ਇੰਡੋ- ਕੈਨੇਡੀਅਨ ਸਿੱਖ ਤੇ ਸਿਆਸਤ

ਇੰਡੋ- ਕੈਨੇਡੀਅਨ ਸਿੱਖ ਤੇ ਸਿਆਸਤ

18 ਸਤੰਬਰ ਨੂੰ, ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਾਊਸ ਆਫ ਕਾਮਨਜ਼ ਵਿੱਚ ਘੋਸ਼ਣਾ ਕਰਦੇ ਹੋਏ...

ਭਾਰਤ ਸਰਕਾਰ ਦੇ ਏਜੰਟਾਂ 'ਤੇ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ, ਜਿਸ ਨੂੰ  ਗੁਰੂ ਨਾਨਕ ਸਿੱਖ ਗੁਰਦੁਆਰੇ ਸਰੀ, ਬੀ.ਸੀ. ਦੇ ਬਾਹਰ 18 ਜੂਨ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ, ਉਸ ਨੂੰ ਮਾਰਨ ਵਿੱਚ ਮਦਦ ਕਰਨ ਦਾ ਦੋਸ਼ ਲਗਾਇਆ ਸੀ ਨਾਲ ਹੀ ਉਨਹਾਂ ਨੇ ਇਹ ਵੀ ਕਿਹ ਦਿੱਤਾ ਕਿ ਇਸ ‘ਚ ਭਾਰਤ ਸਰਕਾਰ ਦੇ ਏਜੰਟ ਸ਼ਾਮਲ ਸਨ।" ਟਰੂਡੋ ਨੇ ਅੱਗੇ ਕਿਹਾ ਕਿ ਦੋਸ਼ਾਂ ਨੂੰ ਜਨਤਕ ਕਰਨ ਦਾ ਫੈਸਲਾ “ਹਲਕੇ ਨਾਲ ਨਹੀਂ ਕੀਤਾ ਗਿਆ” ਸੀ। ਉਨ੍ਹਾਂ ਨੇ 9-10 ਸਤੰਬਰ ਨੂੰ ਭਾਰਤ ਵਿਚ ਹੋਈ ਜੀ-20 ਮੀਟਿੰਗ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਇਹ ਮੁੱਦਾ ਉਠਾਇਆ ਸੀ। ਉਨ੍ਹਾਂ ਦੱਸਿਆ ਕਿ ਉਹ ਕੈਨੇਡਾ ਸਰਕਾਰ ਨੂੰ ਮਿਲੀ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਅਜਿਹੇ ਦੋਸ਼ ਲਗਾ ਰਹੇ ਹਨ।  ਟਰੂਡੋ ਨੇ ਵਾਰ-ਵਾਰ ਭਾਰਤ ਨੂੰ ਜਾਂਚ ਵਿੱਚ ਸਹਿਯੋਗ ਕਰਨ ਲਈ ਕਿਹਾ, ਇਹ ਕਹਿੰਦੇ ਹੋਏ ਕਿ ਨਵੀਂ ਦਿੱਲੀ ਨੂੰ " ਇਸ ਕਤਲ ਦੀ ਅਸਲ ਸੱਚਾਈ ਨੂੰ ਖੋਜਣ ਅਤੇ ਉਜਾਗਰ ਕਰਨ ਲਈ ਓਟਾਵਾ ਨਾਲ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਦੀ ਸਰਕਾਰ ਦੀ  ਪਹਿਲੀ ਤਰਜ਼ੀਹ ਆਪਣੇ ਨਾਗਰਿਕਾਂ ਦੀ ਰੱਖਿਆ ਕਰਨਾ ਅਤੇ ਕਾਨੂੰਨ ਦੇ ਰਾਜ ਨੂੰ ਬਰਕਰਾਰ ਰੱਖਣਾ ਹੈ।  

