ਮੋਦੀ ਦੇ ਰਾਜ ਦੌਰਾਨ ਭਾਰਤ ਵਿਚ ਫਿਰਕੂ ਦੰਗਿਆਂ ਵਿਚ  ਹੋਇਆ 

ਮੋਦੀ ਦੇ ਰਾਜ ਦੌਰਾਨ ਭਾਰਤ ਵਿਚ ਫਿਰਕੂ ਦੰਗਿਆਂ ਵਿਚ  ਹੋਇਆ 

*ਸਾਲ 2014 ਤੋਂ 2019 ਵਿਚਾਲੇ ਦਿੱਲੀ ਵਿੱਚ ਫ਼ਿਰਕੂ ਦੰਗਿਆਂ ਦੀਆਂ ਸਿਰਫ਼ ਦੋ ਘਟਨਾਵਾਂ ਹੋਈਆਂ ਪਰ 2020 ਵਿਚ  520 ਘਟਨਾਵਾਂ ਵਾਪਰੀਆਂ               

ਅੰਮ੍ਰਿਤਸਰ ਟਾਈਮਜ਼

 ਨਵੀਂ ਦਿਲੀ :ਨੈਸ਼ਨਲ ਕਰਾਈਮ ਰਿਕਾਰਡ ਬਿਉਰੋ 2020 ਦੇ ਅੰਕੜੇ ਦੱਸਦੇ ਹਨ ਕਿ ਫ਼ਿਰਕੂ ਹਿੰਸਾ ਅਤੇ ਝੜਪਾਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਵੱਡਾ ਵਾਧਾ ਹੋਇਆ ਹੈ।ਪਿਛਲੇ ਕੁਝ ਦਿਨਾਂ ਵਿੱਚ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਫ਼ਿਰਕੂ ਝੜਪਾਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।ਇਨ੍ਹਾਂ ਵਿੱਚੋਂ ਸਭ ਤੋਂ ਤਾਜ਼ਾ ਘਟਨਾ ਦਿੱਲੀ ਦੇ ਜਹਾਂਗੀਰਪੁਰੀ ਇਲਾਕੇ ਦੀ ਹੈ ਜਿੱਥੇ ਹਨੂੰਮਾਨ ਜਯੰਤੀ ਮੌਕੇ ਕੱਢੀ ਜਾ ਰਹੀ ਸ਼ੋਭਾ ਯਾਤਰਾ ਦੌਰਾਨ ਹਿੰਸਾ ਭੜਕੀ ਸੀ। ਇਸ ਹਿੰਸਾ ਵਿੱਚ ਕੁੱਲ 9 ਲੋਕ ਜ਼ਖ਼ਮੀ ਹੋ ਗਏ ਜਿੰਨ੍ਹਾਂ ਵਿੱਚ ਸੱਤ ਪੁਲਿਸ ਮੁਲਾਜ਼ਮ ਵੀ ਸਨ।ਪਰ ਸਵਾਲ ਹਾਲੇ ਵੀ ਇਹੀ ਕਾਇਮ ਹੈ ਕਿ ਦੇਸ਼ ਵਿੱਚ ਫਿਰਕੂ ਦੰਗਿਆਂ ਦੀਆਂ ਘਟਨਾਵਾਂ ਕਿੰਨੀਆਂ ਵਧੀਆਂ ਹਨ।ਅੰਕੜਾ ਕੀ ਕਹਿੰਦਾ ਹੈ?

