ਵਿਸ਼ਵ ਸਿਹਤ ਸੰਗਠਨ ਨੇ  ਕਿਹਾ ਨੀਓਕੋਵ ਵਾਇਰਸ ਇਨਸਾਨਾਂ ਲਈ ਖਤਰਨਾਕ  

ਵਿਸ਼ਵ ਸਿਹਤ ਸੰਗਠਨ ਨੇ  ਕਿਹਾ ਨੀਓਕੋਵ ਵਾਇਰਸ ਇਨਸਾਨਾਂ ਲਈ ਖਤਰਨਾਕ  

 ਅੰਮ੍ਰਿਤਸਰ ਟਾਈਮਜ਼

 ਜਲੰਧਰ: ਸਾਇੰਸਦਾਨਾਂ ਅਨੁਸਾਰ, ਕੋਰੋਨਾਵਾਇਰਸ ਪਰਿਵਾਰ ਦਾ ਇੱਕ ਹੋਰ ਵਾਇਰਸ ਨਿਓਕੋਵ  ਵਾਇਰਸ ਦੱਖਣੀ ਅਫ਼ਰੀਕਾ ਦੇ ਚਮਗਿੱਦੜਾਂ ਵਿੱਚ ਪਾਇਆ ਗਿਆ ਹੈ।ਸਾਇੰਸਦਾਨਾਂ ਦਾ ਕਹਿਣਾ ਹੈ ਕਿ ਇਹ ਵਾਇਰਸ ਸਿਰਫ਼ ਜਾਨਵਰਾਂ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ।ਸਾਇੰਸਦਾਨਾਂ ਨੇ ਕਿਹਾ ਹੈ ਕਿ ਭਵਿੱਖ ਵਿੱਚ ਇਹ ਵਾਇਰਸ ਮਨੁੱਖਾਂ ਲਈ ਵੀ ਖ਼ਤਰਨਾਕ ਸਾਬਤ ਹੋ ਸਕਦਾ ਹੈ।ਕੋਰੋਨਵਾਇਰਸ ਇੱਕ ਵਾਇਰਸ ਪਰਿਵਾਰ ਹੈ ਜਿਸ ਦੇ ਮੈਂਬਰ ਆਮ ਜ਼ੁਕਾਮ ਤੋਂ ਲੈ ਕੇ ਸਾਹ ਲੈਣ ਵਿੱਚ ਗੰਭੀਰ ਸਮੱਸਿਆਵਾਂ ਦਾ ਕਾਰਨ ਬਣ ਸਕਦੇ ਹਨ।ਹਾਲਾਂਕਿ ਸਾਰਸ-ਕੋਵ-2 ਵਾਇਰਸ ਵੀ ਕੋਰੋਨਾਵਾਇਰਸ ਵਾਇਰਸ ਪਰਿਵਾਰ ਦਾ ਸੱਤਵਾਂ ਮੈਂਬਰ ਹੈ, ਜਿਸ ਬਾਰੇ ਸਾਨੂੰ ਪਤਾ ਹੈ ਕਿ ਇਹ ਮਨੁੱਖਾਂ ਨੂੰ ਬੀਮਾਰ ਕਰ ਸਕਦਾ ਹੈ। ਦਿ ਹਿੰਦੂ ਦੀ ਖ਼ਬਰ ਅਨੁਸਾਰ ਜਿਨ੍ਹਾਂ ਵਿਗਿਆਨੀਆਂ ਨੇ ਇਸਦੀ ਖੋਜ ਕੀਤੀ ਹੈ, ਉਨ੍ਹਾਂ ਵਿੱਚੋਂ ਜ਼ਿਆਦਾਤਰ ਚੀਨ ਦੀ ਵੁਹਾਨ ਯੂਨੀਵਰਸਿਟੀ ਵਿੱਚ ਕੰਮ ਕਰਦੇ ਹਨ। ਉਨ੍ਹਾਂ ਨੇ ਇਸ ਹਫਤੇ ਦੀ ਸ਼ੁਰੂਆਤ ਵਿਚ ਨਿਓਕੋਵ ਦੇ ਮਨੁੱੱਖਾਂ ਵਿੱਚ ਫੈਲਣ ਦੇ ਖ਼ਤਰਾ ਹੈ।

ਦਿ ਹਿੰਦੂ ਵਿੱਚ ਸੀਐਸੀਆਈਰ ਦੇ ਖੋਜਕਾਰਾਂ ਬਿੰਨੀ ਜੌਲੀ ਤੇ ਵਿਨੋਦ ਸਰਕਾਰੀਆ ਵੱਲੋਂ ਲਿਖੇ ਇੱਕ ਲੇਖ ਮੁਤਾਬਕ, ਨਿਓਕੋਵ ਇੱਕ ਚਮਗਿੱਦੜਾਂ ਵਿੱਚ ਮਿਲਣ ਵਾਲਾ ਵਾਇਰਸ ਹੈ। ਜੋ ਕਿ ਸਭ ਤੋਂ ਪਹਿਲਾਂ 2011 ਵਿੱਚ ਪਛਾਣਿਆ ਗਿਆ ਸੀ।ਚਮਗਿੱਦੜਾਂ ਦੀ ਜਿਸ ਪ੍ਰਜਾਤੀ ਵਿੱਚ ਇਹ ਮਿਲਿਆ ਸੀ ਉਸ ਨੂੰ ਨਿਊਰੋਮੀਸੀਆ ਕਿਹਾ ਜਾਂਦਾ ਹੈ। ਇਸੇ ਤੋਂ ਇਸ ਵਾਇਰਸ ਨੂੰ ਨਿਓਕੋਵ ਦਾ ਨਾਮ ਦਿੱਤਾ ਗਿਆ।ਇਹ ਧਿਆਨਯੋਗ ਹੈ ਕਿ ਵੈਸੇ ਇਹ ਵਾਇਰਸ ਮਨੁੱਖਾਂ ਨੂੰ ਲਾਗ ਨਹੀਂ ਲਗਾ ਸਕਦਾ ਅਤੇ ਨਾ ਹੀ ਇਸ ਦੀ ਵਜ੍ਹਾ ਨਾਲ ਅਜੇ ਤੱਕ ਕੋਈ ਮੌਤ ਰਿਕਾਰਡ ਕੀਤੀ ਗਈ ਹੈ।ਡਬਲਿਊਐੱਚਓ ਨੇ ਰੂਸ ਦੀ ਖ਼ਬਰ ਏਜੰਸੀ ਟਾਸ ਨੂੰ ਕਿਹਾ, ''ਅਧਿਐਨ 'ਚ ਦੇਖਿਆ ਗਿਆ ਕਿ ਵਾਇਰਸ ਮਨੁੱਖਾਂ ਲਈ ਖਤਰਾ ਹੋ ਸਕਦਾ ਹੈ, ਪਰ ਇਸ ਬਾਰੇ ਹੋਰ ਅਧਿਐਨ ਕਰਨ ਦੀ ਲੋੜ ਹੈ।