ਕ੍ਰਾਈਮ ਬ੍ਰਾਂਚ ਦਫ਼ਤਰ ਪੁੱਜਾ ਆਸ਼ੀਸ਼ ਮਿਸ਼ਰਾ

ਕ੍ਰਾਈਮ ਬ੍ਰਾਂਚ ਦਫ਼ਤਰ ਪੁੱਜਾ ਆਸ਼ੀਸ਼ ਮਿਸ਼ਰਾ

ਅੰਮ੍ਰਿਤਸਰ ਟਾਈਮਜ਼

 ਦਿਲੀ-ਲਖੀਮਪੁਰ ਹਿੰਸਾ ਕੇਸ 'ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਬੇਟੇ ਆਸ਼ੀਸ ਮਿਸ਼ਰਾ ਤੋਂ ਯੂਪੀ ਪੁਲਿਸ ਪੁੱਛਗਿੱਛ ਕਰ ਸਕਦੀ ਹੈ। ਪੂਰੇ ਮਾਮਲੇ 'ਚ ਸ਼ੁਰੂ ਤੋਂ ਆਸ਼ੀਸ਼ ਮਿਸ਼ਰਾ ਨੂੰ ਦੋਸ਼ੀ ਦੱਸਿਆ ਜਾ ਰਿਹਾ ਹੈ। ਹਾਲਾਂਕਿ ਪੁਲਿਸ ਨੇ ਆਸ਼ੀਸ਼ ਦੇ ਮਾਮਲੇ 'ਚ ਹਾਲੇ ਤਕ ਕੋਈ ਤੇਜ਼ੀ ਨਹੀਂ ਦਿਖਾਈ, ਜਿਸ 'ਤੇ ਸੁਪਰੀਮ ਕੋਰਟ ਨੇ ਵੀ ਨਾਰਾਜ਼ਗੀ ਪ੍ਰਗਟਾਈ ਹੈ।

ਆਸ਼ੀਸ਼ ਖਿਲਾਫ਼ ਪਹਿਲਾਂ ਹੀ ਐੱਫਆਈਆਰ ਦਰਜ ਕਰਵਾਈ ਜਾ ਚੁੱਕੀ ਹੈ। ਮੰਨਿਆ ਜਾ ਰਿਹਾ ਹੈ ਕਿ ਪੁੱਛਗਿੱਛ ਤੋਂ ਬਾਅਦ ਆਸ਼ੀਸ਼ ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਸਕਦਾ ਹੈ। ਇਸ ਦੌਰਾਨ, ਆਸ਼ੀਸ਼ ਦੇ ਪਿਤਾ ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੇ ਬੇਟੇ ਨੂੰ ਨਿਰਦੋਸ਼ ਦੱਸਿਆ ਹੈ। ਕਿਸਾਨਾਂ ਵੱਲੋਂ ਦਰਜ ਕਰਵਾਈ ਗਈ ਐੱਫਆਈਆਰ 'ਚ ਆਸ਼ੀਸ਼ ਮਿਸ਼ਰਾ ਸਮੇਤ 14 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ।  ਆਸ਼ੀਸ਼ ਦੇ ਨੇਪਾਲ ਭੱਜਣ ਦੀ ਵੀ ਚਰਚਾ ਸੀ। ਆਸ਼ੀਸ਼ ਦੇ ਪਿਤਾ ਤੇ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਨੀ ਖ਼ੁਦ ਸਾਹਮਣੇ ਆਏ ਸਨ ਤੇ ਕਿਹਾ ਸੀ ਕਿ ਉਹ ਕਿਤੇ ਨਹੀਂ ਗਿਆ ਸੀ।