ਦਿੱਲੀ ਹਾਈ ਕੋਰਟ  ਸਿੱਖ ਕਤਲੇਆਮ  ਦੇ ਦੋਸ਼ੀ ਸਹਿਰਾਵਤ ਨੂੰ ਜ਼ਮਾਨਤ ਦੇਣ ਤੋਂ ਇਨਕਾਰੀ

ਦਿੱਲੀ ਹਾਈ ਕੋਰਟ  ਸਿੱਖ ਕਤਲੇਆਮ  ਦੇ ਦੋਸ਼ੀ ਸਹਿਰਾਵਤ ਨੂੰ ਜ਼ਮਾਨਤ ਦੇਣ ਤੋਂ ਇਨਕਾਰੀ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ-ਦਿੱਲੀ ਹਾਈ ਕੋਰਟ ਵਲੋਂ 1984 ਸਿੱਖ ਕਤਲੇਆਮ ਨਾਲ ਸੰਬੰਧਿਤ ਇਕ ਮਾਮਲੇ ਵਿਚ ਦੋਸ਼ੀ ਠਹਿਰਾਏ ਗਏ ਨਰੇਸ਼ ਸਹਿਰਾਵਤ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ । ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸਿੱਖ ਕਤਲੇਆਮ ਦੇ ਮਾਮਲਿਆਂ ਦੀ ਦਿੱਲੀ ਕਮੇਟੀ ਦੀ ਲਗਾਤਾਰ ਪੈਰਵੀ ਕੀਤੀ ਜਾ ਰਹੀ ਹੈ ।ਉਨ੍ਹਾਂ ਦੱਸਿਆ ਕਿ ਨਰੇਸ਼ ਸਹਿਰਾਵਤ ਨਾਂਅ ਦੇ ਦੋਸ਼ੀ ਨੂੰ ਮਹਿਪਾਲਪੁਰ ਦੇ ਕੇਸ 'ਵਿਚ ਉਮਰ ਕੈਦ ਦੀ ਸਜ਼ਾ ਮਿਲੀ ਹੈ ਜਦੋਂ ਕਿ ਇਸੇ ਮਾਮਲੇ ਵਿਚ ਯਸ਼ਪਾਲ ਨੂੰ ਫਾਂਸੀ ਦੀ ਸਜ਼ਾ ਮਿਲੀ ਹੋਈ ਹੈ । ਉਨ੍ਹਾਂ ਦੱਸਿਆ ਕਿ ਜਿਵੇਂ ਦੋਸ਼ੀ ਸੱਜਣ ਕੁਮਾਰ ਵਲੋਂ ਵਾਰ-ਵਾਰ ਜੇਲ੍ਹ ਵਿਚੋਂ ਬਾਹਰ ਆਉਣ ਲਈ ਲਗਾਤਾਰ ਜ਼ਮਾਨਤ ਦੀਆਂ ਅਰਜ਼ੀਆਂ ਲਗਾਈਆਂ ਜਾਂਦੀਆਂ ਹਨ, ਉਸੇ ਤਰੀਕੇ ਨਰੇਸ਼ ਸਹਿਰਾਵਤ ਵੀ ਲਗਾਤਾਰ ਅਰਜ਼ੀਆਂ ਲਗਾ ਰਿਹਾ ਹੈ।