ਭਾਰਤੀ ਮੂਲ ਦੇ ਕੇਨ ਮੈਥੀਊ ਨੇ ਅਮਰੀਕਾ ਦੇ ਸਟਾਫੋਰਡ ਸ਼ਹਿਰ ਦੇ ਮੇਅਰ ਵਜੋਂ ਸਹੁੰ ਚੁੱਕੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਕੇਰਲਾ ਵਿੱਚ ਪੈਦਾ ਹੋਏ ਭਾਰਤੀ - ਅਮਰੀਕੀ ਕੇਨ ਮੈਥੀਊ ਨੇ ਸਟਾਫੋਰਡ (ਟੈਕਸਾਸ) ਦੇ ਮੇਅਰ ਵਜੋਂ ਸਹੁੰ ਚੁੱਕੀ। ਸਾਬਕਾ ਸਟਾਫੋਰਡ ਸਿਟੀ ਕੌਂਸਲ ਮੈਂਬਰ ਮੈਥੀਊ ਨੂੰ ਅਹੁੱਦੇ ਦੀ ਸਹੁੰ ਉਨਾਂ ਦੇ ਹੀ ਹਮ ਰੁੱਤਬਾ ਇਕ ਹੋਰ ਭਾਰਤੀ- ਅਮਰੀਕੀ ਮਿਸੌਰੀ ਸਿਟੀ ਮੇਅਰ ਰਾਬਿਨ ਈਲੈਕਟ ਨੇ ਚੁੱਕਾਈ। ਹੋਏ ਵਿਸ਼ੇਸ਼ ਸਹੁੰ ਚੁੱਕ ਸਮਾਗਮ ਵਿਚ ਮੈਥੀਊ ਦੇ ਪਰਿਵਾਰਕ ਮੈਂਬਰ ਤੇ ਚੋਟੀ ਦੇ ਅਧਿਕਾਰੀ ਸ਼ਾਮਿਲ ਹੋਏ। ਮੈਥੀਊ ਨੇ ਮੌਜੂਦਾ ਮੇਅਰ ਸੀਸਿਲ ਵਿਲਜ ਨੂੰ 16 ਵੋਟਾਂ ਨਾਲ ਹਰਾ ਕੇ ਇਤਿਹਾਸ ਸਿਰਜਿਆ ਹੈ। ਉਨਾਂ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਉਹ ਇਸ ਮੁਕਾਮ 'ਤੇ ਪੁੱਜੇ ਹਨ। ਮੈਥਿਊ ਪਹਿਲੀ ਵਾਰ ਸਟਾਫੋਰਡ ਕੌਂਸਲ ਲਈ ਚੁਣੇ ਗਏ ਸਨ। ਓਦੋਂ ਤੋਂ ਹੀ ਉਹ ਕੌਂਸਲ ਵਿਚ ਆਪਣੀ ਸੇਵਾਵਾਂ ਨਿਭਾਅ ਰਹੇ ਹਨ। ਇਸ ਤੋਂ ਪਹਿਲਾਂ ਉਨਾਂ ਨੇ ਸ਼ਹਿਰ ਦੇ ਪਲੈਨਿੰਗ ਐਂਡ ਜ਼ੋਨਿੰਗ ਕਮਿਸ਼ਨ ਵਿਚ ਵੀ ਕਈ ਸਾਲਾ ਸੇਵਾਵਾਂ ਨਿਭਾਈਆਂ ਹਨ। ਮੈਥਿਊ ਯੁਨੀਵਰਿਸਟੀ ਆਫ ਬੰਬੇ ਤੋਂ ਡਿਗਰੀ ਕਰਨ ਉਪਰੰਤ 1970 ਵਿਆਂ ਵਿਚ ਅਮਰੀਕਾ ਚਲੇ ਗਏ ਸਨ। ਐਮ ਬੀ ਏ ਪਾਸੇ ਮੈਥੀਊ 1982 ਤੋਂ ਸਟਾਫੋਰਡ ਵਿਚ ਰਹਿ ਰਹੇ ਹਨ। ਭਾਰਤੀ ਅਮਰੀਕੀ ਫੋਰਟ ਬੈਂਡ ਕਾਊਂਟੀ ਜੱਜ ਕੇ ਪੀ ਜਾਰਜ ਸਮੇਤ ਅਨੇਕਾਂ ਹੋਰਨਾਂ ਨੇ ਮੈਥੀਊ ਨੂੰ ਮੇਅਰ ਬਣਨ 'ਤੇ ਵਧਾਈਆਂ ਦਿੱਤੀਆਂ ਹਨ।
Comments (0)