ਪਿ੍ੰਸ ਵਿਲੀਅਮ ਤੇ ਹੈਰੀ 'ਤੇ ਬਣੀ ਦਸਤਾਵੇਜ਼ੀ ਫ਼ਿਲਮ ਤੋਂ ਮਹਾਰਾਣੀ ਖ਼ਫ਼ਾ

ਪਿ੍ੰਸ ਵਿਲੀਅਮ ਤੇ ਹੈਰੀ 'ਤੇ ਬਣੀ ਦਸਤਾਵੇਜ਼ੀ ਫ਼ਿਲਮ ਤੋਂ ਮਹਾਰਾਣੀ ਖ਼ਫ਼ਾ

ਅੰਮ੍ਰਿਤਸਰ ਟਾਈਮਜ਼

ਲੰਡਨ,  (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆਂ ਦੀ ਮਹਾਰਾਣੀ ਐਲਿਜ਼ਾਬੈੱਥ ਨੇ ਬੀ.ਬੀ.ਸੀ. ਵਲੋਂ ਪਿ੍ੰਸ ਵਿਲੀਅਮ ਅਤੇ ਹੈਰੀ ਦੇ ਸੰਬੰਧਾਂ ਬਾਰੇ ਪ੍ਰਸਤਾਰਿਤ ਨਵੀਂ ਦਸਤਾਵੇਜ਼ੀ ਫ਼ਿਲਮ 'ਤੇ ਨਾਰਾਜ਼ਗੀ ਪ੍ਰਗਟ ਕੀਤੀ ਹੈ | ਭਾਰਤੀ ਮੂਲ ਦੇ ਪੱਤਰਕਾਰ ਅਨਮੋਲ ਰਾਜਨ ਦੁਆਰਾ ਪੇਸ਼ ਉਕਤ ਫ਼ਿਲਮ 'ਚ ਵਿਲੀਅਮ ਅਤੇ ਹੈਰੀ ਦੇ ਮੱਤਭੇਦਾਂ ਬਾਰੇ ਹੈ, ਜੋ 'ਦ ਪਿ੍ੰਸੇਸ ਐਂਡ ਦਾ ਪ੍ਰੈੱਸ' ਸਿਰਲੇਖ ਵਾਲੀ ਦੋ ਹਿੱਸਿਆਂ ਵਿਚ ਪ੍ਰਦਰਸ਼ਿਤ ਹੋ ਰਹੀ ਹੈ | ਇਹ ਫ਼ਿਲਮ ਪਰਦੇ ਦੇ ਪਿੱਛੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਵਾਲੇ ਸ਼ਾਹੀ ਸਰੋਤਾਂ ਵੱਲ ਸੰਕੇਤ ਕਰਦੀ ਹੈ | ਸ਼ਾਹੀ ਪ੍ਰੀਵਾਰ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ 'ਇਕ ਸਿਹਤਮੰਦ ਲੋਕਤੰਤਰ ਲਈ ਇਕ ਆਜ਼ਾਦ, ਜ਼ਿੰਮੇਵਾਰ ਅਤੇ ਖੁੱਲ੍ਹੀ ਪ੍ਰੈਸ ਬਹੁਤ ਜ਼ਰੂਰੀ ਹੈ' ਪਰ ਇਹ ਨਿਰਾਸ਼ਾਜਨਕ ਹੈ ਇਸ ਦੇ ਨਾਲ ਹੀ ਸ਼ਾਹੀ ਪ੍ਰੀਵਾਰ ਨੇ ਭਵਿੱਖ 'ਚ ਬੀ.ਬੀ. ਸੀ. ਦਾ ਬਾਈਕਾਟ ਕਰਨ ਦੀ ਵੀ ਧਮਕੀ ਦਿੱਤੀ ਹੈ |