ਹਾਲਾਂਕਿ ਟਰੂਡੋ ਨੇ ਆਪਣੇ ਦਾਅਵੇ ਲਈ ਸਬੂਤ ਮੁਹੱਈਆ ਨਹੀਂ ਕਰਵਾਏ ਸਨ, ਪਰ ਉਹ ਕੈਨੇਡੀਅਨ ਪਾਰਲੀਮੈਂਟ ਦੀ ਰਸਮੀ ਵਿਵਸਥਾ ਵਿੱਚ ਅਜਿਹਾ ਨਹੀਂ ਕਰਨਗੇ, ਜਦੋਂ ਤੱਕ ਉਸ ਕੋਲ ਇਸ ਨੂੰ ਸੱਚ ਮੰਨਣ ਦਾ ਪੱਕਾ ਆਧਾਰ ਨਾ ਹੋਵੇ। ਖੁਫਿਆ ਜਾਣਕਾਰੀ ਤੋਂ ਇਹ ਸਾਹਮਣੇ ਆਇਆ ਹੈ ਕਿ ਅਮਰੀਕਾ, ਯੂ.ਕੇ., ਕੈਨੇਡਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਫਾਈਵ ਆਈਜ਼ (Five Eyes) ਖੁਫੀਆ-ਸ਼ੇਅਰਿੰਗ ਨੈੱਟਵਰਕ ਨੇ ਓਟਾਵਾ ਨੂੰ ਕਥਿਤ ਤੌਰ 'ਤੇ ਕੈਨੇਡਾ ਵਿੱਚ ਭਾਰਤੀ ਅਧਿਕਾਰੀਆਂ ਅਤੇ ਡਿਪਲੋਮੈਟਾਂ ਦੀ ਮਿਲੀਭੁਗਤ ਵੱਲ ਇਸ਼ਾਰਾ ਕਰਨ ਵਾਲੀ ਅਪਰਾਧਕ ਜਾਣਕਾਰੀ ਦਿਤੀ ਹੈ।ਅਜਿਹੇ ਸਮੇਂ ਸ਼ੋਸ਼ਲ ਮੀਡੀਆ ਦੇ ਨਾਲ ਨਾਲ ਪਰਿੰਟ ਮੀਡੀਆ ਵੀ ਸਿੱਖਾਂ ਨੂੰ ਲੈ ਕੇ ਤੇ ਖਲਿਸਤਾਨ ਬਾਰੇ ਆਪਣੇ ਆਪਣੇ ਵੀਚਾਰਾਂ ਨੂੰ ਤੜਕੇ ਲਾ ਕੇ ਆਮ ਲੋਕਾਂ ਵਿਚ ਪਰੋਸ ਰਹੇ ਹਨ। 

ਇਸ ਵਿਸ਼ੇ ਨੂੰ ਲੈ ਕੇ ਸਿੱਖਾਂ ਦੇ ਨਾਗਰੀਕ ਅਧਿਕਾਰਾਂ ਦੀ ਰੱਖਿਆ ਕਰਨ ਵਾਲੀਆਂ ਸਿੱਖ ਸੰਸਥਾਵਾਂ ਤੇ ਦੁਨੀਆਂ ਭਰ ਵਿਚ ਚੱਲਣ ਵਾਲੇ  ਪ੍ਰਮੁੱਖ ਮੀਡੀਆ ਦੀ ਰਾਏ ‘ਤੇ ਗੱਲ ਕਰਾਂਗੇ। ਸਭ ਤੋਂ ਪਹਿਲਾ…ਸਿੱਖ ਕੁਲੀਸ਼ਨ ਦੀ ਗੱਲ ਕਰਾਂਗੇ ਜੋ ਇੱਕ ਭਾਈਚਾਰਾ ਅਧਾਰਤ ਸੰਸਥਾ ਹੈ ਤੇ ਸਾਰੇ ਲੋਕਾਂ ਲਈ ਨਾਗਰਿਕ ਅਤੇ ਮਨੁੱਖੀ ਅਧਿਕਾਰਾਂ ਦੀ ਪ੍ਰਾਪਤੀ ਲਈ ਕੰਮ ਕਰਦੀ ਹੈ, ਭਾਰਤ ਤੇ ਕਨੈਡਾ ਦੇ ਆਪਸੀ ਸੰਬੰਧਾ ਵਿਚ ਮਚੀ ਤਰਖਲੀ ਨੂੰ ਦੇਖਦੇ ਹੋਏ ਸਿੱਖ ਕੁਲੀਸ਼ਨ ਨੇ ਇਕ ਰਿਪੋਰਟ ਪੇਸ਼ ਕਰਦੇ ਕਿਹਾ ਕਿ, ਭਾਰਤ ਵਿੱਚ ਅਤੇ ਸਮੁੱਚੇ ਡਾਇਸਪੋਰਾ ਵਿੱਚ ਸਿੱਖਾਂ ਦੇ ਇੱਕ ਸਿੱਖ ਰਾਸ਼ਟਰ-ਰਾਜ ਬਾਰੇ ਇੱਕ ਵਿਸ਼ਾਲ ਵਰਗ ਦੇ ਵਿਚਾਰ ਹਨ, ਅਤੇ ਸਿੱਖ ਕੁਲੀਸ਼ਨ ਇਸ ਮੁੱਦੇ 'ਤੇ ਸਾਰੇ ਸਿੱਖਾਂ ਲਈ ਬੋਲਣਾ ਨਹੀਂ ਮੰਨਦੀ ਕਿਉਂਕਿ ਸਾਡਾ ਸੰਗਠਨਾਤਮਕ ਮਿਸ਼ਨ ਸੰਯੁਕਤ ਰਾਜ ਅਮਰੀਕਾ ਵਿੱਚ ਸਿੱਖਾਂ ਦੇ ਨਾਗਰਿਕ ਅਧਿਕਾਰਾਂ ਦੀ ਰੱਖਿਆ 'ਤੇ ਕੇਂਦ੍ਰਿਤ ਰਹਿੰਦਾ ਹੈ; ਸਾਡਾ ਇਹ ਵਿਸ਼ਵਾਸ ਹੈ ਕਿ ਸਾਰੇ ਵਿਅਕਤੀਆਂ ਨੂੰ ਆਪਣੇ ਵਿਸ਼ਵਾਸਾਂ ਦੀ ਸ਼ਾਂਤੀ ਨਾਲ ਵਕਾਲਤ ਕਰਨ ਦਾ ਮੌਲਿਕ ਅਧਿਕਾਰ ਹੈ। ਓਹਨਾਂ ਅੱਗੇ ਕਿਹਾ ਕਿ,ਅਸੀਂ ਅੰਤਰਰਾਸ਼ਟਰੀ ਮੁੱਦਿਆਂ 'ਤੇ ਉਦੋਂ ਬੋਲਦੇ ਹਾਂ ਜਦੋਂ ਉਹ ਸਿੱਧੇ ਤਰੀਕੇ ਨਾਲ ਸਿੱਖ ਨਾਗਰਿਕ ਅਧਿਕਾਰਾਂ ਨਾਲ ਸੰਬੰਧਿਤ ਹੁੰਦੇ ਹਨ (ਜਿਵੇਂ ਕਿ ਯੂ.ਐੱਸ. ਕਿਸਾਨਾਂ ਦਾ ਵਿਰੋਧ, ਬਲੈਕਆਊਟ ਅਤੇ ਪੰਜਾਬ ਵਿੱਚ ਹੋਰ ਦਮਨਕਾਰੀ ਉਪਾਅ, ਜਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਲੀਆ ਰਾਜ ਫੇਰੀ ਦੇ ਆਲੇ-ਦੁਆਲੇ ਸਾਡੀ ਵਕਾਲਤ ਦਾ ਕੰਮ। 

​​​​ਸਿੱਖ ਕੁਲੀਸ਼ਨ ਸੰਯੁਕਤ ਰਾਜ ਵਿੱਚ ਸ਼ਾਂਤਮਈ, ਕਾਨੂੰਨ ਦੀ ਪਾਲਣਾ ਕਰਨ ਵਾਲੇ ਸਿੱਖਾਂ ਨੂੰ ਰਾਜਨੀਤਿਕ ਵਿਚਾਰਾਂ ਦੇ ਅਧਾਰ 'ਤੇ ਨੁਕਸਾਨ ਪਹੁੰਚਾਉਣ ਜਾਂ ਮਾਰਨ ਦੀਆਂ ਅਜਿਹੀਆਂ ਕੋਸ਼ਿਸ਼ਾਂ ਦੀ ਸੰਭਾਵਨਾ ਬਾਰੇ ਗੰਭੀਰ ਚਿੰਤਤ ਹੈ ,ਸਾਡਾ ਭਾਈਚਾਰਾ ਇਹ ਵੀ ਚੰਗੀ ਤਰ੍ਹਾਂ ਜਾਣਦਾ ਹੈ ਕਿ ਹਿੰਸਾ ਅਤੇ ਜ਼ੁਲਮ ਲਾਪਰਵਾਹੀ, ਭੜਕਾਊ ਬਿਆਨਬਾਜ਼ੀ ਤੋਂ ਕਿਵੇਂ ਆ ਸਕਦੇ ਹਨ ਜੋ ਪਹਿਲਾਂ ਹੀ ਹਾਸ਼ੀਏ 'ਤੇ ਰਹਿ ਗਏ ਸਮੂਹਾਂ ਨੂੰ "ਅੱਤਵਾਦੀ" ਵਰਗੇ ਵਿਆਪਕ ਨਾਵਾਂ ਨਾਲ ਸੰਬੋਧਿਤ ਕਰਦੇ ਹਨ, ਸਾਡਾ ਮੰਨਣਾ ਹੈ ਕਿ ਵਧ ਰਹੇ ਹਿੰਦੂਤਵ, ਜਾਂ ਨਫ਼ਰਤ ਭਰੇ ਹਿੰਦੂ ਰਾਸ਼ਟਰਵਾਦ, ਅਮਰੀਕਨ ਸਿੱਖਾਂ ਬਾਰੇ ਅਜਿਹੀ ਧਾਰਨਾ ਨੂੰ ਅੱਗੇ ਵਧਾ ਰਿਹਾ ਹੈ। ਇਸ ਲਈ ਅਸੀਂ ਇਹਨਾਂ ਚਿੰਤਾਵਾਂ ਦੇ ਆਲੇ-ਦੁਆਲੇ ਅਮਰੀਕੀ ਸਰਕਾਰ ਨੂੰ ਸ਼ਾਮਲ ਕਰਨ ਲਈ ਕਈ ਕਦਮ ਚੁੱਕੇ ਰਹੇ ਹਾਂ, ਅਸੀਂ ਰਾਸ਼ਟਰਪਤੀ ਬਿਡੇਨ ਨੂੰ ਇੱਕ ਪੱਤਰ ਭੇਜਿਆ ਹੈ ਜਿਸ ਵਿੱਚ ਉਨ੍ਹਾਂ ਦੇ ਪ੍ਰਸ਼ਾਸਨ ਨੂੰ  ਅਮਰੀਕਨ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਾਰਵਾਈ ਕਰਨ, ਅਤੇ ਭਾਰਤ ਸਰਕਾਰ ਨਾਲ ਇਸ ਮੁਦੇ ਉਤੇ ਗੰਭੀਰ ਗੱਲਬਾਤ ਕਰਨ ਲਈ ਕਿਹਾ ਗਿਆ ਹੈ;ਅਸੀਂ ਸਿੱਖ ਇਤਿਹਾਸ, ਨਾਗਰਿਕ ਅਧਿਕਾਰਾਂ ਅਤੇ ਸੁਰੱਖਿਆ ਸੰਬੰਧੀ ਚਿੰਤਾਵਾਂ ਬਾਰੇ ਰਸਮੀ ਮੀਟਿੰਗਾਂ ਦੀ ਸਹੂਲਤ ਲਈ ਬਿਡੇਨ ਪ੍ਰਸ਼ਾਸਨ ਦੇ ਅੰਦਰ ਖਾਸ ਏਜੰਸੀਆਂ ਨੂੰ ਸ਼ਾਮਲ ਕਰ ਰਹੇ ਹਾਂ; ਅਸੀਂ ਕੈਨੇਡਾ ਵਿੱਚ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਵਿੱਚ ਆਪਣੇ ਲੰਬੇ ਸਮੇਂ ਦੇ ਭਾਈਵਾਲਾਂ ਦੇ ਵੀ ਧੰਨਵਾਦੀ ਹਾਂ ਜੋ ਚੱਲ ਰਹੀ ਅੰਤਰਰਾਸ਼ਟਰੀ ਗੱਲਬਾਤ ਵਿੱਚ ਸਭ ਤੋਂ ਅੱਗੇ ਰਹਿੰਦੇ ਹਨ। ਅੰਤ ਵਿੱਚ, ਅਸੀਂ ਸਹਿਯੋਗੀ ਹਿੰਦੂ ਸੰਗਠਨਾਂ ਅਤੇ ਭਾਈਚਾਰੇ ਦੇ ਨੇਤਾਵਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਸਾਡੀ ਸੁਰੱਖਿਆ ਬਾਰੇ ਸਿੱਖ ਭਾਈਚਾਰੇ ਦੁਆਰਾ ਪ੍ਰਗਟਾਈਆਂ ਗਈਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਅਸੀਂ ਸਾਰੇ ਸਿੱਖਾਂ ਦੇ ਰਾਜਨੀਤਿਕ ਵਿਚਾਰਾਂ ਦੀ ਪਰਵਾਹ ਕੀਤੇ ਬਿਨਾਂ, ਉਹਨਾਂ ਦੇ ਨਾਗਰਿਕ ਅਧਿਕਾਰਾਂ ਲਈ ਲੜਨ ਲਈ ਵਚਨਬੱਧ ਰਹਿੰਦੇ ਹਾਂ, ਅਤੇ ਸੰਗਤ ਦੀ ਤਰਫੋਂ ਕੀਤੇ ਜਾਣ ਵਾਲੇ ਕਾਨੂੰਨੀ, ਵਕਾਲਤ, ਭਾਈਚਾਰਕ ਵਿਕਾਸ, ਸਿੱਖਿਆ, ਅਤੇ ਮੀਡੀਆ ਕਾਰਜਾਂ ਦੀ ਵਿਆਪਕ ਕਿਸਮ 'ਤੇ ਕੇਂਦ੍ਰਿਤ ਰਹਿੰਦੇ ਹਾਂ।

