2 ਫਰਵਰੀ ਨੂੰ ਧੂਰੀ ਵਿੱਖੇ ਕੀਤਾ ਜਾਵੇਗਾ ਭਗਵੰਤ ਮਾਨ ਦਾ ਘਿਰਾਓ—ਅਕਾਲ ਯੂਥ

2 ਫਰਵਰੀ ਨੂੰ ਧੂਰੀ ਵਿੱਖੇ ਕੀਤਾ ਜਾਵੇਗਾ ਭਗਵੰਤ ਮਾਨ ਦਾ ਘਿਰਾਓ—ਅਕਾਲ ਯੂਥ

ਜਦੋਂ ਤੱਕ ਬੰਦੀ ਸਿੰਘਾਂ ਦੀ ਰਿਹਾਈ ਨਹੀ ਹੋ ਜਾਂਦੀ ਆਮ ਆਦਮੀ ਪਾਰਟੀ ਦਾ ਜਾਰੀ ਰਹੇਗਾ ਵਿਰੋਧ !

ਅੰਮ੍ਰਿਤਸਰ ਟਾਈਮਜ਼

ਪਟਿਆਲਾ: ਜਸਵਿੰਦਰ ਸਿੰਘ ਰਾਜਪੁਰਾ:  ਸੰਗਰੂਰ ਦੇ ਗੁ.ਸਿੰਘ ਸਭਾ ਵਿੱਖੇ ਅਕਾਲ ਯੂਥ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਪੈ੍ਰਸ ਕਾਨਫਰੰਸ ਕੀਤੀ ਗਈ , ਇਸ ਮੌਕੇ ਤੇ ਅਕਾਲ ਯੂਥ ਦੇ ਆਗੁ ਭਾਈ ਜਸਵਿੰਦਰ ਸਿੰਘ ਰਾਜਪੁਰਾ ਅਤੇ ਭਾਈ ਸਤਵੰਤ ਸਿੰਘ ਲੁਧਿਆਣਾ ਵੱਲੋਂ ਪੈ੍ਰਸ ਨੂੰ ਸੰਬੋਧਨ ਹੁੰਦਿਆ ਕਿਹਾ ਕਿ ਕੇਜਰੀਵਾਲ ਸਰਕਾਰ ਨਜ਼ਰਬੰਦ ਤਿਹਾੜ੍ਹ ਜੇਲ੍ਹ, ਜਥੇਦਾਰ ਸ਼ੀ੍ਰ ਅਕਾਲ ਤਖਤ , ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਦੀ ਜੇਲ੍ਹ ਚ ਤਬਦੀਲ ਨਹੀ ਕਰ ਰਹੀ ਜੇਕਰ ਕੇਜਰੀਵਾਲ ਸਰਕਾਰ ਉਹਨਾ੍ਹਂ ਨੂੰ ਪੰਜਾਬ ਚ ਤਬਦੀਲ ਕਰ ਦਵੇ ਤੇ ਉਹਨਾ੍ਹਂ ਦੀ ਰਿਹਾਈ ਸੰਭਵ ਹੋ ਸਕਦੀ ਹੈ ਦੂਜਾ ਪੌ੍ਰ.ਦਵਿੰਦਰਪਾਲ ਸਿੰਘ ਭੁੱਲਰ  ਨੂੰ ਇਹਨਾ੍ਹਂ ਕਰਕੇ ਹੀ ਕੇਂਦਰ ਸਰਕਾਰ ਵੱਲੋਂ ਰਿਹਾਈ ਹੋਣ ਦੇ ਬਾਵਜ਼ੁਦ ਜ਼ੇਲ੍ਹ ਚ ਹੀ ਰਹਿਣਾ ਪੈ ਰਿਹਾ ਹੈ ਕਿਉਕਿ ਭਾਰਤ ਸਰਕਾਰ ਨੇ ਗੁਰੁ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ੍ਹ ਤੇ 11/10/2019 ਨੂੰ ਇੱਕ ਨੋਟੀਫਿਕੇਸ਼ਨ  ਮੁਤਾਬਿਕ 8 ਸਿੱਖ ਕੈਦੀਆਂ ਨੂੰ ਵਿਸ਼ੇਸ਼ ਮਾਫੀ ਦੇਣ ਦਾ ਐਲਾਨ ਕੀਤਾ ਗਿਆ ਸੀ  ਉਸ ਵਿੱਚ ਪੌ੍ਰ,ਦਵਿੰਦਰਪਾਲ ਸਿੰਘ ਭੁੱਲਰ ਦਾ ਨਾਂ ਵੀ ਸ਼ਾਮਿਲ ਸੀ ਪਰ ਕੇਜਰੀਵਾਲ ਸਰਕਾਰ ਨੇ ਉਹਨਾ੍ਹਂ ਦੀ ਰਿਹਾਈ ਨੂੰ ਰੱਦ ਕਰ ਦਿੱਤਾ ਸੀ

ਸੋ ਇਸ ਲਈ ਅਸੀ ਪੂਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਵਿਰੋਧ ਕਰ ਰਹੇ ਹਾਂ ,ਉਸੇ ਲੜੀ ਤਹਿਤ ਅਸੀ 2/2/2022 ਨੂੰ ਧੂਰੀ ਵਿੱਖੇ ਭਗਵੰਤ ਮਾਨ ਦੇ ਦਫਤਰ (ਪੁਰਾਣੀ ਅਨਾਜ ਮੰਡੀ ਧੂਰੀ)ਵਿੱਖੇ ਪਹੁੰਚ ਕਿ ਉਹਨਾ੍ਹਂ ਦਾ ਘਿਰਾਓ ਕੀਤਾ ਜਾਵੇਗਾ , ਭਾਈ ਪਵਨਦੀਪ ਸਿੰਘ, ਭਾਈ ਮਨਮੋਹਨ ਸਿੰਘ,ਲਖਵੀਰ ਸਿੰਘ ਨਰਿੰਦਰ ਸਿੰਘ ਨਾਗਰੀ ਵੱਲੋ ਸਮੁੱਚੀ ਸਿੱਖ ਕੌਮ ਨੂੰ ਅਪੀਲ ਕਰਦੇ ਹਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਰੋਕਣ ਵਾਲਿਆਂ ਦਾ ਵਿਰੋਧ ਕਰਨ ਲਈ ਧੂਰੀ ਪਹੰੁਚੋ ! ਤਾਂਕਿ ਅਸੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਸੰਭਵ ਬਣਾ ਸਕੀਏ !