ਸਾਲ 2020 ਵਿੱਚ ਫ਼ਿਰਕੂ ਦੰਗਿਆਂ ਦੀਆਂ ਕੁੱਲ 857 ਘਟਨਾਵਾਂ ਵਾਪਰੀਆਂ ਜੋ ਕਿ ਸਾਲ 2019 ਦੇ ਮੁਕਾਬਲੇ ਵਿੱਚ 94 ਫੀਸਦੀ ਵੱਧ ਸਨ। ਫ਼ਿਰਕੂ ਦੰਗਿਆਂ ਦੀਆਂ ਘਟਨਾਵਾਂ ਵਿੱਚ ਅਚਾਨਕ ਵਾਧੇ ਦਾ ਮੁੱਖ ਕਾਰਨ ਦਿੱਲੀ ਹੈ। ਸਾਲ 2014 ਤੋਂ 2019 ਵਿਚਕਾਰ ਦਿੱਲੀ ਵਿੱਚ ਫ਼ਿਰਕੂ ਦੰਗਿਆਂ ਦੀਆਂ ਸਿਰਫ਼ ਦੋ ਘਟਨਾਵਾਂ ਹੋਈਆਂ ਪਰ 2020 'ਚ ਇਹ ਘਟਨਾਵਾਂ 520 ਤੱਕ ਵਾਪਰੀਆਂ ਜਿਸ ਨਾਲ ਦੇਸ਼ ਭਰ ਦੇ ਅੰਕੜਿਆਂ ਵਿੱਚ ਵਾਧਾ ਹੋਇਆ।ਪਿਛਲੇ ਸਮੇਂ ਗ੍ਰਹਿ ਮੰਤਰਾਲੇ ਨੇ ਸੰਸਦ ਵਿੱਚ ਕਿਹਾ ਸੀ ਕਿ ਸਾਲ 2016 ਤੋਂ 2020 ਵਿਚਕਾਰ ਫ਼ਿਰਕੂ ਅਤੇ ਧਾਰਮਿਕ ਦੰਗਿਆਂ ਦੇ 3,399 ਮਾਮਲੇ ਸਾਹਮਣੇ ਆਏ ਸਨ। ਇਹ ਅੰਕੜੇ ਕਾਫੀ ਸਾਫ਼ ਹਨ ਅਤੇ ਐਨਸੀਆਰਬੀ ਦੇ ਅੰਕੜਿਆਂ ਨਾਲ ਵੀ ਮੇਲ ਖਾਂਦੇ ਹਨ।ਐਨਸੀਆਰਬੀ ਮੁਤਾਬਕ ਸਾਲ 2014 ਤੋਂ ਸਾਲ 2020 ਤੱਕ ਫ਼ਿਰਕੂ ਦੰਗਿਆਂ ਦੀਆਂ 5,417 ਘਟਨਾਵਾਂ ਦਰਜ ਕੀਤੀਆਂ ਗਈਆਂ।

ਕਾਂਗਰਸ ਅਤੇ ਬੀਜੇਪੀ ਦੇ ਰਾਜ ਦੌਰਾਨ ਫ਼ਿਰਕੂ ਦੰਗਿਆਂ ਦੀਆਂ ਘਟਨਾਵਾਂ ਦੀ ਤੁਲਨਾ ਕਰਨ ਦਾ ਕੋਈ ਸਿੱਧਾ ਤਰੀਕਾ ਨਹੀਂ ਹੈ।ਸਾਲ 2014 ਤੱਕ ਐਨਸੀਆਰਬੀ ਦੰਗਿਆਂ ਨੂੰ ਫ਼ਿਰਕੂ ਜਾਂ ਹੋਰ (ਖੇਤੀ, ਜਾਤ, ਭਾਈਚਾਰੇ ਨਾਲ ਸਬੰਧਤ ਦੰਗੇ) ਦੇ ਰੂਪ ਵਿੱਚ ਵਰਗੀਕਰਨ ਨਹੀਂ ਕਰਦਾ ਸੀ। ਹਾਲਾਂਕਿ, ਗ੍ਰਹਿ ਮੰਤਰਾਲੇ ਨੇ 2006 ਅਤੇ 2012 ਵਿਚਕਾਰ ਫ਼ਿਰਕੂ ਘਟਨਾਵਾਂ ਦੀ ਗਿਣਤੀ ਜਾਰੀ ਕੀਤੀ। ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦੋਵਾਂ ਸਰਕਾਰਾਂ ਦੌਰਾਨ ਸਥਿਤੀ ਕਿਵੇਂ ਰਹੀ ।ਗ੍ਰਹਿ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ 2008 ਵਿੱਚ ਕਾਂਗਰਸ ਲਈ ਫ਼ਿਰਕੂ ਦੰਗਿਆਂ ਦੇ ਸਬੰਧ ਵਿੱਚ ਸਭ ਤੋਂ ਖ਼ਰਾਬ ਸਮਾਂ ਰਿਹਾ। ਇਸ ਸਾਲ 943 ਘਟਨਾਵਾਂ ਦਰਜ ਕੀਤੀਆਂ ਗਈਆਂ।ਸਾਲ 2014 ਵਿੱਚ, ਐਨਸੀਆਰਬੀ ਅਨੁਸਾਰ ਦੇਸ਼ ਵਿੱਚ 1,227 ਫ਼ਿਰਕੂ ਘਟਨਾਵਾਂ ਹੋਈਆਂ। ਇਸੇ ਸਾਲ ਬੀਜੇਪੀ ਦੀ ਸੱਤਾ ਵਿੱਚ ਵਾਪਸੀ ਹੋਈ।ਜੇ ਦੋਵਾਂ ਪਾਰਟੀਆਂ ਦੇ ਕਾਰਜਕਾਲ ਦੀ ਤੁਲਨਾ ਕੀਤੀ ਜਾਵੇ ਤਾਂ 2006 ਅਤੇ 2012 (ਕਾਂਗਰਸ ਦਾ 6 ਸਾਲ ਦਾ ਕਾਰਜਕਾਲ) ਵਿਚਕਾਰ ਫ਼ਿਰਕੂ ਦੰਗਿਆਂ ਦੀਆਂ ਕੁੱਲ 5,142 ਘਟਨਾਵਾਂ ਦਰਜ ਹੋਈਆਂ। ਦੂਜੇ ਪਾਸੇ 2014 ਤੋਂ 2020 ਵਿਚਕਾਰ (ਭਾਜਪਾ ਦਾ 6 ਸਾਲ ਦਾ ਕਾਰਜਕਾਲ) ਕੁੱਲ 5417 ਘਟਨਾਵਾਂ ਹੋਈਆਂ।ਭਾਰਤ ਵਿੱਚ ਫ਼ਿਰਕੂ ਦੰਗਿਆਂ ਦੀਆਂ ਘਟਨਾਵਾਂ 2020 ਤੱਕ ਹੌਲੀ-ਹੌਲੀ ਘੱਟ ਰਹੀਆਂ ਸਨ ਪਰ ਘੱਟ ਘਟਨਾਵਾਂ ਦਾ ਇਹ ਮਤਲਬ ਨਹੀਂ ਕਿ ਪੀੜਤ ਵੀ ਘੱਟ ਸਨ।ਸਾਲ 2014 ਵਿੱਚ 1,227 ਫ਼ਿਰਕੂ ਘਟਨਾਵਾਂ ਵਿੱਚ 2001 ਪੀੜਤ ਸਨ। ਸਾਲ 2018 ਤੱਕ, ਘਟਨਾਵਾਂ ਦੀ ਗਿਣਤੀ ਸਿਰਫ਼ 512 ਸੀ ਪਰ ਦੰਗਾ ਪੀੜਤਾਂ ਦੀ ਗਿਣਤੀ 812 ਸੀ।ਕੁਲ ਪੀੜਤਾਂ ਦਾ ਅਨੁਮਾਨ 2019 ਅਤੇ 2020 ਘੱਟ ਹੋਇਆ ਪਰ ਘੱਟ ਘਟਨਾਵਾਂ ਦੇ ਦਰਜ ਹੋਣ ਦੇ ਬਾਵਜੂਦ 2017 ਅਤੇ 2018 ਦੌਰਾਨ ਇਹ ਅੰਕੜਾ ਕਾਫੀ ਵੱਧ ਹੈ।