ਮਹਾਰਾਸ਼ਟਰ ਪੁਲਿਸ ਨੇ ਸਿਕਲੀਗਰ ਸਿੱਖਾਂ ਦੇ ਘਰਾਂ 'ਚ ਕਿਰਪਾਨਾਂ ਨੂੰ ਜ਼ਬਤ ਕਰਦੇ ਹੋਏ ਸਿੱਖਾਂ ਉਤੇ ਆਰਮਜ਼ ਐਕਟ ਦੇ ਕੀਤੇ ਮੁਕਦਮੇ ਦਰਜ਼ 

ਮਹਾਰਾਸ਼ਟਰ ਪੁਲਿਸ ਨੇ ਸਿਕਲੀਗਰ ਸਿੱਖਾਂ ਦੇ ਘਰਾਂ 'ਚ ਕਿਰਪਾਨਾਂ ਨੂੰ ਜ਼ਬਤ ਕਰਦੇ ਹੋਏ ਸਿੱਖਾਂ ਉਤੇ ਆਰਮਜ਼ ਐਕਟ ਦੇ ਕੀਤੇ ਮੁਕਦਮੇ ਦਰਜ਼ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 30 ਮਾਰਚ (ਮਨਪ੍ਰੀਤ ਸਿੰਘ ਖਾਲਸਾ):-ਮਹਾਰਾਸ਼ਟਰ ਦੇ ਪਰਭਣੀ ਜ਼ਿਲ੍ਹਾ ਦੀ ਪੁਲਿਸ ਨੇ 21 ਮਾਰਚ ਨੂੰ ਸਿਕਲੀਗਰ ਸਿੱਖਾਂ ਦੇ ਘਰਾਂ 'ਚ ਕੋਂਬਿੰਗ ਅਪਰੇਸ਼ਨ ਚਲਾ ਕੇ 3 ਫੁੱਟ ਲੰਬਾਈ ਵਾਲੀਆਂ ਕਿਰਪਾਨਾਂ ਨੂੰ ਜ਼ਬਤ ਕਰਦੇ ਹੋਏ ਸਿੱਖਾਂ ਉਤੇ ਆਰਮਜ਼ ਐਕਟ ਦੇ ਮੁਕਦਮੇ ਦੇ ਦਿੱਤੇ ਹਨ। 3 ਪੀੜਤ ਸਿੱਖਾਂ ਨੂੰ ਥਾਣੇ ਅੰਦਰ ਜਮੀਨ ਤੇ ਗਰਦਨ ਹੇਠਾਂ ਕਰਵਾ ਕੇ ਬਿਠਾਇਆ ਗਿਆ ਸੀ ਤੇ ਮੇਜ ਉਪਰ ਸਿੱਖਾਂ ਦੇ ਰਵਾਇਤੀ ਸ਼ਸਤਰ ਰਖੇ ਹੋਏ ਸਨ । ਇਸ ਬਾਰੇ ਮਿਲੀ ਜਾਣਕਾਰੀ ਮੁਤਾਬਿਕ 18 ਮਾਰਚ ਨੂੰ ਪੰਜਾਬ ਅੰਦਰ ਇੰਟਰਨੈਟ ਬੰਦ ਕਰਣ ਦੇ ਨਾਲ ਸਿੱਖਾਂ ਦੀ ਫੜੋ ਫੜਾਈ ਹੁੰਦੀ ਹੈ ਤੇ 20 ਮਾਰਚ ਮਾਰਚ ਨੂੰ ਮਹਾਰਾਸ਼ਟਰਾ ਵਿਚ ਪਰਭਣੀ ਪੁਲਿਸ ਵੀਂ ਛਾਪੇਮਾਰੀ ਕਰਦਿਆਂ ਇਹ ਕਹਿਕੇ ਕੀ ਸਿਕਲੀਗਰ ਸਿੱਖਾਂ ਕੋਲ ਖਤਰਨਾਕ ਹਥਿਆਰ (ਕਿਰਪਾਨਾਂ) ਬਰਾਮਦ ਹੋਈਆਂ ਹਨ ਗ੍ਰਿਫਤਾਰ ਕਰ ਲੈਂਦੀ ਹੈ । ਮਾਮਲੇ ਦਾ ਪਤਾ ਲਗਣ ਤੇ ਸਿਕਲੀਗਰ ਸੰਸਥਾ ਵਲੋਂ ਇਕ ਮੈਮੋਰੰਡਮ ਦਿੱਤਾ ਗਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਸਿੱਖ ਵਿਧਾਨ ਮੁਤਾਬਿਕ ਓਹ ਰਵਾਇਤੀ ਸ਼ਸ਼ਤਰ ਰੱਖ ਸਕਦੇ ਹਨ । ਹਿੰਦ ਦੀ ਧਾਰਾ 25 ਬੀ ਵੀਂ ਸਿੱਖਾਂ ਨੂੰ ਕ੍ਰਿਪਾਨ ਰੱਖਣ ਦੀ ਇਜਾਜਤ ਦੇਂਦੀ ਹੈ ਦੇ ਬਾਵਜੂਦ ਸਿੱਖਾਂ ਨੂੰ ਖਜਲ ਖੁਆਰ ਕੀਤਾ ਜਾਂਦਾ ਹੈ । ਜਾਗੋ ਪਾਰਟੀ ਵਲੋਂ ਦਸਿਆ ਗਿਆ ਹੈ ਕਿ ਮਾਮਲੇ ਦਾ ਪਤਾ ਲਗਣ ਤੇ ਸਾਡੀ ਲੀਗਲ ਟੀਮ ਇਸ ਮਾਮਲੇ 'ਚ ਅਗਲੀ ਕਾਰਵਾਈ ਦੀ ਤਿਆਰੀ ਕਰ ਰਹੀ ਹੈ ।