ਚੰਡੀਗੜ੍ਹ ਵਿੱਚ ਕੇਂਦਰੀ ਸਰਵਿਸ ਨਿਯਮ ਲਾਗੂ ਕਰਕੇ ਕੇਂਦਰ ਸਰਕਾਰ ਦਾ ਇਕ ਹੋਰ ਡਾਕਾ
ਅੰਮ੍ਰਿਤਸਰ ਟਾਈਮਜ਼
ਲੰਡਨ :- (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ. ਕੇ.) ਕੇਂਦਰੀ ਗ੍ਰਹਿ ਮੰਤਰੀ ਨੇ ਕੱਲ੍ਹ ਚੰਡੀਗੜ੍ਹ ਵਿੱਚ ਪਹਿਲਾਂ ਤੋਂ ਚੱਲੇ ਆ ਰਹੇ ਪੰਜਾਬ ਸਰਵਿਸ ਰੂਲਜ਼ ਦੀ ਬਜਾਏ ਕੇਂਦਰੀ ਸਰਵਿਸ ਰੂਲਜ਼ ਲਾਗੂ ਕਰਨ ਦਾ ਐਲਾਨ ਕੀਤਾ ਇਸ ਸਬੰਧੀ ਅੱਜ ਨੋਟੀਫਿਕੇਸ਼ਨ ਵੀ ਜਾਰੀ ਹੋ ਜਾਵੇਗਾ, ਇਹ ਨਿਯਮ ਚੰਡੀਗੜ੍ਹ ਪ੍ਰਸ਼ਾਸਨ ਦੇ ਸਾਰੇ ਮੁਲਾਜਮਾਂ ਤੇ ਲਾਗੂ ਹੋਣਗੇ।ਕੇਂਦਰ ਸਰਕਾਰ ਦਾ ਇਹ ਪੰਜਾਬ ਦੇ ਹੱਕਾਂ ਉੱਪਰ ਇਕ ਹੋਰ ਡਾਕਾ ਹੈ ਅਤੇ ਪੰਜਾਬ ਪੁਨਰਗਠਨ ਐਕਟ 1966 ਦੇ ਉਲਟ ਫੈਸਲਾ ਹੈ।ਇਸ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਭਾਖੜਾ ਡੈਮ ਸਬੰਧੀ ਪਹਿਲੇ ਨਿਯਮ ਨੂੰ ਰੱਦ ਕਰਕੇ ਡੈਮ ਸਬੰਧੀ ਸਾਰੇ ਭਾਰਤ ਵਿੱਚੋਂ ਕਿਤੋਂ ਵੀ ਮੈਂਬਰ ਲੈਣ ਦਾ ਐਲਾਨ ਕੀਤਾ ਗਿਆ।ਉਸ ਤੋਂ ਪਹਿਲਾਂ ਬਾਰਡਰ ਦੇ ਨਾਲ ਲੱਗਦਾ 50 ਕਿਲੋਮੀਟਰ ਇਲਾਕਾ ਬੀ. ਐਸ. ਐਫ. ਦੇ ਹਵਾਲੇ ਕਰਨ ਦੇ ਐਲਾਨ ਨਾਲ ਕੇਂਦਰ ਨੇ ਅਸਿੱਧੇ ਢੰਗ ਨਾਲ ਕਬਜ਼ਾ ਕੀਤਾ।ਨਵ ਨਿਯੁਕਤ ਮੁੱੱਖ ਮੰਤਰੀ ਪੰਜਾਬ ਨੇ ਇਸ ਦਾ ਵਿਰੋਧ ਕਰਦੇ ਹੋਏ ਸੰਘਰਸ਼ ਕਰਨ ਦਾ ਬਿਆਨ ਜਾਰੀ ਕੀਤਾ ਗਿਆ ਹੈ, ਮੁੱਖ ਸੇਵਾਦਾਰ ਸਰਬਜੀਤ ਸਿੰਘ, ਸੀ: ਮੀ: ਪ੍ਰਧਾਨ ਮਨਜੀਤ ਸਿੰਘ ਸਮਰਾ, ਸਕੱਤਰ ਜਨਰਲ ਤਰਸੇਮ ਸਿੰਘ ਮੰਡੇਰ, ਜਨਰਲ ਸਕੱਤਰ ਸਤਿੰਦਰ ਸਿੰਘ ਮੰਗੂਵਾਲ, ਮੁੱਖ ਬੁਲਾਰਾ ਅਵਤਾਰ ਸਿੰਘ ਖੰਡਾ, ਚੀਫ ਆਰਗੇਨਾਈਜ਼ਰ ਪ੍ਰੀਤਕਮਲ ਸਿੰਘ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਬਿਆਨ ਜਾਰੀ ਕਰਦੇ ਹੋਏ ਪ੍ਰੈਸ ਸਕੱਤਰ ਜਗਤਾਰ ਸਿੰਘ ਵਿਰਕ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਪੰਜਾਬ ਦੇ ਹੱਕਾਂ ਤੇ ਵੱਜ ਰਹੇ ਨਿਰੰਤਰ ਡਾਕਿਆਂ ਦੇ ਖਿਲਾਫ ਮਿਲ ਕੇ ਅਵਾਜ਼ ਬੁਲੰਦ ਕਰੋ।