ਬਿਹਾਰ ਚ ਸਿਖਾਂ ਨਾਲ ਹੋਈ ਕੁੱਟ ਮਾਰ ਦਾ ਮਸਲਾ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਕੋਲ ਪਹੁੰਚਿਆ
ਅੰਮ੍ਰਿਤਸਰ ਟਾਈਮਜ਼
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):-ਬਿਹਾਰ ਦੇ ਭੋਜਪੁਰ ਚ ਪੰਜਾਬ ਦੇ ਸਿਖਾਂ ਨਾਲ ਹੋਈ ਕੁੱਟ ਮਾਰ ਦਾ ਮੁੱਦਾ ਹੁਣ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਕੋਲ ਪਹੁੰਚ ਗਿਆ ਹੈ । ਦਿੱਲੀ ਕਮੇਟੀ ਦੇ ਘੱਟ ਗਿਣਤੀ ਚੇਅਰਮੈਨ ਜਸਵਿੰਦਰ ਸਿੰਘ ਜੌਲੀ ਅਤੇ ਵਕੀਲ ਹਰਪ੍ਰੀਤ ਸਿੰਘ ਹੋਰਾ ਨੇ ਅੱਜ ਕਮਿਸ਼ਨ ਨੂੰ ਸ਼ਿਕਾਇਤ ਭੇਜ ਕੇ ਇਸ ਮੁੱਦੇ ਤੇ ਕਮੇਟੀ ਬਣਾਉਣ ਦੀ ਮੰਗ ਕਰਕੇ ਤੇਜ਼ ਰਫ਼ਤਾਰੀ ਤਫਤੀਸ਼ ਦੀ ਮੰਗ ਕੀਤੀ ਹੈ ।ਸ. ਜੋਲੀ ਦੇ ਵਕੀਲ ਹਰਪ੍ਰੀਤ ਸਿੰਘ ਹੋਰਾ ਨੇ ਸ਼ਿਕਾਇਤ ਵਿਚ ਕਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਮਨਾ ਕੇ ਪਟਨਾ ਸਾਹਿਬ ਤੋਂ ਮੋਹਾਲੀ ਵੱਲ ਮੁੜਦੇ ਸਿੱਖ ਸ਼ਰਧਾਲ਼ੂਆਂ ਉਪਰ ਚੰਦਾ ਇਕੱਠਾ ਕਰਨ ਨੂੰ ਲੈ ਕੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਜਿਸ ਵਿਚ ਕਈ ਸਿੱਖ ਸ਼ਰਧਾਲ਼ੂਆਂ ਨੂੰ ਗੰਭੀਰ ਸੱਟਾਂ ਆਈਆਂ ਨੇ ਅਤੇ ਸਰਕਾਰ ਦਾ ਰਵਈਆ ਬੜਾ ਢਿੱਲ ਮੱਠਾ ਰਿਹਾ ਹੈ । ਜਿਸ ਉੱਤੇ ਕਾਰਵਾਹੀ ਕਰਨ ਲਈ ਕਮਿਸ਼ਨ ਨੂੰ ਕਿਹਾ ਗਿਆ ਹੈ । ਉਹਨਾਂ ਨੇ ਇਹ ਵੀ ਕਿਹਾ ਕਿ ਜੇ ਸਰਕਾਰ ਇਸ ਤੇ ਢੰਗ ਨਾਲ ਕਾਰਵਾਈ ਨਹੀਂ ਕਰਦੀ ਤਾਂ ਅਦਾਲਤ ਦਾ ਰਸਤਾ ਲਿਆ ਜਾਵੇਗਾ ।
Comments (0)