ਦਿੱਲੀ ਵਿਚ ਲਿਖੇ ਗਏ ਖਾਲਿਸਤਾਨੀ ਨਾਹਰਿਆ ਦੀ ਆੜ ਵਿਚ ਸਿੱਖਾਂ ਨੂੰ ਕੀਤਾ ਜਾ ਰਿਹਾ ਹੈ ਖੱਜਲ ਖੁਆਰ

ਦਿੱਲੀ ਵਿਚ ਲਿਖੇ ਗਏ ਖਾਲਿਸਤਾਨੀ ਨਾਹਰਿਆ ਦੀ ਆੜ ਵਿਚ ਸਿੱਖਾਂ ਨੂੰ ਕੀਤਾ ਜਾ ਰਿਹਾ ਹੈ ਖੱਜਲ ਖੁਆਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 23 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਦੇ ਕਈ ਇਲਾਕਿਆ ਅੰਦਰ ਬੀਤੀ 19 ਜਨਵਰੀ ਨੂੰ ਖਾਲਿਸਤਾਨ ਜਿੰਦਾਬਾਦ ਦੇ ਨਾਹਰੇ ਲਿਖੇ ਗਏ ਸਨ ਜਿਸ ਦੀ ਆੜ ਵਿਚ ਪੁਲਿਸ ਵਲੋਂ ਸਿੱਖਾਂ ਨੂੰ ਥਾਣੇ ਅੰਦਰ ਸਦ ਕੇ ਪੁੱਛਗਿਛ ਕੀਤੀ ਜਾ ਰਹੀ ਹੈ । ਜਦੋ ਇਕ ਸਿੱਖ ਨੇ ਉਨ੍ਹਾਂ ਨੂੰ ਸੁਆਲ ਕੀਤਾ ਗਿਆ ਕਿ ਅਸੀ ਇਕ ਹੇਰਾਫੇਰੀ ਦੇ ਮਾਮਲੇ ਦੀ ਸ਼ਿਕਾਇਤ ਦੋ ਮਹੀਨੇ ਪਹਿਲਾਂ ਦਰਜ਼ ਕਰਵਾਈ ਸੀ ਤੇ ਇਕ ਬੀਤੇ ਸਾਲ ਫਰਵਰੀ ਦੀ ਵੀਂ ਹੈ ਓਸ ਤੇ ਅਜ ਤਕ ਕੋਈ ਕਾਰਵਾਈ ਨਹੀਂ ਹੋਈ ਹੈ ਜਦਕਿ ਚਾਰ ਦਿਨ ਪਹਿਲਾਂ ਦੀਵਾਰਾਂ ਤੇ ਸਲੋਗਨ ਲਿਖੇ ਜਾਣ ਨਾਲ ਪੁਲਿਸ ਇੰਨੀ ਜਲਦੀ ਹਰਕਤ ਵਿਚ ਕਿਉਂ.? ਨਾਲ ਹੀ ਉਨ੍ਹਾਂ ਕਿਹਾ ਕਿ ਸਾਡਾ ਇਸ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕਿ ਇਹ ਸਾਨੂੰ ਸਿੱਖ ਹੋਣ ਦੇ ਨਾਹਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ । ਪੁਲਿਸ ਵਲੋਂ ਦਸਿਆ ਗਿਆ ਕਿ ਸਾਨੂੰ ਨਾਹਰੇ ਲਿਖਣ ਵਾਲਿਆਂ ਦੀ ਭਾਲ ਵਿਚ ਰੁਟੀਨ ਕਾਰਵਾਈ ਤਾਂ ਕਰਣੀ ਪਵੇਗੀ । ਜਿਕਰਯੋਗ ਹੈ ਕਿ ਦਿੱਲੀ ਵਿਚ ਬੀਤੀ 19 ਜਨਵਰੀ ਨੂੰ ਕਿਸੇ ਵਲੋਂ ਵੱਖ ਵੱਖ ਇਲਾਕਿਆ ਅੰਦਰ ਦੀਵਾਰਾਂ ਤੇ ਖਾਲਿਸਤਾਨੀ ਸਲੋਗਨ ਲਿਖੇ ਗਏ ਸਨ ਜਿਸ ਦਾ ਪਤਾ ਲਗਣ ਤੇ ਪੁਲਿਸ ਵਲੋਂ ਉਨ੍ਹਾਂ ਨੂੰ ਹਟਾ ਦਿੱਤਾ ਗਿਆ ਸੀ ਤੇ ਪੁਲਿਸ ਪੀ ਆਰ ਓ ਵਲੋਂ ਵੀਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਸੀ, ਦੇ ਬਾਵਜੂਦ ਦੀਵਾਰਾਂ ਤੇ ਲਿਖਣ ਵਾਲਿਆਂ ਤਕ ਪਹੁੰਚਣ ਦੀ ਬਜਾਏ ਫੋਨ ਜਾ ਪੁਲਿਸ ਵਾਲਿਆਂ ਨੂੰ ਸਿੱਖਾਂ ਦੇ ਘਰ ਭੇਜ ਕੇ ਥਾਣੇ ਸੱਦਿਆ ਜਾ ਰਿਹਾ ਹੈ, ਜਿਸ ਨਾਲ ਮਾਮਲੇ ਨਾਲ ਕਿਸੇ ਕਿਸਮ ਦਾ ਸੰਬੰਧ ਨਾ ਹੋਣ ਕਰਕੇ ਵੀਂ ਸਿੱਖ ਖੱਜਲ ਖੁਆਰ ਹੋ ਰਹੇ ਹਨ ।