ਕੀਵ 'ਚ ਜ਼ਮੀਨੀ ਲੜਾਈ ਸ਼ੁਰੂ: ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਕੀਤਾ ਭੱਜਣ ਤੋਂ ਇਨਕਾਰ

ਕੀਵ 'ਚ ਜ਼ਮੀਨੀ ਲੜਾਈ ਸ਼ੁਰੂ: ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਕੀਤਾ ਭੱਜਣ ਤੋਂ ਇਨਕਾਰ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ: ਰੂਸੀ ਸੈਨਿਕਾਂ ਨੇ ਸ਼ਨੀਵਾਰ ਤੜਕੇ ਯੂਕਰੇਨ ਦੀ ਰਾਜਧਾਨੀ ਵੱਲ ਧਾਵਾ ਬੋਲ ਦਿੱਤਾ ਅਤੇ ਜ਼ਮੀਨੀ ਲੜਾਈ ਸ਼ੁਰੂ ਹੋ ਗਈ । ਕੀਵ ਵਿੱਚ ਸ਼ਹਿਰ ਦੇ ਅਧਿਕਾਰੀਆਂ ਨੇ ਵਸਨੀਕਾਂ ਨੂੰ ਪਨਾਹ ਲੈਣ, ਖਿੜਕੀਆਂ ਤੋਂ ਦੂਰ ਰਹਿਣ ਅਤੇ ਉੱਡਦੇ ਮਲਬੇ ਜਾਂ ਗੋਲੀਆਂ ਤੋਂ ਬਚਣ ਲਈ ਸਾਵਧਾਨੀ ਵਰਤਣ ਦੀ ਅਪੀਲ ਕੀਤੀ।

ਦੂਜੇ ਪਾਸੇ ਯੂਕਰੇਨ ਦੀਆਂ ਫੌਜਾਂ ਰਾਜਧਾਨੀ ਕੀਵ ਦੇ ਬਾਹਰੀ ਹਿੱਸੇ 'ਤੇ ਰੂਸੀਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਅਮਰੀਕਾ ਨੇ ਰਾਸ਼ਟਰਪਤੀ ਪੁਤਿਨ ਅਤੇ ਵਿਦੇਸ਼ ਮੰਤਰੀ ਲਾਵਰੋਵ ਸਮੇਤ ਕਈ ਰੂਸੀ ਵਪਾਰਕ ਸੰਸਥਾਵਾਂ ਅਤੇ ਵਿਅਕਤੀਆਂ 'ਤੇ ਪਾਬੰਦੀਆਂ ਦਾ ਐਲਾਨ ਕੀਤਾ ਹੈ। ਯੂਕਰੇਨ ਵਿੱਚ ਭਾਰਤੀਆਂ ਨੂੰ ਹੰਗਰੀ, ਬੁਡਾਪੇਸਟ ਅਤੇ ਰੋਮਾਨੀਆ ਰਾਹੀਂ ਵਾਪਸ ਲਿਆਂਦਾ ਜਾ ਰਿਹਾ ਹੈ ।

 

ਟਾਈਮਜ਼ ਆਫ ਇੰਡੀਆ ਅਨੁਸਾਰ, ਯੂਕਰੇਨ ਦੇ ਰਾਸ਼ਟਰਪਤੀ ਨੇ ਦੇਸ਼ ਛੱਡਣ ਤੋਂ ਇਨਕਾਰ ਕਰ ਦਿਤਾ। ਓਹਨਾ ਨੇ ਸੋਸ਼ਲ ਮੀਡੀਆ ਤੇ ਟਵੀਟ ਕਰਦੇ ਕਿਹਾ, "ਕੂਟਨੀਤਕ ਫਰੰਟਲਾਈਨ 'ਤੇ ਗੱਲਬਾਤ ਲਈ ਇਕ ਨਵਾਂ ਦਿਨ ਸ਼ੁਰੂ ਹੋਇਆ।ਸਾਡੇ ਭਾਈਵਾਲਾਂ ਤੋਂ ਹਥਿਆਰ ਅਤੇ ਸਾਜ਼ੋ-ਸਾਮਾਨ ਯੂਕਰੇਨ ਦੇ ਰਸਤੇ 'ਤੇ ਹਨ ਜਿੱਥੇ ਜੰਗ ਵਿਰੋਧੀ ਗੱਠਜੋੜ ਕੰਮ ਕਰ ਰਿਹਾ ਹੈ! ਇਨ੍ਹਾਂ ਹਾਲਾਤਾਂ ਨੂੰ ਦੇਖਦੇ ਹੋਏ ਕਿਆਸ ਲਾਇਆ ਜਾ ਸਕਦਾ ਹੈ ਕਿ ਯੁੱਧ ਖ਼ਤਮ ਹੋਣ ਦੀ ਦਿਸ਼ਾ ਵੱਲ ਵੱਧ ਰਿਹਾ ਹੈ।