ਦੂਜੀ ਰਿਪੋਰਟ ਮਿੰਟ ਵੱਲੋਂ ਜਾਰੀ ਕੀਤੀ ਗਈ ਹੈ ਜਿਸ ਵਿਚ ਸਿੱਧੇ ਤੋਰ ਉਤੇ ਹਰਦੀਪ ਸਿੰਘ ਨਿਝਰ ਨੂੰ ਭਾਰਤ ‘ਚ ਅੱਤਵਾਦੀ ਗਤੀਵਿਧੀਆਂ ਫੈਲਾਉਣ ਲਈ ਜਿੰਮੇਵਾਰ ਠਹਰਾਇਆ ਹੈ ਉਨਹਾਂ ਨੇ ਲਿਖਿਆ ਕਿ ਕੈਨੇਡਾ 'ਚ ਖਾਲਿਸਤਾਨੀ ਦਹਿਸ਼ਤ: ਨਿੱਝਰ ਨੇ ਖਾਲਿਸਤਾਨੀਆਂ ਨੂੰ ਕਿਵੇਂ ਬਣਾਇਆ ਹਥਿਆਰ ਬੰਦ ਬਣਾਇਆ, ਟਰੂਡੋ ਨੇ ਦੇਖਿਆ ਕੁਝ ਹੋਰ, ਮਿੰਟ ਵਿਚ ਕਿਹਾ ਗਿਆ ਕਿ ਭਾਰਤੀ ਖੁਫੀਆ ਏਜੰਸੀਆਂ ਦੁਆਰਾ ਪੇਸ਼ ਕੀਤੇ ਗਏ ਡੋਜ਼ੀਅਰ ਵਿੱਚ ਕੈਨੇਡਾ ਵਿੱਚ ਚੱਲ ਰਹੇ ਖਾਲਿਸਤਾਨੀ ਅੱਤਵਾਦੀ ਨੈਟਵਰਕ ਦੇ ਦਿਲਚਸਪ ਵੇਰਵੇ ਹਨ ਅਤੇ ਇਹ ਖੁਲਾਸਾ ਕਰਦਾ ਹੈ ਕਿ ਕਿਸ ਤਰ੍ਹਾਂ ਵਿਦੇਸ਼ਾਂ ਵਿੱਚ ਪ੍ਰਮੁੱਖ ਖਾਲਿਸਤਾਨੀ ਤੱਤਾਂ ਅਤੇ ਸੰਗਠਨਾਂ ਨਾਲ ਸਬੰਧ ਰੱਖਣ ਵਾਲੇ ਵਿਅਕਤੀਆਂ ਨੂੰ ਭਾਰਤ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਕੱਟੜਪੰਥੀ ਬਣਾਇਆ ਗਿਆ ਹੈ।

ਮਿੰਟ ਦੀ ਹੀ ਇਕ ਹੋਰ ਰਿਪੋਰਟ ‘ਚ ਕਿਹਾ ਗਿਆ ਕਿ ਇੰਡੀਅਨ ਇੰਟੇਲ ਦਾ ਕਹਿਣਾ ਹੈ ਕਿ ਹਰਦੀਪ ਸਿੰਘ ਨਿੱਝਰ ਇੱਕ ਕਾਤਲ ਸੀ, ਨਾ ਕਿ ਧਾਰਮਿਕ ਮੁਖੀ, ਇਸੇ ਰਿਪੋਰਟ ਵਿਚ ਕਿਹਾ ਆ ਕਿ ਡੋਜ਼ੀਅਰ ਦੇ ਅਨੁਸਾਰ ,ਕੈਨੇਡਾ ਵਿੱਚ KTF ਦਾ ਚਾਰਜ ਸੰਭਾਲਣ ਤੋਂ ਬਾਅਦ, ਨਿੱਝਰ KTF ਮੋਡੀਊਲ ਮੈਂਬਰਾਂ ਨੂੰ ਸਪੌਟ ਕਰਨ, ਨੈੱਟਵਰਕਿੰਗ, ਸਿਖਲਾਈ, ਫੰਡਿੰਗ ਅਤੇ ਸੰਚਾਲਨ ਕਰਨ ਵਿੱਚ ਸਰਗਰਮੀ ਨਾਲ ਸ਼ਾਮਲ ਸੀ, ਜਿਸ ਵਿੱਚ ਉਸ ਦੀਆਂ ਗਤੀਵਿਧੀਆਂ ਦੀ ਸੂਚੀ ਹੈ।

