ਇੰਗਲੈਂਡ ਵਿਚ ਸਿੱਖਾਂ ਨੂੰ ਮਿਲਿਆ 50 ਸੈਂਟੀਮੀਟਰ ਤੱਕ ਦੀ ਕਿਰਪਾਨ ਪਾਉਣ ਦਾ ਅਧਿਕਾਰ
ਅੰਮ੍ਰਿਤਸਰ ਟਾਈਮਜ਼
ਲੰਡਨ- ਬਰਤਾਨੀਆ ਦੇ ਗ੍ਰਹਿ ਵਿਭਾਗ ਵਲੋਂ ਸਿੱਖਾਂ ਨੂੰ ਧਾਰਮਿਕ ਸਮਾਰੋਹ ਅਤੇ ਧਾਰਮਿਕ ਕਾਰਨਾਂ ਕਰ ਕੇ 50 ਸੈਂਟੀਮੀਟਰ ਤੱਕ ਦੇ ਸਾਈਜ਼ ਦੀ ਕਿਰਪਾਨ ਪਹਿਨਣ ਦਾ ਕਾਨੂੰਨੀ ਅਧਿਕਾਰ ਦੇ ਦਿੱਤਾ ਗਿਆ ਹੈ । ਵਿਭਾਗ ਨੇ ਸਪੱਸ਼ਟ ਕੀਤਾ ਕਿ ਅਪਰਾਧਿਕ ਕਾਨੂੰਨ 1988 ਦੀ ਧਾਰਾ 141 ਅਨੁਸਾਰ ਸਿੱਖਾਂ ਨੂੰ ਪਹਿਲਾਂ ਹੀ ਕਿ੍ਪਾਨ ਪਹਿਨਣ ਦਾ ਹੱਕ ਸੀ। ਸਿੱਖ ਜਨਤਕ ਥਾਵਾਂ 'ਤੇ ਕਿ੍ਪਾਨ ਪਹਿਨ ਸਕਦੇ ਸਨ, ਪਰ ਇਸ ਵਿਚ ਕਿ੍ਪਾਨ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ ਸੀ | ਇਸ ਨੂੰ ਇਕ ਚਾਕੂ ਵਜੋਂ ਲਿਖਿਆ ਗਿਆ ਸੀ। ਪਰ ਸਰਕਾਰ ਵਲੋਂ ਜਾਰੀ ਨਵੇਂ ਨਿਰਦੇਸ਼ਾਂ 'ਚ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਕੋਈ ਵੀ ਸਿੱਖ ਹਥਿਆਰ ਐਕਟ 2019 ਦੀ ਧਾਰਾ 47 ਤਹਿਤ ਧਾਰਮਿਕ ਸਮਾਰੋਹ ਜਾਂ ਹੋਰ ਰਸਮੀ ਸਮਾਗਮਾਂ ਅਤੇ ਜਨਤਕ ਥਾਵਾਂ 'ਤੇ 50 ਸੈਂਟੀਮੀਟਰ ਤੱਕ ਕਿ੍ਪਾਨ ਪਹਿਨ ਸਕਦਾ ਹੈ ਅਤੇ ਵੱਡੀ ਕਿ੍ਪਾਨ ਕੋਲ ਰੱਖ ਸਕਦਾ ਹੈ ।ਕਿਸੇ ਸਿੱਖ ਜਾਂ ਗੈਰ ਸਿੱਖ ਨੂੰ ਤੋਹਫੇ ਵਜੋਂ ਵੀ ਭੇਟ ਕਰ ਸਕਦਾ ਹੈ। ਇਸ ਨਾਲ ਸਿੱਖਾਂ ਦਾ ਕਿ੍ਪਾਨ ਬਣਾਉਣਾ, ਵੇਚਣਾ ਅਤੇ ਦੇਣਾ ਕਾਨੂੰਨੀ ਦਾਇਰੇ 'ਚ ਆ ਗਿਆ ਹੈ । ਬਰਤਾਨੀਆ ਸਰਕਾਰ ਦੇ ਇਸ ਨਵੇਂ ਕਾਨੂੰਨ ਨਾਲ ਸਿੱਖਾਂ ਨੂੰ ਵੱਡੀ ਰਾਹਤ ਮਿਲੀ ਹੈ । ਭਾਈ ਅਮਰੀਕ ਸਿੰਘ ਗਿੱਲ ਤੇ ਭਾਈ ਦਬਿੰਦਰਜੀਤ ਸਿੰਘ ਇਸ ਫੈਸਲੇ ਦਾ ਸਵਾਗਤ ਕੀਤਾ।
Comments (0)