ਇਨ੍ਹਾਂ ਦਿਨਾਂ ਵਿੱਚ ਭਾਰਤ ਪਾਕਿਸਤਾਨ ਵੰਡ ਕਾਰਨ ਕਰੀਬ 74/75 ਸਾਲਾਂ ਤੋਂ ਵਿੱਛੜੇ ਹੋਏ ਭਰਾਵਾਂ ਦੀ ਖਬਰ ਮੀਡੀਆ ਵਿੱਚ ਆ ਰਹੀ ਹੈ ਪਰ 15 ਅਗਸਤ 1947 ਤੋਂ ਭਾਰਤੀ ਆਗੂਆਂ ਦੀ ਅਕ੍ਰਿਤਘਿਣਤਾ ਅਤੇ ਰਵਾਇਤੀ ਅਕਾਲੀਆਂ ਅਤੇ ਪੰਜਾਬ ਵਿਰੋਧੀ ਆਗੂਆਂ ਦੇ ਪਿਛਲੱਗ ਪੰਜਾਬੀ ਆਗੂਆਂ ਦੇ ਖੱਸੀਪੁਣੇ ਕਾਰਨ ਪੰਜਾਬ ਲਗਾਤਾਰ ਵਿਛੜਦਾ, ਟੁੱਟਦਾ ਤੇ ਲੁੱਟ ਹੁੰਦਾ ਹੀ ਆ ਰਿਹਾ ਹੈ।ਪਹਿਲਾਂ 60% ਪਾਕਿਸਾਨ ਵਿੱਚ ਫਿਰ ਭਾਸ਼ਾਵਾਂ ਦੇ ਅਧਾਰ ਤੇ ਬਦਨੀਅਤ ਕਾਣੀ ਵੰਡ ਕਾਰਨ ਹਰਿਆਣਾਂ ਤੇ ਹਿਮਾਚਲ ਵਿੱਚ, ਪੰਜਾਬ ਦੀ ਧਰਤੀ ਤੇ ਅਬਾਦ ਹੋਇਆ ਚੰਡੀਗੜ੍ਹ ਕੇਂਦਰ ਸ਼ਾਸਤ ਸ਼ਹਿਰ ਪੰਜਾਬ ਹਰਿਆਣਾ ਦੀ ਸਾਂਝੀ ਰਾਜਧਾਨੀ।ਭਾਵੇ ਕੇਂਦਰ ਵਿੱਚ ਕਾਂਗਰਸ ਦੀ ਸਰਕਰ ਹੋਵੇ ਜਾਂ ਬੀ. ਜੇ. ਪੀ. ਦੀ ਇਹ ਧੱਕਾ ਨਿਰੰਤਰ ਜਾਰੀ ਰਹਿੰਦਾ ਹੈ ‘ਤੇ ਪੰਜਾਬ ਵਿਚਲੇ ਉਨ੍ਹਾਂ ਦੇ ਭਾਈਵਾਲ ਦੜ੍ਹ ਵੱਟੀ ਰੱਖਦੇ ਹਨ ਜਿਸਦਾ ਮਤਲਬ ਪੰਜਾਬ ਨਾਲ ਗਦਾਰੀ ਹੀ ਹੋ ਸਕਦਾ ਹੈ।ਕੁਰਸੀ ਖੁੱਸਣ ਬਾਅਦ ਹਰ ਵਾਰ ਪੰਥ ਖਤਰੇ ਵਿੱਚ ਦੇ ਨਾਹਰੇ ਮਾਰਨ ਵਾਲੇ ਪੰਜਾਬ ਦੇ 5 ਵਾਰੀ ਮੁੱਖ ਮੰਤਰੀ ਰਹੇ ਸੀਨੀਅਰ ਬਾਦਲ ਵੀ ਹੁਣ ਬੋਲੇ ਹਨ ਪਰ ਰਾਜਸੱਤਾ ਮਾਣਦੇ ਹੋਏ ਕਹਿੰਦੇ ਹਨ ਕਿ ਮਸਾਂ ਪੰਜਾਬ ਵਿੱਚ ਸ਼ਾਂਤੀ ਹੋਈ ਹੈ ਇਹੋ ਜਿਹੇ ਮੁੱਦੇ ਨਾ ਉਠਾੳ ਤੇ ਅਕਾਲੀ ਦਲ ਨੂੰ ਵੀ ਪੰਜਾਬ ਪਾਰਟੀ ਦੱਸਦੇ ਹਨ। ਆਰ. ਐਸ. ਐਸ., ਬੀ. ਜੇ. ਪੀ. ( ਜਨਸੰਘ ) ਨਾਲ ਆਪਣੀ ਸਾਂਝ ਪੁਗਾਉਣ ਦੀ ਜਿੱਦ ਵਿੱਚ ਪੰਥ ਅਤੇ ਪੰਜਾਬ ਵਿੱਚ ਉਨ੍ਹਾਂ ਦੀ ਤਕਰੀਬਨ ਹਰ ਜਗ੍ਹਾ ਘੁਸਪੈਠ ਕਰਵਾ ਕੇ ਹੱਥਾਂ ਦੀਆਂ ਦਿੱਤੀਆਂ ਗੰਢਾਂ ਦੰਦਾਂ ਰਾਹੀ ਖੋ੍ਹਲਣ ਦੇ ਯਤਨ ਕਰਦੇ ਹੋਏ ਕਹਿ ਰਹੇ ਹਨ ਕਿ ਆਮ ਆਦਮੀ ਪਾਰਟੀ ਰਾਹੀਂ ਬੀ. ਜੇ. ਪੀ. ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰ ਲਵੇਗੀ। ਪੰਥ, ਪੰਜਾਬ ‘ਤੇ ਪੰਜਾਬੀਅਤ ਦੇ ਵਾਰਸੋ ਜਾਗੋ ਅਤੇ ਸਿਧਾਂਤਕ ਏਕਤਾ ਕਰਕੇ ਅਵਾਜ਼ ਬੁਲੰਦ ਕਰੋ।
Comments (0)