 ਦਾ ਪ੍ਰਿੰਟ ਨੇ ਤਾਂ ਭਾਰਤ ਵਿਚ ਖਲਿਸਤਾਨ ਨੂੰ ਮੁੱਢ ਤੋਂ ਹੀ ਖਤਮ ਕਰ ਦਿੱਤਾ, ਉਨ੍ਹਾਂ ਨੇ ਆਪਣੀ ਰਿਪੋਰਟ ‘ਚ ਕਿਹਾ ਕਿ ਸਿੱਖ ਭਾਰਤ ਨੂੰ ਹੀ ਪਿਆਰ ਕਰਦੇ ਹਨ, ਭਾਰਤ ‘ਚ ਖਾਲਿਸਤਾਨ ਲਹਿਰ, ਸੁਪਨਾ, ਵਿਚਾਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਬਰੈਂਪਟਨ, ਕੈਨੇਡਾ ਵਿੱਚ ਜੋ ਵਾਪਰਦਾ ਹੈ, ਉਹ ਕੈਨੇਡੀਅਨਾਂ ਲਈ ਇੱਕ ਸਮੱਸਿਆ ਹੈ। ਭਾਰਤ ਦੇ ਸਿੱਖ ਆਪਣੇ ਦੇਸ਼ ਬਾਰੇ ਕਿਵੇਂ ਮਹਿਸੂਸ ਕਰਦੇ ਹਨ? ਇਸ ਨੂੰ ਜਾਨਣ ਲਈ 2021 ਪਿਊ ਰਿਸਰਚ ਸੈਂਟਰ ਦੇ ਸਰਵੇਖਣ ਦੇ ਅੰਕੜਿਆਂ ਦੀ ਜਾਂਚ ਕਰੋ, ਜਿਸ ਵਿੱਚ ਪਾਇਆ ਗਿਆ ਕਿ ਭਾਰਤ ਵਿੱਚ 95 ਪ੍ਰਤੀਸ਼ਤ ਸਿੱਖ ਭਾਰਤੀ ਹੋਣ 'ਤੇ "ਬਹੁਤ ਮਾਣ" ਕਰਦੇ ਹਨ। The Gurdeian  ਦੀ ਆਬਜ਼ਰਵਰ ਸੰਪਾਦਕੀ ਹਰਦੀਪ ਸਿੰਘ ਨਿੱਝਰ ਦੇ ਕਤਲ 'ਤੇ ਸੀ ਜਿਸ ਵਿਚ ਉਨਹਾਂ ਦਾ ਵਿਸ਼ਾ ਨਰਿੰਦਰ ਮੋਦੀ ਦਾ ਹੰਕਾਰ ਗਲਤ ਹੈ ‘ਤੇ ਅਧਾਰਿਤ ਸੀ,ਇਸ ਸੰਪਾਦਕੀ ‘ਚ ਉਨ੍ਹਾਂ ਨੇ ਕਿਹਾ ਕਿ ਕੈਨੇਡੀਅਨ ਸਿੱਖ ਹਰਦੀਪ ਸਿੰਘ ਨਿੱਝਰ ਦੀ ਮੌਤ 'ਤੇ ਚਿੰਤਾਵਾਂ ਨੂੰ ਖਾਰਜ ਕਰਦਿਆਂ, ਭਾਰਤ ਦੇ ਪ੍ਰਧਾਨ ਮੰਤਰੀ ਨੇ ਲੋਕਤੰਤਰ ਪ੍ਰਤੀ ਆਪਣੀ ਵਚਨਬੱਧਤਾ 'ਤੇ ਹੋਰ ਸਵਾਲ ਖੜ੍ਹੇ ਕੀਤੇ। ਉਨ੍ਹਾਂ ਨੇ ਕਿਹਾ ਕਿ ਮੋਦੀ ਨਾਲੋਂ ਘੱਟ ਹੰਕਾਰੀ, ਤੇਜ਼ ਸੋਚ ਵਾਲੀ ਸ਼ਖਸੀਅਤ ਨੇ ਵੀ ਸਮਝ ਲਿਆ ਹੋਵੇਗਾ ਕਿ ਨਿੱਝਰ ਦੇ ਕਤਲ ਨੇ, ਆਪਣੇ ਆਪ ਵਿੱਚ ਭਿਆਨਕ, ਰਾਜ ਦੇ ਮਹੱਤਵਪੂਰਨ ਮਾਮਲੇ ਉਠਾਏ ਜਿਨ੍ਹਾਂ ਨੂੰ ਟਰੂਡੋ ਨਜ਼ਰਅੰਦਾਜ਼ ਨਹੀਂ ਕਰ ਸਕਦੇ ਸਨ। ਟਰੂਡੋ ਨੇ ਕਿਹਾ, "ਕੈਨੇਡੀਅਨ ਧਰਤੀ 'ਤੇ ਕੈਨੇਡੀਅਨ ਨਾਗਰਿਕ ਦੀ ਹੱਤਿਆ ਵਿੱਚ ਵਿਦੇਸ਼ੀ ਸਰਕਾਰ ਦੀ ਕੋਈ ਵੀ ਸ਼ਮੂਲੀਅਤ ਸਾਡੀ ਪ੍ਰਭੂਸੱਤਾ ਦੀ ਅਸਵੀਕਾਰਨਯੋਗ ਉਲੰਘਣਾ ਹੈ। ਯੂਐਸ ਅਤੇ ਯੂਕੇ ਸਰਕਾਰਾਂ ਦੁਆਰਾ ਚਿੰਤਾ ਦੇ ਜਨਤਕ ਪ੍ਰਗਟਾਵੇ ਦਾ ਨਿੱਜੀ ਤੌਰ 'ਤੇ ਪਾਲਣ ਕੀਤਾ ਗਿਆ ਜਦੋਂ ਜੋ ਬਿਡੇਨ ਅਤੇ ਹੋਰ ਪੱਛਮੀ ਨੇਤਾਵਾਂ ਨੇ ਦਿੱਲੀ ਵਿੱਚ ਹਾਲ ਹੀ ਵਿੱਚ ਹੋਏ ਜੀ20 ਸੰਮੇਲਨ ਵਿੱਚ ਮੋਦੀ ਨਾਲ ਮੁਲਾਕਾਤ ਕੀਤੀ। ਇਸ ਨਾਲ ਵੀ ਮੋਦੀ ਨੂੰ ਇਹ ਯਕੀਨ ਦਿਵਾਉਣਾ ਚਾਹੀਦਾ ਸੀ ਕਿ ਮਾਮਲੇ ਦੀ ਸੱਚਾਈ ਜੋ ਵੀ ਹੋਵੇ, ਪਰ ਫੇਰ ਵੀ ਉਸ ਨੂੰ ਨੁਕਸਾਨਦੇਹ ਕੂਟਨੀਤਕ ਵਿਵਾਦ ਦਾ ਸਾਹਮਣਾ ਕਰਨਾ ਪਿਆ। ਬੇਸਮਝੀ ਨਾਲ, ਉਸਨੇ ਇੱਕ ਕੈਨੇਡੀਅਨ ਡਿਪਲੋਮੈਟ ਨੂੰ ਕੱਢ ਦਿੱਤਾ ਅਤੇ ਵੀਜ਼ਾ ਸੇਵਾਵਾਂ ਅਤੇ ਵਪਾਰਕ ਗੱਲਬਾਤ ਨੂੰ ਮੁਅੱਤਲ ਕਰ ਦਿੱਤਾ। ਇਸ ਸਮੇਂ, ਇਹ ਅਸਪਸ਼ਟ ਹੈ ਕਿ ਧਰਮੀ ਗੁੱਸਾ ਕਿੱਥੇ ਖਤਮ ਹੁੰਦਾ ਹੈ ਅਤੇ ਅੰਨ੍ਹੇ ਹੰਕਾਰ ਦੀ ਸ਼ੁਰੂਆਤ ਕਿੱਥੋ ਹੁੰਦੀ ਹੈ। ਜਿਵੇਂ ਕਿ ਭਾਰਤੀ ਆਲੋਚਕਾਂ ਦਾ ਕਹਿਣਾ ਹੈ ਕਿ ਟਰੂਡੋ ਨੂੰ ਘਰੇਲੂ ਸਿਆਸੀ ਪੇਚੀਦਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਨੇਡਾ ਦੀ ਵੱਡੀ ਸਿੱਖ ਘੱਟਗਿਣਤੀ ਮਹੱਤਵਪੂਰਨ ਪ੍ਰਭਾਵ ਪਾਉਂਦੀ ਹੈ। ਇਹ ਵੀ ਸੱਚ ਹੈ ਕਿ ਭਾਰਤ ਲੰਬੇ ਸਮੇਂ ਤੋਂ ਖਾਲਿਸਤਾਨ ਲਹਿਰ ਨੂੰ ਅੱਤਵਾਦ ਦੁਆਰਾ ਵੱਖਵਾਦੀ ਸ਼ਕਤੀ ਵਜੋਂ ਮੰਨਦਾ ਰਿਹਾ ਹੈ। ਫਿਰ ਵੀ ਮੋਦੀ, ਇੱਕ ਤਾਨਾਸ਼ਾਹ ਲੋਕਪ੍ਰਿਯ ਜੋ ਕਿਸੇ ਵੀ ਵਿਰੋਧੀ ਧਿਰ ਨੂੰ ਦੇਸ਼ਧ੍ਰੋਹ ਦੇ ਬਰਾਬਰ ਸਮਝਦਾ ਹੈ।

ਆਮ ਪੰਜਬੀਆਂ ਦਾ ਇਸ ਮਾਮਲੇ ਪ੍ਰਤੀ ਜੋ ਨਜਰਿਆ ਹੈ ਉਹ ਇਹ ਹੈ ਕਿ, ਭਾਰਤ ਵਿਸ਼ਵ ਪੱਧਰ 'ਤੇ ਇੱਕ ਉਭਰਦੀ ਸ਼ਕਤੀ ਹੈ । ਪਰ ਦੇਸ਼-ਵਿਦੇਸ਼ ਵਿੱਚ ਮੋਦੀ ਸਰਕਾਰ ਦਾ ਵਤੀਰਾ ਜਮਹੂਰੀਅਤ ਪ੍ਰਤੀ ਉਸਦੀ ਵਚਨਬੱਧਤਾ ਅਤੇ ਭਾਈਵਾਲ ਵਜੋਂ ਭਾਰਤ ਦੀ ਭਰੋਸੇਯੋਗਤਾ ਬਾਰੇ ਸ਼ੱਕ ਪੈਦਾ ਕਰਦਾ ਹੈ। ਹਰਦੀਪ ਸਿੰਘ ਨਿੱਝਰ ਕੋਲ ਜੇਕਰ ਪ੍ਰਸਿੱਧੀ ਦਾ ਕੋਈ ਦਾਅਵਾ ਸੀ, ਤਾਂ ਉਹ ਖਾਲਿਸਤਾਨ ਦੇ ਪ੍ਰਚਾਰਕ ਵਜੋਂ ਸੀ, ਭਾਰਤੀ ਪੰਜਾਬ ਵਿੱਚ ਇੱਕ ਵਿਚਾਰਧਾਰਕ ਸਿੱਖ ਹੋਮਲੈਂਡ, ਜਿਸਦਾ ਭਾਰਤ ਸਰਕਾਰ ਦੁਆਰਾ ਸਖ਼ਤ ਵਿਰੋਧ ਕੀਤਾ ਜਾਂਦਾ ਰਿਹਾ ਹੈ। ਸਿੱਖ ਹੋਮਲੈਡ ਵਿਚ ਨਿੱਝਰ ਦੀ ਸਰਗਰਮੀ ਉਸ ਦੇ ਕਤਲ ਦਾ ਇੱਕੋ ਇੱਕ ਉਦੇਸ਼ ਪ੍ਰਦਾਨ ਕਰਦੀ ਹੈ। ਭਾਵੇਂ ਉਹ ਬਹੁਤ ਘੱਟ ਜਾਣਿਆ ਜਾਂਦਾ ਸੀ, ਪਰ ਖਾਲਿਸਤਾਨ ਨੂੰ ਲੈ ਕੇ ਨਿੱਝਰ ਦੀ ਮੌਤ ਵੀ ਇੱਕ ਸਿਆਸੀ ਹੱਤਿਆ ਹੈ । ਕਨੈਡਾ ਦੇ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਗਏ ਬਿਆਨ ਨੂੰ ਦਿੱਲੀ ਨੇ ਤੁਰੰਤ ਰੱਦ ਕਰ ਦਿੱਤਾ, ਤੇ ਇਸ ਦੋਸ਼ ਨੂੰ “ਬੇਤੁਕਾ” ਕਿਹਾ। ਪਰ, ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਾਮਲੇ ਨੂੰ ਸੱਚਮੁੱਚ ਗੰਭੀਰਤਾਂ ਨਾਲ ਲੈਦੇਂ ਅਤੇ ਕਨੈਡਾ ਨੂੰ ਇਸ ਕਤਲ ਦੀ ਤਹਿ ਤੱਕ ਜਾਣ ਦਾ ਸਹਿਯੋਗ ਦੇਂਦੇ ਤਾਂ ਇਨ੍ਹਾਂ ਦੋਨਾਂ ਦੇਸ਼ਾ ਦੇ ਆਪਸੀ ਸੰਬੰਧਾ ਵਿਚ ਖਟਾਸ ਨਾ ਪੈਦੀ ਤੇ ਨਾ ਹੀ ਪੰਜਾਬੀ ਭਾਇਚਾਰਾ ਚਿੰਤਤ ਹੁੰਦਾ ਜੋ ਕਨੈਡਾ ਜਾ ਪੰਜਾਬ ਵਿਚ ਵਸਦਾ ਹੈ। ਪਰ ਇਸ ਸਿਆਸਤੀ ਝਗੜੇਂ ਨੇ ਆਮ ਸਿੱਖਾਂ ਨੂੰ ਵੀ ਇਸ ਸੋਚ ਵਿਚ ਪਾ ਦਿੱਤਾ ਹੈ ਕਿ ਉਨਹਾਂ ਬੱਚਿਆ ਦਾ ਭਵਿੱਖ ਕਿ ਹੋਵੇਗਾ ਜੋ ਪੜ੍ਹਨ ਤੇ ਕਮਾਈ ਲਈ ਬਾਹਰ ਗਏ ਹਨ। ਵਿਸ਼ਵ ਪੱਧਰ ਉਤੇ ਜੋ ਆਰਥਿਕ ਹਾਲਾਤ ਤੇ ਰਾਜਨੈਤਿਕ ਸਵਾਰਥ ਪੈਦਾ ਹੋਏ ਹਨ ਉਹਨਾਂ ਨੇ ਆਉਣ ਵਾਲੇ ਸਮੇਂ ਵਿੱਚ ਅਣ ਸੋਚੇ ਸਵਾਲ ਆਮ ਲੋਕਾਂ ਲਈ ਖੜੇ ਕਰ ਦੇਣੇ ਹਨ, ਅੱਜ ਦਾ ਪਰਵਾਸ ਕੱਲ ਨੂੰ ਮਾਰੂ ਨੀਤੀਆਂ ਨੂੰ ਉਜਾਗਰ ਕਰ ਸਕਦਾ।

 

    ਡਾ. ਸਰਬਜੀਤ ਕੌਰ ਜੰਗ