ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਐਨੀਮੇਨਸ਼ ਫਿਲਮ ਸੁਪਰੀਮ ਮਦਰਹੁੱਡ ਦਾ ਵਿਰੋਧ 

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਐਨੀਮੇਨਸ਼ ਫਿਲਮ ਸੁਪਰੀਮ ਮਦਰਹੁੱਡ ਦਾ ਵਿਰੋਧ 

"ਸਿੱਖ ਵਿਰੋਧੀ ਲਾਬੀ ਦੀਆਂ ਮਾਰੂ ਕੁਚਾਲਾਂ ਦਾ ਹਿੱਸਾ ਗਰਦਨਿਆ ਗਿਆ "

ਅੰਮ੍ਰਿਤਸਰ ਟਾਈਮਜ਼ ਬਿਊਰੋ

ਲੰਡਨ- ਖਾਲਸੇ ਦੀ ਬਹੁਤ ਹੀ ਸਤਿਕਾਰਯੋਗ ਮਾਤਾ ਸਾਹਿਬ ਕੌਰ ਜੀ ਦੇ ਜੀਵਨ ਤੇ ਅਧਾਰਿਤ ਬਣਾਈ ਗਈ ਐਨੀਮੇਨਸ਼ ਫਿਲਮ ਸੁਪਰੀਮ ਮਦਰਹੁੱਡ ਬਣਾਉਣ ਪਿੱਛੇ ਡੂੰਘੀ ਸਾਜਿਸ਼ ਪ੍ਰਤੀਕ ਹੋ ਰਹੀ ਹੈ  । ਜਿਸ ਸਾਜਿਸ਼ ਰਾਹੀਂ ਖਾਲਸੇ ਦੀ ਅੱਡਰੀ ਅਤੇ ਨਿਆਰੀ ਹਸਤੀ ਨੂੰ ਬ੍ਰਾਹਮਣਵਾਦੀ ਮੱਤ ਨਾਲ ਰਲਗੱਡ ਕਰਕੇ ਸਿੱਖ ਕੌਮ ਨੂੰ ਹਿੰਦੂਆਂ ਦਾ ਹਿੱਸਾ  ਸਾਬਤ ਕਰਨ ਦਾ ਉਦੇਸ਼ ਦੀ ਪੂਰਤੀ ਲਈ  ਇਕ ਯਤਨ  ਹੈ । ਉਥੇ ਪਵਿੱਤਰ ਗੁਰਇਤਿਹਾਸ ਨੂੰ ਗਲਤ ਅਤੇ ਭੁਲਾਖਾਪਾਊ ਢੰਗ ਨਾਲ ਪੇਸ਼ ਕਰਕੇ ਨਵਾਂ ਭੰਬਲਭੂਸਾ ਪੈਦਾ ਕਰਨਾ ਹੈ। ਜਦ ਸਿੱਖ ਕੌਮ ਦੇ ਸੁਨਿਹਰੀ ਸਿਧਾਂਤਾਂ ਮੁਤਾਬਕ ਗੁਰੂ ਸਾਹਿਬਾਨ ਅਤੇ ਗੁਰੂ ਸਾਹਿਬ ਦੇ ਪਰਿਵਾਰਾਂ ਦਾ ਕਿਰਦਾਰ ਨਿਭਾਉਣ ਦੀ ਸਖਤ ਮਨਾਹੀ ਹੈ ਤਾਂ ਇਹ ਲੋਕ  ਜਾਣੇ ਅਣਜਾਣੇ ਅਜਿਹਾ ਕਰਕੇ ਸਿੱਖ ਕੌਮ ਦੇ ਖਿਲਾਫ ਭੁਗਤ ਰਹੇ ਹਨ। ਜਿਹਨਾਂ ਨੂੰ ਦਰਕਿਨਾਰ ਕਰਨ ਦੀ ਜਰੂਰਤ ਹੈ । ਮਾਲਵੇ ਵਿੱਚ ਸਥਿਤ ਇੱਕ  ਡੇਰੇ ਦੇ ਸੰਚਾਲਕਾਂ ਵਲੋਂ ਅਜਿਹਾ ਕਰਨਾ ਨਿਖੇਧੀਜਨਕ ਵਰਤਾਰਾ ਹੈ। ਬਰਤਾਨੀਆ ਵਿੱਚ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਿਤ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਇਸਦਾ ਸਖਤ ਵਿਰੋਧ ਕਰਦਿਆਂ ਇਸਦੇ ਮੁਕੰਮਲ ਬਾਈਕਾਟ ਦਾ ਸੱਦਾ ਦਿੱਤਾ ਗਿਆ ਹੈ। ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ, ਕੇ ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ,ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ  ਵਲੋਂ  ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਨੂੰ ਸ਼ਾਂਤਮਈ ਤਰੀਕੇ ਨਾਲ ਇਸਦਾ ਵਿਰੋਧ ਕਰਨ ਦੀ ਅਪੀਲ ਕੀਤੀ ਗਈ ਹੈ। ਜਿਕਰਯੋਗ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਇਸ ਫਿਲਮ ਦੀ ਸਕ੍ਰਿਪਟ ਨੂੰ ਵਾਚਣ ਤੇ ਘੋਖਣ ਮਗਰੋਂ ਬਹੁਤ ਸਾਰੀਆਂ ਉਣਤਾਈਆਂ ਵੀ ਪਾਈਆਂ ਗਈਆਂ ਸਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਗੁਰੂ ਸਹਿਬਾਨ ਅਤੇ ਗੁਰੂ ਸਾਹਿਬ ਦੇ ਪਰਿਵਾਰਕ ਮੈਂਬਰਾਂ ਦਾ ਕਿਸੇ ਵੀ ਰੂਪ ਵਿੱਚ ਕਿਰਦਾਰ ਨਿਭਾਉਣ  ਦੀ ਇਜਾਜ਼ਤ ਨਹੀਂ ਹੈ। ਮਾਤਾ ਸਾਹਿਬ ਕੌਰ ਜੀ ਅਤੇ ਮਾਤਾ ਸੁੰਦਰ ਕੌਰ ਜੀ ਦੇ ਇਤਿਹਾਸਕ ਨੂੰ ਰਲਗੱਡ ਕੀਤਾ ਗਿਆ ਹੈ।