਰੀ ਹੈ । ਇਸੇ ਦੌਰਾਨ ਹੀ ਵਰਿੰਦਰ ਸ਼ਰਮਾ ਵਲੋਂ ਸਿੱਖਾਂ ਦੇ ਕਰਾਰਾਂ ਤੇ ਟਿੱਪਣੀ ਕਰਕੇ ਸਿੱਖ ਭਾਵਨਾਨਾਂ ਨੂੰ ਠੇਸ ਪਹੁੰਚਾਈ ਗਈ ਜੋ ਕਿ ਬਰਦਾਸ਼ਤਯੋਗ ਨਹੀਂ ।ਇਸ ਨੂੰ ਮੌਕੇ ਤੇ ਮੌਜੂਦ ਵਿਆਕਤੀਆਂ ਵਲੋਂ ਸਿੱਖਾਂ ਦੇ ਮਸਲਿਆਂ ਬਾਰੇ ਗੱਲ ਕਰਨ ਲਈ ਆਖਿਆ ਗਿਆ ਤਾਂ ਇਸਨੇ ਆਖ ਦਿੱਤਾ ਕਿ ਦਾਹੜੀ ਵਧਾ ਕੇ ਸਿੱਖ ਨਹੀਂ ਬਣ ਜਾਂਦੇ। ਕੀ ਹੁਣ ਗੈਰ ਸਿੱਖ ਜਾਂ ਸਿੱਖ ਸਿਧਾਂਤਾਂ ਨੂੰ ਤਿਲਾਂਜਲੀ ਦੇਣ ਵਾਲੇ ਸਿੱਖੀ ਦੀ ਪ੍ਰੀਭਾਸ਼ਾ ਦੱਸਣਗੇ ? ਇਸ ਦੀ ਮੈਂਬਰਸ਼ਿੱਪ ਖਤਮ ਕਰਵਾਉਣ ਸਬੰਧੀ  ਇੰਦਰਜੀਤ ਸਿੰਘ ਵਲੋਂ ਇੱਕ ਆਨਲਾਈਨ ਪਟੀਸ਼ਨ ਵੀ ਸ਼ੁਰੂ ਕੀਤੀ ਗਈ ਹੈ।