ਸਿੱਖਾਂ ਵਲੋਂ ਲੰਡਨ 'ਵਿਚ ਨਾਗਰਿਕਤਾ ਵਾਪਸ ਲੈਣ ਦੇ ਸੋਧ ਬਿੱਲ ਖ਼ਿਲਾਫ਼ ਰੋਸ ਪ੍ਰਦਰਸ਼ਨ

ਸਿੱਖਾਂ ਵਲੋਂ ਲੰਡਨ 'ਵਿਚ ਨਾਗਰਿਕਤਾ ਵਾਪਸ ਲੈਣ ਦੇ ਸੋਧ ਬਿੱਲ ਖ਼ਿਲਾਫ਼ ਰੋਸ ਪ੍ਰਦਰਸ਼ਨ

ਅੰਮ੍ਰਿਤਸਰ ਟਾਈਮਜ਼

ਲੰਡਨ- ਲੰਡਨ 'ਚ ਨਾਗਰਿਕਤਾ ਵਾਪਸ ਲੈਣ ਦੇ ਬਿੱਲ ਤੇ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਖਿਲਾਫ ਜਬਰਦਸਤ ਰੋਸ ਪ੍ਰਦਰਸ਼ਨ ਹੋਇਆ, ਜਿਸ ਵਿਚ ਸਿੱਖ ਭਾਈਚਾਰੇ ਸਮੇਤ ਵੱਖ ਵੱਖ ਭਾਈਚਾਰਿਆਂ ਦੇ ਲੋਕਾਂ ਨੇ ਹਿੱਸਾ ਲਿਆ।ਇਸ ਪ੍ਰਦਰਸ਼ਨ ਲਈ ਸਿੱਖ ਕੌਂਸਲ ਯੂ.ਕੇ., ਕੇਸਰੀ ਲਹਿਰ, ਸਟਾਪ ਦ ਵਾਰ ਕੁਲੀਸ਼ਨ, ਕੇਜ਼, ਐਫ ਓ ਏ ਬੀ ਐਲਮ ਐਮ ਸਮੇਤ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਨਸਲਵਾਦ ਰੋਕਣ ਦਾ ਸੱਦਾ ਦਿੱਤਾ ਗਿਆ । ਗ੍ਰਹਿ ਵਿਭਾਗ ਦੇ ਦਫਤਰ, ਪਾਰਲੀਮੈਂਟ ਸੁਕੇਅਰ ਸਮੇਤ ਲੰਡਨ ਦੀਆਂ ਕਈ ਥਾਵਾਂ 'ਤੇ ਲੋਕਾਂ ਨੇ ਵੱਡਾ ਮਾਰਚ ਕੱਢਿਆ ।ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇਹ ਕਾਨੂੰਨ ਘੱਟ ਗਿਣਤੀਆਂ, ਸ਼ਰਨਾਰਥੀਆਂ ਦੇ ਅਧਿਕਾਰਾਂ ਨੂੰ ਕੁਚਲਣ ਵਾਲਾ ਹੈ । ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਗ੍ਰਹਿ ਮੰਤਰੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਖੁਦ ਇੱਕ ਘੱਟ ਗਿਣਤੀਆਂ ਨਾਲ ਸਬੰਧਿਤ ਹੈ | ਨਾਗਰਿਕਤਾ ਬਿੱਲ ਨੂੰ ਲੈ ਕੇ ਲੇਬਰ ਪਾਰਟੀ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ, ਨਵੇਂ ਸੋਧ ਬਿੱਲਾਂ ਅਨੁਸਾਰ ਜੇ ਕਿਸੇ ਵਿਅਕਤੀ ਦਾ ਅਪਰਾਧਿਕ ਅਤੇ ਅੱਤਵਾਦ ਸਰਗਰਮੀਆਂ ਨਾਲ ਸਬੰਧ ਹੋਵੇ ਤਾਂ ਬਿਨਾਂ ਕਿਸੇ ਨੋਟਿਸ ਦਿੱਤੇ ਉਸ ਦੀ ਨਾਗਰਿਕਤਾ ਖ਼ਤਮ ਕੀਤੀ ਜਾ ਸਕਦੀ ਹੈ ।ਪਰ ਲੋਕਾਂ 'ਚ ਖਦਸ਼ਾ ਹੈ ਕਿ ਬਿੱਲ ਨੂੰ ਭਵਿੱਖ ਵਿਚ ਘੱਟ ਗਿਣਤੀਆਂ ਤੇ ਆਜ਼ਾਦੀ ਪਸੰਦ ਲੋਕਾਂ ਖਿਲਾਫ ਵਰਤਿਆ ਜਾਵੇਗਾ ।